ਮੁੰਬਈ— ਬਾਲੀਵੁੱਡ ਅਭਿਨੇਤਾ ਵਿਨੋਦ ਮਹਿਰਾ ਦਾ 30 ਅਕਤੂਬਰ 1990 ਨੂੰ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਸੀ। ਉਨ੍ਹਾਂ ਨੂੰ ਦੁਨੀਆ ਤੋਂ ਗਏ 26 ਸਾਲ ਹੋ ਗਏ ਹਨ। ਜਦੋਂ ਵਿਨੋਦ ਮਹਿਰਾ ਦਾ ਦੇਹਾਂਤ ਹੋਇਆ ਸੀ ਤਾਂ ਉਨ੍ਹਾਂ ਦੀ ਬੇਟੀ ਸੋਨੀਆ ਮਹਿਰਾ ਦੀ ਉਮਰ 2 ਸਾਲ ਤੋਂ ਵੀ ਘੱਟ ਸੀ। 2 ਸਤੰਬਰ 1988 ਨੂੰ ਜਨਮੀ ਸੋਨੀਆ ਵਿਨੋਦ ਅਤੇ ਉਨ੍ਹਾਂ ਦੀ ਤੀਜੀ ਪਤਨੀ ਕਿਰਨ ਦੀ ਬੇਟੀ ਹੈ। ਵਿਨੋਦ ਨੇ ਤਿੰਨ ਵਿਆਹ ਕਰਵਾਏ ਸੀ। ਉਨ੍ਹਾਂ ਦੀ ਪਹਿਲਾਂ ਵਿਆਹ ਮੀਨਾ ਬੋਰਕਾ ਅਤੇ ਦੂਜਾ ਵਿਆਹ ਬਿੰਦਿਆ ਗੋਸਵਾਮੀ ਨਾਲ ਹੋਇਆ ਸੀ।
ਜ਼ਿਕਰਯੋਗ ਹੈ ਕਿ ਵਿਨੋਦ ਦੇ ਮਰਨ ਤੋਂ ਬਾਅਦ ਸੋਨੀਆ ਦਾ ਪਾਲਣ ਪੋਸ਼ਣ ਉਸ ਦੇ ਨਾਨਾ-ਨਾਨੀ ਨੇ ਕੀਨੀਆ 'ਚ ਕੀਤਾ ਹੈ। ਉਸ ਨੇ ਲੰਡਨ ਤੇ ਕੀਨੀਆ ਤੋਂ ਪੜਾਈ ਪੂਰੀ ਕਰ ਲਈ ਹੈ। ਉਸ ਨੂੰ 8 ਸਾਲ ਦੀ ਉਮਰ 'ਚ ਐਕਟਿੰਗ ਦੀ ਟ੍ਰੇਨਿੰਗ ਲੈਣੀ ਸ਼ੁਰੂ ਕਰ ਦਿੱਤੀ ਸੀ। ਇਸ ਦੌਰਾਨ ਲੰਡਨ ਐਕਡਮੀ ਆਫ ਮਿਊਜ਼ਿਕ ਐਂਡ ਡਰਾਮੇਟਿਕ ਆਰਟਸ ਦੇ ਐਕਟਿੰਗ ਦੀ ਪ੍ਰੀਖਿਆ 'ਚ ਗੋਲਡ ਦਾ ਤਾਗਮਾ ਹਾਸਲ ਕਰ ਚੁੱਕੀ ਹੈ। 17 ਸਾਲ ਦੀ ਉਮਰ 'ਚ ਉਹ ਮੁੰਬਈ ਆ ਗਈ ਅਤੇ ਅਨੁਪਮ ਖੇਰ ਦੇ ਇੰਸਟੀਚਿਊਟ ਐਕਟਰ ਪ੍ਰੀਪੇਅਰਸ ਤੋਂ 3 ਮਹੀਨੇ ਦਾ ਕੋਰਸ ਕੀਤਾ ਹੈ। ਅਭਿਨੇਤਰੀ ਹੋਣ ਦੇ ਨਾਲ-ਨਾਲ ਸੋਨੀਆ ਟ੍ਰੇਂਡ ਡਾਂਸਰ ਵੀ ਹੈ।