ਜਲੰਧਰ (ਬਿਊਰੋ)— ਪੰਜਾਬੀ ਸੰਗੀਤ ਜਗਤ 'ਚ ਹਰ ਦਿਨ ਕੋਈ ਨਾ ਕੋਈ ਨਵਾਂ ਗਾਇਕ ਆਪਣਾ ਕਰੀਅਰ ਬਣਾਉਣ ਆਉਂਦਾ ਹੈ। ਹਾਲਾਂਕਿ ਸੰਗੀਤ ਜਗਤ 'ਚ ਮੁਕਾਬਲਾ ਬਹੁਤ ਵੱਧ ਚੁੱਕਾ ਹੈ ਤੇ ਭੀੜ 'ਚੋਂ ਖੁਦ ਦੀ ਵੱਖਰੀ ਪਛਾਣ ਬਣਾਉਣ ਲਈ ਸੁਭਾਵਿਕ ਹੈ ਕਿ ਕੁਝ ਵੱਖਰਾ ਕਰਨਾ ਪਵੇਗਾ। ਅਜਿਹੇ ਹੀ ਪੰਜਾਬੀ ਗਾਇਕ ਦੀ ਅਸੀਂ ਗੱਲ ਕਰ ਰਹੇ ਹਾਂ, ਜਿਨ੍ਹਾਂ ਦਾ ਨਾਂ ਹੈ ਐਡਨ ਸੰਧੂ। ਐਡਨ ਸੰਧੂ ਪਹਿਲਾ ਪੰਜਾਬੀ ਗਾਇਕ ਹੈ, ਜਿਸ ਨੇ ਪੂਰਾ ਗੀਤ ਅੰਗਰੇਜ਼ੀ 'ਚ ਗਾਇਆ ਹੈ।
ਐਡਨ ਦੇ ਇਸ ਗੀਤ ਦਾ ਨਾਂ 'ਹੇ ਗਰਲ' ਹੈ। ਇਸ ਗੀਤ ਨੂੰ ਆਵਾਜ਼ ਦੇਣ ਦੇ ਨਾਲ-ਨਾਲ ਇਸ ਨੂੰ ਲਿਖਿਆ ਵੀ ਖੁਦ ਐਡਨ ਨੇ ਹੈ। ਐਡਨ ਵਲੋਂ ਗਾਇਆ ਇਹ ਅੰਗਰੇਜ਼ੀ ਗੀਤ ਯੂਟਿਊਬ 'ਤੇ 7 ਜਨਵਰੀ, 2018 ਨੂੰ ਰਿਲੀਜ਼ ਹੋਇਆ ਸੀ। ਗੀਤ ਨੂੰ ਯੂਟਿਊਬ 'ਤੇ ਲਗਭਗ 2 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।