ਮੁੰਬਈ(ਬਿਊਰੋ)— ਸਾਲ 2015 'ਚ ਰਿਲੀਜ਼ ਹੋਈ ਫਿਲਮ 'ਬਜਰੰਗੀ ਭਾਈਜਾਨ' ਨੇ ਬਾਕਸ ਆਫਿਸ 'ਤੇ ਕਈ ਰਿਕਾਰਡ ਤੋੜ ਦਿੱਤੇ ਸਨ। ਫਿਲਮ 'ਚ ਜਿੰਨਾ ਸਲਮਾਨ ਖਾਨ ਨੂੰ ਪਸੰਦ ਕੀਤਾ ਸੀ ਉਨ੍ਹਾਂ ਹੀ ਹਰਸ਼ਲੀ ਮਲਹੋਤਰਾ ਯਾਨੀ ਮੁੰਨੀ ਦੇ ਕਿਰਦਾਰ ਨੂੰ ਪਸੰਦ ਕੀਤਾ ਗਿਆ ਸੀ।
ਇਸ ਤੋਂ ਬਾਅਦ ਮੁੰਨੀ ਦੀ ਆਨਸਕ੍ਰੀਨ ਮਾਂ ਦਾ ਕਿਰਦਾਰ ਵੀ ਲੋਕਾਂ ਨੂੰ ਖੂਬ ਪਸੰਦ ਆਇਆ ਸੀ, ਜੋ ਅਦਾਕਾਰਾ ਮੇਹਰ ਵਿਜ ਨੇ ਪਲੇਅ ਕੀਤਾ ਸੀ।
ਸਕ੍ਰੀਨ 'ਤੇ ਇੰਨੀ ਸਧਾਰਨ ਨਜ਼ਰ ਆਉਣ ਵਾਲੀ ਮੇਹਰ ਅਸਲ ਜ਼ਿੰਦਗੀ 'ਚ ਬਹੁਤ ਹੌਟ ਹੈ।
ਆਮਿਰ ਖਾਨ ਦੀ ਫਿਲਮ 'ਚ ਵੀ ਆਈ ਸੀ ਨਜ਼ਰ
ਮੇਹਰ ਵਿਜ 'ਬਜਰੰਗੀ ਭਾਈਜਾਨ' ਤੋਂ ਬਾਅਦ ਆਮਿਰ ਖਾਨ ਦੀ ਫਿਲਮ 'ਸੀਕ੍ਰੇਟ ਸੁਪਰਸਟਾਰ' 'ਚ ਵੀ ਨਜ਼ਰ ਆ ਚੁੱਕੀ ਹੈ।
ਇਸ ਫਿਲਮ 'ਚ ਵੀ ਉਸ ਨੇ ਜ਼ਾਇਰਾ ਵਸੀਮ ਦੀ ਮਾਂ ਦਾ ਕਿਰਦਾਰ ਨਿਭਾਇਆ ਸੀ।
31 ਸਾਲ ਦੀ ਮੇਹਰ ਇਨ੍ਹਾਂ ਫਿਲਮਾਂ ਤੋਂ ਇਲਾਵਾ ਕਈ ਹੋਰ ਬਾਲੀਵੁੱਡ ਫਿਲਮਾਂ 'ਚ ਵੀ ਕੰਮ ਕਰ ਚੁੱਕੀ ਹੈ।
'ਲੱਕੀ', 'ਦਿਲ ਵਿਲ ਪਿਆਰ' ਤੋਂ ਇਲਾਵਾ 'ਕਿਸ ਦੇਸ ਮੇਂ ਹੈ ਮੇਰਾ ਦਿਲ' ਤੇ 'ਰਾਮ ਮਿਲਾਏ ਜੋੜੀ' ਵਰਗੀਆਂ ਫਿਲਮਾਂ 'ਚ ਵੀ ਨਜ਼ਰ ਆ ਚੁੱਕੀ ਹੈ।
ਸਾਲ 2009 'ਚ ਇਹ ਐਕਟਰ ਮਾਰਵ ਵਿਜ ਨਾਲ ਸੈੱਟ ਹੋ ਗਈ ਸੀ।