FacebookTwitterg+Mail

'ਮਾਯਾਵੀ ਮਲਿੰਗਾ' 'ਚ ਬੁਰੀਆਂ ਸ਼ਕਤੀਆਂ ਤੋਂ ਬਚਾਉਣਗੀਆਂ ਰਾਜਕੁਮਾਰੀਆਂ

mayavi malinga serial on star bharat cast wiki story timing promo
28 April, 2018 08:48:48 AM

ਮੁੰਬਈ(ਹਰਲੀਨ ਕੌਰ)— 'ਮਾਯਾਵੀ ਮਲਿੰਗਾ' ਨਵਾਂ ਸ਼ੋਅ ਜਲਦ ਹੀ 'ਸਟਾਰ ਭਾਰਤ' ਉਤੇ ਸ਼ੁਰੂ ਹੋ ਰਿਹਾ ਹੈ। ਹੁਣੇ ਜਿਹੇ ਸ਼ੋਅ 'ਮਾਯਾਵੀ ਮਲਿੰਗਾ' ਦੀ ਮੁੰਬਈ 'ਚ ਲਾਂਚਿੰਗ ਰੱਖੀ ਗਈ, ਜਿਥੇ 'ਜਗ ਬਾਣੀ' ਦੀ ਟੀਮ ਨੇ ਸ਼ੋਅ ਦੀ ਸਟਾਰ  ਕਾਸਟ ਨਾਲ ਖਾਸ ਗੱਲਬਾਤ ਕੀਤੀ। ਦੱਸ ਦੇਈਏ ਕਿ ਇਸ ਸ਼ੋਅ 'ਚ ਗ੍ਰੇਸੀ, ਵਾਣੀ ਸੂਦ ਅਤੇ ਨੇਹਾ ਸੋਲੰਕੀ ਤਿੰਨ ਰਾਜਕੁਮਾਰੀਆਂ ਦੇ ਮੁੱਖ ਕਿਰਦਾਰ ਨਿਭਾਉਂਦੀਆਂ ਨਜ਼ਰ ਆਉਣਗੀਆਂ ਅਤੇ ਇਹ 3 ਰਾਜਕੁਮਾਰੀਆਂ ਪ੍ਰਣਾਲੀ, ਐਸ਼ਵਰਿਆ, ਗਰਿਮਾ ਆਪਣੇ ਰਾਜ ਨੂੰ ਬੁਰੀਆਂ ਸ਼ਕਤੀਆਂ ਤੋਂ ਬਚਾਉਣ ਲਈ ਸੰਘਰਸ਼ ਕਰਦੀਆਂ ਨਜ਼ਰ ਆਉਣਗੀਆਂ।

   'ਮਾਯਾਵੀ ਮਲਿੰਗਾ' 'ਚ ਹਿੰਦੀ ਤੇ ਸੰਸਕ੍ਰਿਤ ਭਾਸ਼ਾ ਦਾ ਕੀਤਾ ਗਿਆ ਇਸਤੇਮਾਲ 

3 ਰਾਜਕੁਮਾਰੀਆਂ ਨੇ ਦੱਸਿਆ ਕਿ ਇਸ ਸ਼ੋਅ 'ਚ ਹਿੰਦੀ ਭਾਸ਼ਾ ਤੇ ਸੰਸਕ੍ਰਿਤ ਦੇ ਮਿਸ਼ਰਣ ਦਾ ਇਸਤੇਮਾਲ ਕੀਤਾ ਗਿਆ ਹੈ। ਮਾਯਾਵੀ ਮਲਿੰਗਾ ਦੀ 'ਚ ਸਟਾਰ ਕਾਸਟ ਨੂੰ ਸੰਸਕ੍ਰਿਤ ਵਿਚ ਬੋਲਣ 'ਚ ਮੁਸ਼ਕਿਲ ਹੋਈ, ਜਿਸ ਲਈ ਉਨ੍ਹਾਂ ਨੂੰ ਕੁਝ ਦਿਨਾਂ ਲਈ ਵਰਕਸ਼ਾਪ ਲਾਉਣੀ ਪਈ। ਇਕ ਐਪੀਸੋਡ 'ਚ ਆਪ ਸ਼ਕਤੀ ਆਨੰਦ ਵੀ ਦਿਸਣਗੇ, ਜੋ ਇਨ੍ਹਾਂ ਰਾਜਕੁਮਾਰੀਆਂ ਦੇ ਪਿਤਾ ਦਾ ਕਿਰਦਾਰ ਨਿਭਾ ਰਹੇ ਹਨ। ਸ਼ਕਤੀ ਨੇ ਦੱਸਿਆ ਕਿ ਉਹ ਪਹਿਲੀ ਵਾਰ ਮੀਥੋਡੋਲਾਜੀਕਲ ਸ਼ੋਅ ਦਾ ਹਿੱਸਾ ਬਣੇ ਹਨ। ਇਸ ਤੋਂ ਪਹਿਲਾਂ ਉਹ ਫੈਮਿਲੀ ਡਰਾਮਾ, ਇਤਿਹਾਸਿਕ ਐਪੀਸੋਡਸ 'ਚ ਕੰਮ ਕਰ ਚੁੱਕੇ ਹਨ ਪਰ ਇਹ ਸ਼ੋਅ ਉਨ੍ਹਾਂ ਲਈ ਇਕ ਨਵਾਂ ਅਨੁਭਵ ਹੈ।

   ਮਾਯਾਵੀ ਮਲਿੰਗਾ ਕਾਲਪਨਿਕ ਦੁਨੀਆ ਨਾਲ ਰੱਖਦਾ ਹੈ ਸੰਬੰਧ 

ਪਿਛਲੇ 18-19 ਸਾਲਾਂ ਤੋਂ ਇੰਡਸਟਰੀ ਦਾ ਹਿੱਸਾ ਰਹਿ ਚੁੱਕੇ ਸ਼ਕਤੀ ਆਨੰਦ ਦਾ ਕਹਿਣਾ ਹੈ ਕਿ ਤੁਸੀਂ ਜਦੋਂ ਵੀ ਕੋਈ ਨਵੀਂ ਚੀਜ਼ ਨੂੰ ਤਿਆਰ ਕਰਦੇ ਹੋ ਤਾਂ ਉਸ ਦਾ ਰਿਸਕ ਹੁੰਦਾ ਹੀ ਹੈ। ਪਿਛਲੇ 10 ਮਹੀਨਿਆਂ ਤੋਂ ਮਾਯਾਵੀ ਮਲਿੰਗਾ ਸੀਰੀਅਲ ਦਾ ਸ਼ੂਟ ਚੱਲ ਰਿਹਾ ਹੈ, ਜੋ ਹੁਣ ਤਕ ਆਨ ਏਅਰ ਨਹੀਂ ਹੋਇਆ ਤਾਂ ਅਜਿਹੀ ਹਾਲਤ ਵਿਚ ਤੁਸੀਂ ਸਮਝ ਸਕਦੇ ਹੋ ਕਿ ਸਾਡੇ ਮੇਕਰਸ ਨੂੰ ਸਾਡੇ 'ਤੇ ਕਿੰਨਾ ਭਰੋਸਾ ਹੋਵੇਗਾ। ਅਸੀਂ ਹੁਣ ਤਕ ਇਸ ਦੇ 50 ਤੋਂ 60 ਐਪੀਸੋਡਸ ਸ਼ੂਟ ਕਰ ਲਏ ਹਨ। ਤੁਸੀਂ ਸਾਰੇ 1 ਮਈ ਤੋਂ ਸ਼ਾਮ 7 ਵਜੇ ਦੇਖੋਗੇ। ਭਾਰਤੀ ਟੀ. ਵੀ. 'ਤੇ ਪਹਿਲਾਂ ਕਦੇ ਨਾ ਦੇਖੀ ਗਈ ਕਾਲਪਨਿਕ ਦੁਨੀਆ 'ਮਾਯਾਵੀ ਮਲਿੰਗਾ' ਸਿਰਫ ਸਟਾਰ ਭਾਰਤ 'ਤੇ।


Tags: Mayavi MalingaSerialStar BharatVivek BahlNeha SolankiVaani SoodTelevision Punjabi Newsਟੈਲੀਵਿਜ਼ਨ ਸਮਾਚਾਰ

Edited By

Sunita

Sunita is News Editor at Jagbani.