FacebookTwitterg+Mail

NTR Junior ਨੂੰ ਨਾ ਪਸੰਦ ਕਰਨ 'ਤੇ ਮੀਰਾ ਚੋਪੜਾ ਨੂੰ ਮਿਲੀਆਂ ਬਲਾਤਕਾਰ ਦੀਆਂ ਧਮਕੀਆਂ

meera chopra receives rape threats on twitter
03 June, 2020 03:09:09 PM

ਮੁੰਬਈ (ਬਿਊਰੋ) : ਫਿਲਮੀ ਸਿਤਾਰਿਆਂ ਦੇ ਪ੍ਰਸ਼ੰਸਕ ਅਕਸਰ ਆਪਣੇ ਮਨਪਸੰਦ ਸਟਾਰ ਦੇ ਕ੍ਰੇਜ਼ 'ਚ ਹੱਦਾਂ ਪਾਰ ਕਰ ਜਾਂਦੇ ਹਨ। ਅਜਿਹਾ ਹੀ ਪ੍ਰਿਯੰਕਾ ਚੋਪੜਾ ਦੀ ਚਚੇਰੀ ਭੈਣ ਮੀਰਾ ਚੋਪੜਾ ਨਾਲ ਹੋਇਆ, ਜਿਸ ਨੂੰ ਐਨ. ਟੀ. ਆਰ. ਜੂਨੀਅਰ ਦੇ ਪ੍ਰਸ਼ੰਸਕਾਂ ਨੇ ਟਵਿੱਟਰ 'ਤੇ ਟਰੋਲ ਕੀਤਾ ਅਤੇ ਉਸ ਨੂੰ ਪੁਲਸ ਕੋਲ ਸ਼ਿਕਾਇਤ ਕਰਨੀ ਪਈ। ਮੀਰਾ ਨੇ ਟਵਿੱਟਰ 'ਤੇ ਹੈਦਰਾਬਾਦ ਪੁਲਸ ਨੂੰ ਟੈਗ ਕਰਕੇ ਟਰੋਲ ਅਕਾਊਂਟਸ ਖਿਲਾਫ ਕਾਰਵਾਈ ਦੀ ਬੇਨਤੀ ਕੀਤੀ ਹੈ। ਮੰਗਲਵਾਰ ਨੂੰ ਮੀਰਾ ਚੋਪੜਾ ਨੇ ਟਵਿੱਟਰ 'ਤੇ #1skMeera ਸੈਸ਼ਨ ਰੱਖਿਆ ਸੀ। ਇੱਕ ਫੈਨ ਨੇ ਤੇਲਗੂ ਸਿਨੇਮਾ 'ਚ ਉਸ ਦੇ ਮਨਪਸੰਦ ਅਦਾਕਾਰ ਬਾਰੇ ਇੱਕ ਸ਼ਬਦ 'ਚ ਐਨ. ਟੀ. ਆਰ. ਜੂਨੀਅਰ ਨੂੰ ਪਰਿਭਾਸ਼ਿਤ ਕਰਨ ਬਾਰੇ ਪੁੱਛਿਆ। ਮੀਰਾ ਨੇ ਇਸ 'ਤੇ ਲਿਖਿਆ, ''ਮੈਂ ਉਨ੍ਹਾਂ ਨੂੰ ਨਹੀਂ ਜਾਣਦੀ। ਮੈਂ ਉਸ ਦੀ ਫੈਨ ਨਹੀਂ ਹਾਂ। ਇੱਕ ਹੋਰ ਪ੍ਰਸ਼ੰਸਕ ਨੇ ਐਨ. ਟੀ. ਆਰ. ਜੂਨੀਅਰ ਦੀਆਂ ਫਿਲਮਾਂ 'ਸ਼ਕਤੀ' ਅਤੇ 'ਦੰਮੂ' ਵੇਖਣ ਦੀ ਬੇਨਤੀ ਕੀਤੀ ਅਤੇ ਕਿਹਾ ਕਿ ਇਸ ਤੋਂ ਬਾਅਦ ਉਹ ਵੀ ਜੂਨੀਅਰ ਦੀ ਫੈਨ ਬਣ ਜਾਏਗੀ। ਮੀਰਾ ਨੇ ਇਸ 'ਤੇ ਲਿਖਿਆ- ਧੰਨਵਾਦ। ਕੋਈ ਦਿਲਚਸਪ ਨਹੀਂ। ਮੀਰਾ ਨੇ ਆਪਣਾ ਮਨਪਸੰਦ ਐਕਟਰ ਮਹੇਸ਼ ਦੱਸਿਆ।

ਇਸ ਦੇ ਨਾਲ ਹੀ ਟਰੋਲਰਸ ਦਾ ਦੁਰਵਿਵਹਾਰ ਨਹੀਂ ਰੁਕਿਆ ਤਾਂ ਮੀਰਾ ਨੇ ਸਾਈਬਰ ਕ੍ਰਾਈਮ ਪੁਲਸ ਤੇ ਹੈਦਰਾਬਾਦ ਪੁਲਸ ਨੂੰ ਟੈਗ ਕੀਤਾ, ''ਮੈਂ ਇਨ੍ਹਾਂ ਸਾਰੇ ਖਾਤਿਆਂ ਦੀ ਰਿਪੋਰਟ ਕਰਨਾ ਚਾਹੁੰਦੀ ਹਾਂ, ਜੋ ਮੈਨੂੰ ਬਲਾਤਕਾਰ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ। ਬਦਕਿਸਮਤੀ ਨਾਲ, ਇਹ ਸਾਰੇ ਐਨ. ਟੀ. ਆਰ. ਜੂਨੀਅਰ ਦੇ ਫੈਨ ਕਲੱਬ ਹਨ। ਟਵਿੱਟਰ, ਮੈਂ ਤੁਹਾਨੂੰ ਇਸ ਮਾਮਲੇ ਨੂੰ ਵੇਖਣ ਲਈ ਬੇਨਤੀ ਕਰਦੀ ਹਾਂ। ਇਹ ਖਾਤੇ ਮੁਅੱਤਲ ਕਰੋ। ਇਸ ਦੇ ਨਾਲ ਹੀ ਪੁਲਸ ਕੋਲ ਲਿਖਤੀ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ। ਸਿਤਾਰੇ ਅਕਸਰ ਪ੍ਰਸ਼ੰਸਕਾਂ ਨੂੰ ਅਜਿਹਾ ਨਾ ਕਰਨ ਦੀ ਅਪੀਲ ਵੀ ਕਰਦੇ ਹਨ। ਪ੍ਰਸ਼ੰਸਕਾਂ ਨੂੰ ਇਹ ਸਮਝਣਾ ਪਏਗਾ ਕਿ ਉਨ੍ਹਾਂ ਦੀ ਚੋਣ ਹਰ ਕਿਸੇ ਦੀ ਪਸੰਦ ਨਹੀਂ ਬਣ ਸਕਦੀ।


Tags: Meera ChopraNTR JuniorTwitterAskMeera

About The Author

sunita

sunita is content editor at Punjab Kesari