FacebookTwitterg+Mail

Death Anniversary: ਕਿਡਨੀ ਫੇਲ ਹੋਣ ਕਾਰਨ ਹੋਈ ਸੀ ਜ਼ੀਨਤ ਅਮਾਨ ਦੇ ਪਤੀ ਮਜ਼ਹਰ ਦੀ ਮੌਤ

mazhar khan death anniversary
16 September, 2019 04:14:06 PM

ਮੁੰਬਈ(ਬਿਊਰੋ)- ਜ਼ੀਨਤ ਅਮਾਨ ਦੇ ਪਤੀ ਅਦਾਕਾਰ ਮਜ਼ਹਰ ਖਾਨ ਦੀ ਅੱਜ ਬਰਸੀ ਹੈ। 22 ਜੁਲਾਈ, 1955 ਨੂੰ ਜਨਮੇ ਮਜ਼ਹਰ ਨੇ ਅੱਜ ਦੇ ਦਿਨ 1998 ’ਚ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ। ਮਜ਼ਹਰ ਦੀ ਕਿਡਨੀ ਫੇਲ ਹੋਣ ਕਾਰਨ ਮੌਤ ਹੋਈ ਸੀ। ਜ਼ੀਨਤ ਅਮਾਨ ਨੇ 1985 ’ਚ ਮਜ਼ਹਰ ਖਾਨ ਨਾਲ ਵਿਆਹ ਕਰਵਾਇਆ ਸੀ। ਜ਼ੀਨਤ ਦੀ ਵਿਆਹੁਤਾ ਜ਼ਿੰਦਗੀ ਜ਼ਿਆਦਾ ਵਧੀਆ ਨਹੀਂ ਸੀ। ਜ਼ੀਨਤ ਬਾਲੀਵੁੱਡ ਦੀ ਪਹਿਲੀ ਸੈਕਸ ਸਿੰਬਲ ਅਦਾਕਾਰਾ ਦੇ ਤੌਰ ਤੇ ਉੱਭਰੀ ਜੀਨਤ ਨਿੱਜ਼ੀ ਜ਼ਿੰਦਗੀ ’ਚ ਕਦੇ ਖੁਸ਼ੀ ਨਹੀਂ ਮਿਲੀ। ਆਓ ਇਕ ਨਜ਼ਰ ਮਾਰਦੇ ਹਾਂ ਮਜ਼ਹਰ ਖਾਨ ਅਤੇ ਜ਼ੀਨਤ ਅਮਨ ਦੇ ਰਿਸ਼ਤੇ ’ਤੇ।
Punjabi Bollywood Tadka
ਮਜ਼ਹਰ ਖਾਨ ਨੇ 1979 ’ਚ ਆਈ ਫਿਲਮ ‘ਸੰਪਰਕ’ ਨਾਲ ਡੈਬਿਊ ਕੀਤਾ ਸੀ। ਕਈ ਫਿਲਮਾਂ ’ਚ ਕੰਮ ਕਰਨ ਤੋਂ ਬਾਅਦ ਵੀ ਮਜ਼ਹਰ ਇੰਡਸਟਰੀ ’ਚ ਆਪਣੀ ਪਛਾਣ ਨਾ ਬਣਾ ਸਕੇ। ਇਸ ਤੋਂ ਬਾਅਦ ਮਜ਼ਹਰ ਅਤੇ ਜ਼ੀਨਤ ਨੂੰ ਇਕ-ਦੂਜੇ ਨਾਲ ਪਿਆਰ ਹੋ ਗਿਆ। ਦੋਵਾਂ ਨੇ ਵਿਆਹ ਕਰਵਾ ਲਿਆ ਪਰ ਇਹ ਵਿਆਹ ਜ਼ਿਆਦਾ ਦੇਰ ਤੱਕ ਨਾ ਟਿਕ ਸਕਿਆ।
Punjabi Bollywood Tadka
ਦੱਸਿਆ ਜਾਂਦਾ ਹੈ ਕਿ ਮਜ਼ਹਰ ਜ਼ੀਨਤ ਨਾਲ ਕਾਫੀ ਮਾਰ-ਕੁੱਟ ਕਰਦੇ ਸਨ। ਉਨ੍ਹਾਂ ਦੋਵਾਂ ਦੇ ਦੋ ਬੇਟੇ ਵੀ ਸਨ। ਬਾਅਦ ’ਚ ਮਜ਼ਹਰ ਨੇ ਪਤਨੀ ਹੋਣ ਦੇ ਬਾਵਜੂਦ ਦਿਲੀਪ ਕੁਮਾਰ ਦੀ ਭਤੀਜੀ ਰੂਬੀਨਾ ਮੁਮਤਾਜ਼ ਨਾਲ ਦੂਜਾ ਵਿਆਹ ਕਰਵਾ ਲਿਆ। ਹਰ ਦਿਨ ਦੀ ਮਾਰ-ਕੁੱਟ ਤੋਂ  ਬਾਅਦ ਜ਼ੀਨਤ ਨੇ ਪ੍ਰੇਸ਼ਾਨ ਹੋ ਕੇ ਮਜ਼ਹਰ ਕੋਲੋਂ ਤਲਾਕ ਲੈਣਾ ਚਾਇਆ ਪਰ ਇਸ ਤੋਂ ਪਹਿਲਾਂ ਕਿ ਤਲਾਕ ਹੋ ਪਾਉਂਦਾ ਮਜ਼ਹਰ ਇਸ ਦੁਨੀਆ ਨੂੰ ਛੱਡ ਕੇ ਜਾ ਚੁੱਕੇ ਸਨ। ਮਜ਼ਹਰ ਦੀ ਕਿਡਨੀ ’ਚ ਇਨਫੈਕਸ਼ਨ ਹੋ ਗਿਆ ਸੀ।
Punjabi Bollywood Tadka
ਇਕ ਇੰਟਰਵਿਊ ਦੌਰਾਨ ਜ਼ੀਨਤ ਨੇ ਦੱਸਿਆ,‘‘ ਮਜ਼ਹਰ ’ਚ ਉਹ ਗੁਣ ਨਹੀਂ ਸੀ, ਪਰ ਫਿਰ ਵੀ ਉਨ੍ਹਾਂ ਨੂੰ ਮੈਂ ਜੀਵਨਸਾਥੀ ਚੁਣਿਆ ਕਿਉਂਕਿ ਮਜ਼ਹਰ ’ਚ ਮੈਨੂੰ ਸੱਚਾ ਪਿਆਰ ਨਜ਼ਰ ਆ ਰਿਹਾ ਸੀ।’’
Punjabi Bollywood Tadka


Tags: Mazhar KhanDeath AnniversaryZeenat AmanGangShaanDak Bangla

About The Author

manju bala

manju bala is content editor at Punjab Kesari