ਮੁੰਬਈ(ਬਿਊਰੋ)- ਮੁੰਬਈ ‘ਚ ਹੋਏ ‘ਆਈਫਾ ਐਵਾਰਡਜ਼ 2019’ ‘ਚ ਫਿਲਮੀ ਸਿਤਾਰਿਆਂ ਦਾ ਅੰਦਾਜ਼ ਚਰਚਾ ਦਾ ਵਿਸ਼ਾ ਬਣਿਆ ਰਿਹਾ। ਐਵਾਰਡਾਂ ਦੇ ਨਾਲ –ਨਾਲ ਕਈ ਸਿਤਾਰਿਆਂ ਦੀ ਡਰੈੱਸ ਨੇ ਸੁਰਖੀਆਂ ਵਟੋਰੀਆਂ, ਜਿਸ ‘ਚ ਸਭ ਤੋਂ ਜ਼ਿਆਦਾ ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਦੀ ਡਰੈੱਸ ਦੀ ਚਰਚਾ ਹੋਈ ਪਰ ਇਸੇ ਦੌਰਾਨ ਇਕ ਹੋਰ ਵੀ ਸੀ ਨੇ ਜਿਸ ਨੇ ਸੁਰਖੀਆਂ ਵਟੋਰੀਆਂ ਉਹ ਸੀ ਇਕ ਕੁੱਤਾ। ਇਸ ਐਵਾਰਡ ਫੰਕਸ਼ਨ ਦੌਰਾਨ ਇਕ ਕੁੱਤੇ ਦੀ ਵੀਡੀਓ ਕਾਫੀ ਵਾਇਰਲ ਹੋਈ ਹੈ, ਜੋ ਐਵਾਰਡ ਸਮਾਗਮ ‘ਚ ਕਈ ਥਾਵਾਂ ‘ਤੇ ਨਜ਼ਰ ਆਇਆ । ਐਵਾਰਡ ਦੌਰਾਨ ਜਦੋਂ ਸਲਮਾਨ ਖਾਨ ਹੋਰ ਸਿਤਾਰਿਆਂ ਨਾਲ ਫੋਟੋ ਸੈਸ਼ਨ ਤੋਂ ਬਾਅਦ ਪਹੁੰਚੇ ਤਾਂ ਉਨ੍ਹਾਂ ਦੇ ਨਿਕਲ ਜਾਣ ਤੋਂ ਬਾਅਦ ਵੀ ਇਹ ਕੁੱਤਾ ਉੱਥੋਂ ਦੀ ਲੰਘਿਆ ਸੀ ਪਰ ਹੁਣ ਇਸ ਫੰਕਸ਼ਨ ਦੌਰਾਨ ਇਹ ਖਾਸ ਮਹਿਮਾਨ ਖੂਬ ਵਾਇਰਲ ਹੋ ਰਿਹਾ ਹੈ।
ਇਸ ਖਾਸ ਮਹਿਮਾਨ ਦਾ ਅਦਾਕਾਰਾ ਅਦਿੱਤੀ ਭਾਟੀਆ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਵੀਡੀਓ ਵੀ ਸਾਂਝਾ ਕੀਤਾ ਹੈ। ਇਸ ਵੀਡੀਓ ’ਚ ਅਦਿੱਤੀ ਉਸ ਦਾ ਇੰਟਰਵਿਊ ਲੈਂਦੀ ਹੋਈ ਨਜ਼ਰ ਆ ਰਹੀ ਹੈ ।ਉਹ ਕੁੱਤੇ ਨੂੰ ਸਵਾਲ ਕਰਦੀ ਹੈ, “ਹੈਲੋ ਸਰ, ਤੁਸੀਂ ਕਿਵੇਂ ਹੋ? ਤੇ ਉਹ ਕੁੱਤਾ ਜਵਾਬ ‘ਚ ਆਪਣਾ ਪੰਜਾ ਅਦਿੱਤੀ ਵੱਲ ਵਧਾਉਂਦਾ ਹੈ। ਅਦਿੱਤੀ ਮਜ਼ਾਕੀਆ ਅੰਦਾਜ਼ ‘ਚ ਕੁੱਤੇ ਤੋਂ ਇਵੈਂਟ ਬਾਰੇ ਸਵਾਲ ਕਰਦੀ ਹੈ ਤੇ ਉਹ ਪੂਰੀ ਤਰ੍ਹਾਂ ਬੇਪ੍ਰਵਾਹ ਨਜ਼ਰ ਆਉਂਦਾ ਹੈ। ਇਸ ਵੀਡੀਆ ਨੂੰ ਹੁਣ ਤੱਕ ਲੱਖਾਂ ਲੋਕ ਦੇਖ ਚੁਕੇ ਹਨ।