FacebookTwitterg+Mail

B'Day Spl: ਮੀਨਾ ਕੁਮਾਰੀ ਨੇ ਇਸ ਡਰ ਕਾਰਨ ਕਰਵਾਇਆ ਸੀ 2 ਘੰਟਿਆਂ 'ਚ  ਵਿਆਹ

meena kumari s birthday
01 August, 2019 11:27:32 AM

ਮੁੰਬਈ (ਬਿਊਰੋ)— ਮੀਨਾ ਕੁਮਾਰੀ ਦਾ ਜਨਮ 1 ਅਗਸਤ 1933 ਨੂੰ ਹੋਇਆ ਸੀ। ਚਾਹੇ ਮੀਨਾ ਕੁਮਾਰੀ ਨੇ ਇਕ ਅਦਾਕਾਰਾ ਦੇ ਰੂਪ ਵਿਚ ਕਾਫੀ ਪਛਾਣ ਬਣਾਈ ਹੋਵੇ ਪਰ ਉਨ੍ਹਾਂ ਦੀ ਨਿੱਜ਼ੀ ਜ਼ਿੰਦਗੀ ਹਮੇਸ਼ਾ ਦੁੱਖਾਂ ਨਾਲ ਭਰੀ ਰਹੀ। 31 ਮਾਰਚ 1972 ਨੂੰ ਮੀਨਾ ਕੁਮਾਰੀ ਦਾ ਦਿਹਾਂਤ ਹੋ ਗਿਆ। ਫਿਲਮਾਂ ਵਿਚ ਮੀਨਾ ਕੁਮਾਰੀ ਨੇ ਜੋ ਕਿਰਦਾਰ ਨਿਭਾਏ ਉਨ੍ਹਾਂ ਨੂੰ ਆਪਣੀ ਗੰਭੀਰਤਾ ਨਾਲ ਹਮੇਸ਼ਾ ਲਈ ਅਮਰ ਕਰ ਦਿੱਤਾ।
Punjabi Bollywood Tadka


ਛੋਟੀ ਉਮਰ 'ਚ ਹੀ ਕੀਤੀ ਬਾਲੀਵੁੱਡ 'ਚ ਐਂਟਰੀ

ਮੀਨਾ ਕੁਮਾਰੀ ਨੇ ਸੱਤ ਸਾਲ ਦੀ ਉਮਰ ਵਿਚ ਫਿਲਮਾਂ 'ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਫਿਲਮਕਾਰ ਕਮਾਲ ਅਮਰੋਹੀ ਉਨ੍ਹਾਂ ਦੀ ਅਦਾਕਾਰੀ ਨਾਲ ਪ੍ਰਭਾਵਿਤ ਸਨ। ਉਹ ਉਨ੍ਹਾਂ ਨੂੰ ਆਪਣੀ ਫਿਲਮ 'ਚ ਲੈਣਾ ਚਾਹੁੰਦੇ ਸਨ ਪਰ ਉਨ੍ਹਾਂ ਦੇ ਅੱਖੜ ਸੁਭਾਅ ਬਾਰੇ ਜਾਨ ਕੇ ਮੀਨਾ ਨੇ ਉਨ੍ਹਾਂ ਨਾਲ ਫਿਲਮ ਕਰਨ ਤੋਂ ਨਾ ਕਰ ਦਿੱਤੀ। ਆਖਿਰਕਾਰ ਪਿਤਾ ਦੇ ਦਬਾਅ ਦੇ ਚੱਲਦੇ ਮੀਨਾ ਕੁਮਾਰੀ ਨੂੰ ਇਹ ਫਿਲਮ ਕਰਨੀ ਪਈ। ਇਹ ਫਿਲਮ ਤਾਂ ਨਾ ਬਣ ਸਕੀ ਪਰ ਕਮਾਲ ਅਮਰੋਹੀ ਮੀਨਾ ਕੁਮਾਰੀ ਦੇ ਦੀਵਾਨੇ ਜਰੂਰ ਹੋ ਗਏ। ਮੀਨਾ ਕੁਮਾਰੀ ਨੇ ਵੀ ਉਨ੍ਹਾਂ ਦੇ ਪਿਆਰ ਨੂੰ ਅਪਣਾ ਲਿਆ ਪਰ ਉਹ ਕਮਾਲ ਨਾਲ ਵਿਆਹ ਨਹੀਂ ਕਰ ਸਕਦੀ ਸੀ, ਕਿਉਂਕਿ ਕਮਾਲ ਪਹਿਲਾਂ ਤੋਂ ਹੀ ਵਿਆਹੁਤਾ ਸਨ।ਬਾਅਦ ਵਿਚ ਜਦੋਂ ਦੋਵਾਂ ਦੀ ਮੁਹੱਬਤ ਪਰਵਾਨ ਚੜ੍ਹੀ ਤਾਂ ਬਿਨ੍ਹਾਂ ਵਿਆਹ ਕੀਤੇ ਨਾ ਰਹਿ ਸਕੇ।
Punjabi Bollywood Tadka


ਪਿਤਾ ਸਨ ਵਿਆਹ ਦੇ ਖਿਲਾਫ

ਮੀਨਾ ਦੇ ਪਿਤਾ ਇਸ ਵਿਆਹ ਦੇ ਖਿਲਾਫ ਸਨ ਪਰ ਕਮਾਲ ਦੇ ਦੋਸਤ ਨੇ ਮੀਨਾ ਨੂੰ ਇਹ ਬੋਲ ਕੇ ਮਨਾ ਲਿਆ ਕਿ ਉਹ ਨਿਕਾਹ ਕਰ ਲਵੇਂ ਅਤੇ ਠੀਕ ਸਮਾਂ ਦੇਖ ਕੇ ਅੱ‍ਬਾ-ਅੰ‍ਮੀ ਨੂੰ ਵੀ ਮਨਾ ਲੈਣਗੇ। 14 ਫਰਵਰੀ 1952 ਨੂੰ ਦੋਵਾਂ ਦਾ ਨਿਕਾਹ ਹੋ ਗਿਆ।
Punjabi Bollywood Tadka


ਕਮਾਲ ਅਮਰੋਹੀ ਨਾਲ ਕਰਵਾਇਆ ਵਿਆਹ


ਕਮਾਲ ਅਮਰੋਹੀ ਅਤੇ ਮੀਨਾ ਕੁਮਾਰੀ ਦੇ ਨਿਕਾਹ ਦੀ ਕਹਾਣੀ ਵੀ ਦਿਲਚਸ‍ਪ ਹੈ। ਦੋ ਘੰਟੇ ਦੇ ਅੰਦਰ ਦੋਵਾਂ ਦਾ ਨਿਕਾਹ ਹੋਇਆ ਸੀ ਦਰਅਸਲ ਜਿਸ ਕਲੀਨਿਕ 'ਚ ਮੀਨਾ ਦੀ ਫਿਜੀਓਥੈਰੇਪੀ ਚੱਲ ਰਹੀ ਸੀ। ਉੱਥੇ ਪਿਤਾ ਅਲੀ ਬਖ‍ਸ਼ ਰੋਜ਼ ਮੀਨਾ ਕੁਮਾਰੀ ਨੂੰ ਰਾਤ ਅੱਠ ਵਜੇ ਉਨ੍ਹਾਂ ਦੀ ਭੈਣ ਮਧੂ ਨਾਲ ਛੱਡ ਦਿੰਦੇ ਸਨ ਅਤੇ ਦੱਸ ਵਜੇ ਲੈਣ ਪਹੁੰਚ ਜਾਂਦੇ ਸਨ। 14 ਫਰਵਰੀ 1952 ਨੂੰ ਇਸ ਦੋ ਘੰਟੇ ਦੌਰਾਨ ਮੀਨਾ ਦਾ ਨਿਕਾਹ ਪ‍ਲਾਨ ਕੀਤਾ ਗਿਆ ਸੀ। ਕਮਾਲ ਅਮਰੋਹੀ ਦੇ ਮੈਨੇਜ਼ਰ ਦੋਸ‍ਤ, ਕਾਜੀ ਅਤੇ ਕਾਜੀ ਦੇ ਦੋ ਬੇਟਿਆਂ ਨਾਲ ਤਿਆਰ ਸਨ। ਅਲੀ ਬਖ‍ਸ਼ ਦੇ ਜਾਂਦੇ ਹੀ ਸਭ ਕਲੀਨਿਕ 'ਤੇ ਪਹੁੰਚੇ। ਕਾਜੀ ਨੇ ਝੱਟਪੱਟ ਕਮਾਲ ਅਤੇ ਮੀਨਾ ਕੁਮਾਰੀ ਦਾ ਨਿਕਾਹ ਪੜ੍ਹਆਉਣਾ ਸ਼ੁਰੂ ਕੀਤਾ। ਕਾਜੀ ਦੇ ਦੋ ਬੇਟੀਆਂ ਅਤੇ ਕਮਾਲ ਦੇ ਦੋਸ‍ਤ ਨੇ ਗਵਾਹੀ ਦੇ ਦਿੱਤੀ।
Punjabi Bollywood Tadka

ਮਹਜ਼ਬੀਨ ਬਾਨੋ ਸੀ ਬਚਪਨ ਦਾ ਨਾਂ

ਕਮਾਲ ਅਤੇ ਮੀਨਾ ਦੇ ਇਸ ਵਿਆਹ ਨੂੰ ਦੋਵਾਂ ਦੇ ਹੀ ਪਰਿਵਾਰ ਵਾਲਿਆਂ ਨੇ ਕਦੇ ਸਵੀਕਾਰ ਨਾ ਕੀਤਾ। ਆਖਿਰਕਾਰ ਇਸ ਤੋਂ ਤੰਗ ਆ ਕੇ ਕਮਾਲ ਨੇ ਮੀਨਾ ਨੂੰ ਚਿੱਠੀ ਵਿਚ ਲਿਖ ਦਿੱਤਾ ਕਿ ਉਹ ਇਸ ਵਿਆਹ ਨੂੰ ਇਕ ਹਾਦਸਾ ਮੰਨ ਲਵੇਂ। ਜਵਾਬ ਵਿਚ ਮੀਨਾ ਨੇ ਕਿਹਾ ਕਿ ਉਹ ਉਨ੍ਹਾਂ ਨੂੰ ਕਦੇ ਨਾ ਸਮਝ ਪਾਏ, ਨਾ ਅੱਗੇ ਸਮਝ ਪਾਉਣਗੇ, ਚੰਗਾ ਹੋਵੇਗਾ ਕਿ ਉਹ ਉਨ੍ਹਾਂ ਨੂੰ ਤਲਾਕ ਦੇ ਦੇਵੇ। ਬਾਅਦ ਵਿਚ ਮੀਨਾ ਨੇ ਕਮਾਲ ਕੋਲੋਂ ਇਸ ਚਿੱਠੀ ਲਈ ਮੁਆਫੀ ਮੰਗ ਲਈ। ਇਸ ਤਰ੍ਹਾਂ ਮੀਨਾ ਦੀ ਸਹੁਰੇ-ਘਰ ਵਿਚ ਐਂਟਰੀ ਹੋਈ ਪਰ ਮੀਨਾ ਦੀ ਸ਼ੂਹਰਤ ਦੇਖ ਕੇ ਕਮਾਲ ਉਨ੍ਹਾਂ ਨੂੰ ਬੇਹੱਦ ਜਲਣ ਲੱਗੇ ਸਨ। ਮੀਨਾ ਕੁਮਾਰੀ ਅਤੇ ਕਮਾਲ ਅਮਰੋਹੀ ਦੇ ਰਿਸ਼ਤਿਆਂ ਵਿਚ ਖਟਾਈ ਵਧਦੀ ਹੀ ਗਈ। ਅਮਰੋਹੀ ਨੇ ਮੀਨਾ ਕੁਮਾਰੀ ਨੂੰ ਫਿਲ‍ਮਾਂ ਛੱਡਣ ਲਈ ਕਿਹਾ ਪਰ ਮੀਨਾ ਨੇ ਨਾ ਕਰ ਦਿੱਤੀ।
Punjabi Bollywood Tadka


Tags: Meena KumariHappy BirthdayPakeezahKaajalPhool Aur PattharBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.