FacebookTwitterg+Mail

ਮੀਤ ਬ੍ਰਦਰਸ ਦੇ ਘਰ ਛਾਈ ਸੋਗ ਦੀ ਲਹਿਰ, ਪਿਤਾ ਦਾ ਹੋਇਆ ਦਿਹਾਂਤ

meet bros father death
06 February, 2020 10:23:53 AM

ਮੁੰਬਈ (ਬਿਊਰੋ) — ਬਾਲੀਵੁੱਡ ਗਾਇਕ ਤੇ ਮਿਊਜ਼ਿਕ ਕੰਪੋਜ਼ਰ ਮੀਤ ਬ੍ਰਦਰਸ ਦੇ ਪਿਤਾ ਐੱਸ. ਗੁਲਜਾਰ ਸਿੰਘ ਚੰਦਰੋਕੇ ਦਾ ਦਿਹਾਂਤ ਹੋ ਗਿਆ ਹੈ। ਖਬਰਾਂ ਮੁਤਾਬਕ, ਬੀਤੇ ਦਿਨੀਂ ਯਾਨੀ ਕਿ ਬੁੱਧਵਾਰ ਸ਼ਾਮ 8 ਵਜੇ ਦੇ ਕਰੀਬ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਅਤੇ ਮੌਕੇ 'ਤੇ ਉਨ੍ਹਾਂ ਦੀ ਮੌਤ ਹੋ ਗਈ। ਦੱਸ ਦਈਏ ਕਿ ਮੀਤ ਬ੍ਰਦਰਸ ਦੇ ਪਿਤਾ ਦਾ ਅੰਤਿਮ ਸੰਸਕਾਰ ਓਸ਼ੀਵਾਰਾ ਕ੍ਰਿਮੇਸ਼ਨ ਸੈਂਟਰ 'ਚ ਅੱਜ ਕੀਤਾ ਜਾਵੇਗਾ।
Image result for Meet Bros Father Death: Music Composer Meet
ਦੱਸਣਯੋਗ ਹੈ ਕਿ ਮੀਤ ਬ੍ਰਦਰਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਮਿਊਜ਼ਿਕ ਡਾਇਰੈਕਟਰ ਕੀਤੀ ਸੀ ਤੇ ਬਾਅਦ 'ਚ ਉਹ ਹੌਲੀ-ਹੌਲੀ ਗਾਇਕੀ ਦੇ ਖੇਤਰ 'ਚ ਆਏ। ਉਨ੍ਹਾਂ ਦੇ ਅਸਲ ਨਾਂ ਮਨਮੀਤ ਤੇ ਹਰਮੀਤ ਸਿੰਘ ਹਨ। ਕਈ ਸਾਲ ਪਹਿਲਾਂ ਉਨ੍ਹਾਂ ਨੇ ਅੰਜਨ ਭੱਟਾਚਾਰੀਆ ਨਾਲ ਮਿਲ ਕੇ ਮੀਤ ਬ੍ਰੋਜ ਅੰਜਨ ਨਾਂ ਤੋਂ ਕੰਮ ਸ਼ੁਰੂ ਕੀਤਾ ਸੀ ਪਰ ਬਾਅਦ 'ਚ ਇਹ ਤਿੰਨੇ ਵੱਖ ਹੋ ਗਏ ਤੇ ਫਿਰ ਹਰਦੀਪ ਤੇ ਮਨਮੀਤ ਨੇ ਆਪਣਾ ਖੁਦ ਦਾ ਮਿਊਜ਼ਿਕ ਸਟੂਡੀਓ ਸ਼ੁਰੂ ਕੀਤਾ।


Tags: Meet BrothersFather DeathCardiac ArrestHarmeet MeetManmeet MeetAnjjan MeetMusic Composer

About The Author

sunita

sunita is content editor at Punjab Kesari