FacebookTwitterg+Mail

#MeToo 'ਤੇ ਸਲਮਾਨ ਖਾਨ ਚੁੱਪ, ਪਿਤਾ ਸਲੀਮ ਖਾਨ ਖੁੱਲ੍ਹ ਕੇ ਬੋਲੇ

me too salman khan salim khan
16 October, 2018 09:06:51 PM

ਮੁੰਬਈ (ਬਿਊਰੋ)— ਬਾਲੀਵੁੱਡ 'ਚ #MeToo ਮੁਹਿੰਮ ਦੇ ਤਹਿਤ ਕਈ ਦਿੱਗਜ ਨਾਵਾਂ ਦਾ ਖੁਲਾਸਾ ਹੋਇਆ ਹੈ। ਸੈਲੇਬ੍ਰਿਟੀ ਵੀ ਖੁੱਲ੍ਹ ਕੇ ਇਸ ਮੁਹਿੰਮ ਦਾ ਸਮਰਥਨ ਕਰ ਰਹੇ ਹਨ ਪਰ ਸਲਮਾਨ ਖਾਨ ਨੇ ਹੁਣ ਤਕ #MeToo 'ਤੇ ਚੁੱਪੀ ਵੱਟ ਰੱਖੀ ਹੈ। ਉਥੇ ਉਨ੍ਹਾਂ ਦੇ ਪਿਤਾ ਸਲੀਮ ਖਾਨ ਨੇ ਖੁੱਲ੍ਹ ਕੇ ਇਸ ਮੁਹਿੰਮ ਦਾ ਸਮਰਥਨ ਕੀਤਾ ਹੈ।

ਸਲੀਮ ਖਾਨ ਨੇ ਟਵੀਟ ਕਰਕੇ ਲਿਖਿਆ, 'ਇਸ ਮਾਮਲੇ 'ਚ ਇਕ ਹੀ ਡਿਫੈਂਸ ਹੈ ਕਿ ਇੰਨੀ ਦੇਰ ਨਾਲ ਕਿਉਂ? ਕਦੇ ਨਹੀਂ ਨਾਲੋਂ ਤਾਂ ਚੰਗਾ ਦੇਰੀ ਹੋਣਾ ਹੈ। ਤੁਹਾਨੂੰ ਨਤੀਜੇ ਲਈ ਇੰਤਜ਼ਾਰ ਨਹੀਂ ਕਰਨਾ ਪਵੇਗਾ। ਤੁਸੀਂ ਭਾਰੀ ਪਬਲਿਕ ਸੁਪੋਰਟ ਪਾ ਲਈ ਹੈ।'

ਉਹ ਲਿਖਦੇ ਹਨ, 'ਇਨਸਾਨ ਪਹਾੜ ਤੋਂ ਡਿੱਗ ਕੇ ਖੜ੍ਹਾ ਹੋ ਸਕਦਾ ਹੈ... ਆਪਣੀਆਂ ਨਜ਼ਰਾਂ 'ਚੋਂ ਡਿੱਗ ਕੇ ਨਹੀਂ...' ਦੱਸਣਯੋਗ ਹੈ ਕਿ ਜਦੋਂ ਇਸ ਮੁਹਿੰਮ ਨੇ ਤੂਲ ਫੜੀ ਸੀ, ਉਸ ਦੌਰਾਨ ਇਕ ਪ੍ਰੈੱਸ ਕਾਨਫਰੰਸ 'ਚ ਸਲਮਾਨ ਖਾਨ ਕੋਲੋਂ ਨਾਨਾ ਪਾਟੇਕਰ ਤੇ ਤਨੁਸ਼੍ਰੀ ਦੇ ਮੁੱਦੇ 'ਤੇ ਪ੍ਰਤੀਕਿਰਿਆ ਮੰਗੀ ਗਈ ਸੀ। ਉਦੋਂ ਸਵਾਲ ਨੂੰ ਟਾਲਦਿਆਂ ਉਨ੍ਹਾਂ ਕਿਹਾ ਸੀ ਕਿ ਉਹ ਤਨੁਸ਼੍ਰੀ-ਨਾਨਾ ਦੀ ਖਬਰ ਤੋਂ ਅਣਜਾਣ ਹਨ।

ਸਲਮਾਨ ਨੇ ਕਿਹਾ ਸੀ, 'ਅਜੇ ਮੈਨੂੰ ਇਸ ਬਾਰੇ ਕੁਝ ਨਹੀਂ ਪਤਾ। ਪਹਿਲਾਂ ਮੈਨੂੰ ਪਤਾ ਲਗਾਉਣ ਦਿਓ ਕਿ ਕੀ ਹੋ ਰਿਹਾ ਹੈ। ਮੈਂ ਦੇਖਾਂਗਾ ਕਿ ਕੀ ਚੱਲ ਰਿਹਾ ਹੈ। ਮੈਨੂੰ ਨਹੀਂ ਪਤਾ ਅਜੇ ਤੁਸੀਂ ਕਿਸ ਬਾਰੇ ਗੱਲ ਕਰ ਰਹੇ ਹੋ।' ਦੱਸਣਯੋਗ ਹੈ ਕਿ #MeToo ਮੁਹਿੰਮ 'ਚ ਹੁਣ ਤਕ ਸਾਜਿਦ ਖਾਨ, ਨਾਨਾ ਪਾਟੇਕਰ, ਵਿਕਾਸ ਬਹਿਲ, ਆਲੋਕ ਨਾਥ, ਲਵ ਰੰਜਨ, ਪੀਯੂਸ਼ ਮਿਸ਼ਰਾ, ਸੁਭਾਸ਼ ਘਈ, ਰਜਤ ਕਪੂਰ, ਸ਼ਿਆਮ ਕੌਸ਼ਲ, ਕੈਲਾਸ਼ ਖੇਰ ਵਰਗੇ ਦਿੱਗਜ ਨਾਂ ਸਾਹਮਣੇ ਆਏ ਹਨ। ਬਾਲੀਵੁੱਡ 'ਚ #MeToo ਮੁਹਿੰਮ ਦੀ ਸ਼ੁਰੂਆਤ ਨਾਨਾ ਪਾਟੇਕਰ ਤੇ ਤਨੁਸ਼੍ਰੀ ਦੱਤਾ ਦੇ ਵਿਵਾਦ ਨਾਲ ਹੋਈ।


Tags: Me Too Salman Khan Salim Khan Tanushree Dutta Nana Patekar

Edited By

Rahul Singh

Rahul Singh is News Editor at Jagbani.