FacebookTwitterg+Mail

'ਢਾਈ ਕਿਲੋ ਪ੍ਰੇਮ' ਅਜਬ ਪ੍ਰੇਮ ਦੀ ਗਜ਼ਬ ਕਹਾਣੀ ਨੂੰ ਹਰ ਕੋਈ ਕਰ ਰਿਹੈ ਪਸੰਦ

    1/2
21 April, 2017 09:15:37 AM
ਜਲੰਧਰ— ਪ੍ਰੇਮ ਦੇ ਅਹਿਸਾਸ ਦਾ ਭਾਵ ਢਾਈ ਕਿਲੋ ਵੀ ਹੋ ਸਕਦਾ ਹੈ। ਇਹ ਸੋਚ ਕੇ ਹੀ ਅਜੀਬ ਮਹਿਸੂਸ ਹੁੰਦਾ ਹੈ। ਸਟਾਰ ਪਲੱਸ 'ਤੇ ਸ਼ੁਰੂ ਹੋਏ 'ਢਾਈ ਕਿਲੋ ਪ੍ਰੇਮ' ਸੀਰੀਅਲ ਦੀ ਨਿਵੇਕਲੀ ਪ੍ਰੇਮ ਕਹਾਣੀ ਨੂੰ ਹਰ ਵਰਗ ਪਸੰਦ ਕਰ ਰਿਹਾ ਹੈ। ਕੁਝ ਮਿੱਠੇ ਕੁਝ ਲਾਜਵਾਬ ਪਿਆਰ ਦੇ ਇਸ ਅਹਿਸਾਸ ਵਿਚ ਮੇਹਰਜਾਨ ਮਜ਼ਦਾ 'ਪਿਊਸ਼' ਤੇ ਅੰਜਲੀ ਆਨੰਦ 'ਦੀਪਿਕਾ' ਦਾ ਕਿਰਦਾਰ ਨਿਭਾਅ ਰਹੇ ਹਨ। ਮੇਹਰਜਾਨ ਨੇ ਕਹਾਣੀ ਦੀ ਮੰਗ ਅਨੁਸਾਰ ਜਿਮ ਵਿਚ ਵੇਟ ਟ੍ਰੇਨਿੰਗ ਤੇ ਹਾਈ ਕੈਲੋਰੀ ਫੂਡ ਨਾਲ 16 ਕਿਲੋ ਵਜ਼ਨ ਵਧਾਇਆ। ਸਿਰਫ 2 ਮਹੀਨਿਆਂ 'ਚ ਇੰਨਾ ਭਾਰ ਵਧਾਉਣਾ ਬਹੁਤ ਵੱਡਾ ਚੈਲੇਂਜ ਸੀ। ਉਹ ਖੁਦ ਪਰਫੈਕਟ ਨਾ ਹੁੰਦੇ ਹੋਏ ਵੀ ਪਰਫੈਕਟ ਖੂਬਸੂਰਤ ਲੜਕੀ ਨਾਲ ਵਿਆਹ ਕਰਨਾ ਚਾਹੁੰਦਾ ਹੈ ਪਰ ਉਸ ਦਾ ਵਿਆਹ ਓਵਰਵੇਟ ਦੀਪਿਕਾ ਨਾਲ ਹੋ ਜਾਂਦਾ ਹੈ। ਸੀਰੀਅਲ 'ਚ ਦੋਵਾਂ ਦਾ ਨਜ਼ਰੀਆ ਵੀ ਵੱਖਰਾ ਨਜ਼ਰ ਆਉਂਦਾ ਹੈ। ਸ਼ੋਅ ਦੀ ਤਿਆਰੀ ਲਈ ਦੋਵਾਂ ਨੂੰ ਡਾਈਟ ਮੈਨੇਜਮੈਂਟ ਤੇ ਫਿਜ਼ੀਕਲ ਟ੍ਰੇਨਿੰਗ 'ਚੋਂ ਲੰਘਣਾ ਪਿਆ।

Tags: Meherzan MazdaDhhai Kilo PremAnjali AnandStar Plusਢਾਈ ਕਿਲੋ ਪ੍ਰੇਮਸਟਾਰ ਪਲੱਸਮੇਹਰਜਾਨ ਮਜ਼ਦਾ