ਮੁੰਬਈ (ਬਿਊਰੋ)— ਟੀ. ਵੀ. ਦਾ ਮਸ਼ਹੂਰ ਸ਼ੋਅ 'ਢਾਈ ਕਿਲੋ ਪ੍ਰੇਮ' ਬੰਦ ਹੋ ਚੁੱਕਿਆ ਹੈ। ਇਸ ਸ਼ੋਅ 'ਚ ਪਿਊਸ਼ ਦਾ ਕਿਰਦਾਰ ਨਿਭਾਉਣ ਵਾਲੇ ਅਭਿਨੇਤਾ ਮੇਹਰਜ਼ਾਨ ਮਾਜ਼ਦਾ ਦਾ ਨਵਾਂ ਲੁੱਕ ਸਾਹਮਣੇ ਆਇਆ ਹੈ ਜਿਸ 'ਚ ਉਹ ਕਾਫੀ ਫਿੱਟ ਨਜ਼ਰ ਆ ਰਹੇ ਹਨ। ਦਰਸਅਲ ਮੇਹਰਜ਼ਾਨ ਨੇ 'ਢਾਈ ਕਿਲੋ ਪ੍ਰੇਮ' ਸ਼ੋਅ ਲਈ ਕਰੀਬ 20 ਕਿਲੋ ਭਾਰ ਵਧਾਇਆ ਸੀ। ਉਸਨੇ ਸ਼ੋਅ 'ਚ ਆਪਣਾ ਭਾਰ ਕਰੀਬ 108 ਕਿਲੋ ਤੱਕ ਕੀਤਾ ਪਰ ਹੁਣ ਉਨ੍ਹਾਂ 8 ਕਿਲੋ ਭਾਰ ਘਟਾ ਲਿਆ ਹੈ ਅਤੇ ਆਉਣ ਵਾਲੇ ਸਮੇਂ ਉਹ 6 ਕਿਲੋ ਹੋਰ ਘੱਟ ਕਰ ਲੈਣਗੇ। ਇਸ ਸ਼ੋਅ ਦਾ ਆਖਰੀ ਐਪੀਸੋਡ ਇਸ ਸਾਲ 30 ਸਤੰਬਰ ਨੂੰ ਪ੍ਰਸਾਰਿਤ ਕੀਤਾ ਗਿਆ ਸੀ।
ਮੇਹਰਜ਼ਾਨ ਨੇ ਸ਼ੋਅ ਬੰਦ ਹੋਣ ਤੋਂ ਬਾਅਦ ਆਪਣਾ ਭਾਰ ਘਟਾਉਣ 'ਤੇ ਕਾਫੀ ਧਿਆਨ ਦਿੱਤਾ। ਉਨ੍ਹਾਂ 1 ਮਹੀਨੇ 'ਚ 8 ਕਿਲੋ ਭਾਰ ਘੱਟ ਕਰ ਲਿਆ ਹੈ। ਫਿਲਹਾਲ ਉਹ ਅਜੇ ਆਪਣਾ ਹੋਰ ਭਰਾ ਘਟਾਉਣਗੇ। ਹਾਲ ਹੀ 'ਚ ਉਨ੍ਹਾਂ ਆਪਣੇ ਇਸ ਨਵੇਂ ਲੁੱਕ 'ਚ ਇੰਸਟਾਗ੍ਰਾਮ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਸ 'ਚ ਉਸਦਾ Transformation ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਭਾਰ ਘਟਾਉਣ ਲਈ ਡਾਈਟ ਤੋਂ ਇਲਾਵਾ ਜਿਮ 'ਚ ਖੂਬ ਪਸੀਨਾ ਵਹਾਇਆ।
ਮੇਹਰਜ਼ਾਨ ਨੇ ਆਪਣੇ ਇਕ ਇੰਟਰਵਿਊ ਦੌਰਾਨ ਦੱਸਿਆ ਕਿ ਇਸ ਸ਼ੋਅ ਲਈ ਉਨ੍ਹਾਂ ਖਾਸ ਤੌਰ 'ਤੇ ਭਾਰ ਵਧਾਇਆ ਸੀ। ਇਸ ਲਈ ਉਨ੍ਹਾਂ ਖੁਲ੍ਹੇ ਦਿਲ ਨਾਲ ਆਪਣੀਆਂ ਪਸੰਦੀਦਾ ਚੀਜਾਂ ਖਾਧੀਆਂ ਅਤੇ ਕੁਝ ਹੀ ਮਹੀਨਿਆਂ 'ਚ ਆਪਣਾ ਵਧਾ ਲਿਆ। ਉਨ੍ਹਾਂ ਦੱਸਿਆ ਕਿ ਮਾਂ ਮੇਰੇ ਕਿਰਦਾਰ ਨੂੰ ਲੈ ਕੇ ਬਿਲਕੁਲ ਖੁਸ਼ ਨਹੀਂ ਸੀ, ਕਿਉਂਕਿ ਉਹ ਨਹੀਂ ਚਾਹੁੰਦੀ ਸੀ ਕਿ ਮੈਂ ਭਾਰ ਵਧਾਵਾਂ। ਉਨ੍ਹਾਂ ਨੂੰ ਡਰ ਸੀ ਕਿ ਮੋਟਾ ਦਿਖਾਈ ਦੇਣ ਤੋਂ ਬਾਅਦ ਮੇਰਾ ਵਿਆਹ 'ਚ ਕੋਈ ਪ੍ਰੇਸ਼ਾਨੀ ਨਾ ਆਵੇ।