FacebookTwitterg+Mail

'ਯਾਰਾਂ ਦੇ ਯਾਰ' ਫਿਲਮ ਦੇ ਗੀਤ 'ਮੌਜਾਂ' ਨੂੰ ਮਿਲ ਰਿਹੈ ਲੋਕਾਂ ਦਾ ਪਿਆਰ (ਵੀਡੀਓ)

maujan song kamal khan yaaran de yaar
08 October, 2017 02:56:37 PM

ਜਲੰਧਰ (ਬਿਊਰੋ)— 4 ਅਕਤੂਬਰ ਨੂੰ ਰਿਲੀਜ਼ ਹੋਏ ਅਗਾਮੀ ਪੰਜਾਬੀ ਫਿਲਮ 'ਯਾਰਾਂ ਦੇ ਯਾਰ' ਦੇ ਗੀਤ 'ਮੌਜਾਂ' ਨੂੰ ਲੋਕਾਂ ਦਾ ਬੇਹੱਦ ਪਿਆਰ ਮਿਲ ਰਿਹਾ ਹੈ। ਕਮਲ ਖਾਨ ਦੀ ਆਵਾਜ਼ 'ਚ ਰਿਲੀਜ਼ ਹੋਇਆ ਇਹ ਗੀਤ ਭਾਵੁਕ ਕਰਨ ਵਾਲਾ ਹੈ। ਗੀਤ ਨੂੰ ਹੁਣ ਤਕ 1 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਗੀਤ 'ਚ ਫਿਲਮ ਦੇ ਮੁੱਖ ਅਭਿਨੇਤਾ ਪ੍ਰਿੰਸ ਸਿੰਘ ਬੀਤੇ ਪਲਾਂ ਨੂੰ ਯਾਦ ਕਰਦੇ ਨਜ਼ਰ ਆ ਰਹੇ ਹਨ। ਗੀਤ ਦੇ ਬੋਲ ਅਨੀਸ਼ ਸ਼ਰਮਾ ਨੇ ਲਿਖੇ ਹਨ, ਜਿਸ ਨੂੰ ਸੰਗੀਤ ਗੌਤਮ ਮਿਊਜ਼ਿਕ ਕਰਫਿਊ ਨੇ ਦਿੱਤਾ ਹੈ।

'ਯਾਰਾਂ ਦੇ ਯਾਰ' ਫਿਲਮ ਇਸੇ ਸ਼ੁੱਕਰਵਾਰ ਭਾਵ 13 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ 'ਚ ਪ੍ਰਿੰਸ ਸਿੰਘ ਤੇ ਮਾਹੀ ਸ਼ਰਮਾ ਮੁੱਖ ਭੂਮਿਕਾ ਨਿਭਾਅ ਰਹੇ ਹਨ। ਇਨ੍ਹਾਂ ਦੋਵਾਂ ਤੋਂ ਇਲਾਵਾ ਫਿਲਮ 'ਚ ਅਨੀਕੇਤ ਸ਼ਰਮਾ, ਗੁਰਜੀਤ ਢਿੱਲੋਂ, ਮਹਿਕ ਸ਼ਰਮਾ, ਸਤਨਾਮ ਜਈ, ਅਸ਼ੋਕ ਸਲਵਾਨ, ਸੁਖਬੀਰ ਤੇ ਚਾਚਾ ਬਿਸ਼ਨਾ ਵੀ ਅਦਾਕਾਰੀ ਦੇ ਜੌਹਰ ਦਿਖਾਉਂਦੇ ਨਜ਼ਰ ਆਉਣਗੇ।
ਫਿਲਮ ਨੂੰ ਅਜੇ ਸਿੰਘ ਨੇ ਡਾਇਰੈਕਟ ਕੀਤਾ ਹੈ, ਜਦਕਿ ਇਸ ਦੇ ਪ੍ਰੋਡਿਊਸਰ ਵਿਜੇ ਸਿਕੰਦਰ ਹਨ। ਫਿਲਮ ਦੀ ਕਹਾਣੀ ਵਿਲੀਅਮ ਤੇ ਅਨੀਸ਼ ਸ਼ਰਮਾ ਨੇ ਲਿਖੀ ਹੈ।


Tags: Maujan Kamal Khan Yaaran De Yaar Prince Singh Mahi Sharma