FacebookTwitterg+Mail

ਮੇਘਨਾ ਗੁਲਜ਼ਾਰ ਨੇ ਦੀਪਿਕਾ ਲਈ ਸੋਸ਼ਲ ਮੀਡੀਆ 'ਤੇ ਲਿਖੀ ਭਾਵੁਕ ਪੋਸਟ

meghna gulzar
03 March, 2019 12:37:46 PM

ਜਲੰਧਰ(ਬਿਊਰੋ)— ਦੀਪਿਕਾ ਪਾਦੁਕੋਣ ਜਲਦ ਹੀ ਮੇਘਨਾ ਗੁਲਜ਼ਾਰ ਦੀ ਫਿਲਮ 'ਛਪਾਕ' ਦੀ ਸ਼ੂਟਿੰਗ ਕਰਨ ਵਾਲੀ ਹੈ। ਦੀਪਿਕਾ ਦੇ ਇਸ ਫਿਲਮ ਦਾ ਹਿੱਸਾ ਬਣਨ ਤੋਂ ਬਾਅਦ ਮੇਘਨਾ ਗੁਲਜ਼ਾਰ ਕਾਫੀ ਖੁਸ਼ ਹੈ। ਮੇਘਨਾ ਨੇ ਹਾਲ ਹੀ 'ਚ ਦੀਪਿਕਾ ਲਈ ਇਕ ਭਾਵੁਕ ਪੋਸਟ ਲਿਖੀ ਅਤੇ ਦੱਸਿਆ ਹੈ ਕਿ ਉਨ੍ਹਾਂ ਨੂੰ ਇਹ ਉਮੀਦ ਹੀ ਨਹੀਂ ਸੀ ਕਿ ਉਹ ਇਸ ਫਿਲਮ ਲਈ ਹਾਮੀ ਭਰੇਗੀ ਪਰ ਜੋ ਹੋਇਆ ਉਸ ਨੇ ਉਨ੍ਹਾਂ ਦਾ ਦਿਲ ਜਿੱਤ ਲਿਆ। 
ਮੇਘਨਾ ਨੇ ਸ਼ੇਅਰ ਕੀਤੀ ਭਾਵੁਕ ਪੋਸਟ

ਮੇਘਨਾ ਗੁਲਜ਼ਾਰ ਨੇ ਦੀਪਿਕਾ ਲਈ ਇਕ ਭਾਵੁਕ ਪੋਸਟ ਲਿਖੀ ਹੈ, ਜਿਸ ਨੂੰ ਉਨ੍ਹਾਂ ਨੇ ਦੀਪਿਕਾ ਦੀ ਵੈੱਬਸਾਈਟ 'ਤੇ ਵੀ ਸ਼ੇਅਰ ਕੀਤਾ। ਆਪਣੇ ਨੋਟ 'ਚ ਮੇਘਨਾ ਨੇ ਦੱਸਿਆ ਹੈ ਕਿ ਦੀਪਿਕਾ ਨੂੰ ਜਦੋਂ ਉਨ੍ਹਾਂ ਨੇ ਮਿਲਣ ਲਈ ਕਿਹਾ ਉਹ ਪਲ ਉਨ੍ਹਾਂ ਲਈ ਬੇਹੱਦ ਖਾਸ ਸੀ। ਉਨ੍ਹਾਂ ਨੇ ਲਿਖਿਆ,''ਦੀਪਿਕਾ ਨੂੰ ਮਿਲਣਾ ਨਸੀਬ ਦੀ ਗੱਲ ਸੀ। ਉਨ੍ਹਾਂ ਨਾਲ ਮੁਲਾਕਾਤ ਤੋਂ ਪਹਿਲਾਂ ਮੇਰੇ ਮਨ 'ਚ ਕਈ ਤਰ੍ਹਾਂ ਦੇ ਖਿਆਲ ਚੱਲ ਰਹੇ ਸਨ ਕਿ ਸ਼ਾਇਦ ਮੈਂ ਉਨ੍ਹਾਂ ਲਈ ਜਿਸ ਤਰ੍ਹਾਂ ਦੀ ਫਿਲਮ ਦਾ ਆਫਰ ਲੈ ਕੇ ਜਾ ਰਹੀ ਹਾਂ, ਉਸ ਨੂੰ ਉਹ ਕਰਨ ਨੂੰ ਤਿਆਰ ਨਾ ਹੋਣ ਅਤੇ ਉਹ ਤਿਆਰ ਨਹੀਂ ਸੀ। ਲਗਾਤਾਰ ਤਿੰਨ ਇੰਟੈਂਸ ਫਿਲਮਾਂ ਕਰਨ ਤੋਂ ਬਾਅਦ ਉਹ ਹੁਣ ਲਾਈਟਰ ਮੂਡ ਦੀਆਂ ਫਿਲਮਾਂ ਕਰਨਾ ਚਾਹੁੰਦੀ ਸੀ ਪਰ ਮੇਰੇ ਕੋਲ ਉਨ੍ਹਾਂ ਲਈ ਲਾਈਟ ਅਤੇ ਰੋਮਾਂਟਿਕ ਸਕਰਿਪਟ ਨਹੀਂ ਸੀ। ਮੇਰੀ ਫਿਲਮ ਦੀ ਕਹਾਣੀ ਤਾਂ ਅਜਿਹੀ ਮਹਿਲਾ ਦੀ ਸੀ ਜਿਨ੍ਹੇ ਜ਼ਿੰਦਗੀ 'ਚ ਆਈ ਚੁਣੌਤੀ ਨੂੰ ਆਪਣੀ ਤਾਕਤ ਅਤੇ ਹਿੰਮਤ ਨਾਲ ਮਾਤ ਦਿੱਤੀ ਸੀ।''


Tags: Meghna Gulzar Deepika Padukone ChhapaakBollywood Celebrity News in Punjabi ਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.