FacebookTwitterg+Mail

ਡਰਾਈਵਰ ਤੋਂ ਇੰਝ ਸੁਪਰਸਟਾਰ ਬਣੇ ਸਨ ਮਸ਼ਹੂਰ ਕਾਮੇਡੀਅਨ ਮਹਿਮੂਦ, ਜਾਣੋ ਹੋਰ ਦਿਲਚਸਪ ਗੱਲਾਂ

mehmood birthday
29 September, 2018 11:35:06 AM

ਮੁੰਬਈ (ਬਿਊਰੋ)— ਜਦੋਂ ਵੀ ਗੱਲ ਭਾਰਤੀ ਸਿਨੇਮਾ ਦੀ ਆਉਂਦੀ ਹੈ ਤਾਂ ਕੁਝ ਚਿਹਰੇ ਅਜਿਹੇ ਹਨ, ਜਿਨ੍ਹਾਂ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ। ਮਹਿਮੂਦ ਉਨ੍ਹਾਂ ਹੀ ਚਿਹਰਿਆਂ 'ਚੋਂ ਇਕ ਹਨ।

Punjabi Bollywood Tadka

29 ਸਤੰਬਰ 1932 ਨੂੰ ਜਨਮੇ ਮਹਿਮੂਦ ਅਲੀ ਨੂੰ ਦੁਨੀਆ ਮਸ਼ਹੂਰ ਕਾਮੇਡੀਅਨ-ਅਭਿਨੇਤਾ, ਗਾਇਕ, ਨਿਰਦੇਸ਼ਕ ਅਤੇ ਨਿਰਮਾਤਾ ਦੇ ਤੌਰ 'ਤੇ ਯਾਦ ਕਰਦੀ ਹੈ।

Punjabi Bollywood Tadka

ਮਹਿਮੂਦ ਨੇ ਜਿਸ ਵੀ ਕਿਰਦਾਰ ਨੂੰ ਨਿਭਾਇਆ, ਉਨ੍ਹਾਂ 'ਚ ਆਪਣੇ ਜੋਸ਼ ਅਤੇ ਕਲਾ ਨਾਲ ਜਾਨ ਭਰ ਦਿੱਤੀ। ਮਹਿਮੂਦ ਦੀ ਜ਼ਿੰਦਗੀ ਨਾਲ ਜੁੜੀਆਂ ਕਈ ਅਜਿਹੀਆਂ ਗੱਲਾਂ ਹਨ, ਜਿਨ੍ਹਾਂ ਨੂੰ ਘੱਟ ਹੀ ਲੋਕ ਜਾਣਦੇ ਹਨ।

Punjabi Bollywood Tadka

ਅੱਜ ਅਸੀਂ ਤੁਹਾਨੂੰ ਮਹਿਮੂਦ ਦੇ ਕੁਝ ਅਜਿਹੇ ਹੀ ਕਿੱਸੇ ਦੱਸਾਂਗੇ। ਮਹਿਮੂਦ ਨੇ ਉਂਝ ਤਾਂ ਸਾਲ 1945 'ਚ ਫਿਲਮ 'ਸਨਿਆਸੀ' ਨਾਲ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਪਰ ਕੀ ਤੁਸੀਂ ਜਾਣਦੇ ਹੋ ਕਿ ਉੁਨ੍ਹਾਂ ਨੇ 'ਕਿਸਮਤ' ਫਿਲਮ 'ਚ ਇਕ ਬਾਲ ਕਲਾਕਾਰ ਦੀ ਭੂਮਿਕਾ ਵੀ ਨਿਭਾਈ ਸੀ।

Punjabi Bollywood Tadka

ਮਹਿਮੂਦ ਨੇ ਵੱਡੇ ਪਰਦੇ 'ਤੇ ਆਉਣ ਤੋਂ ਪਹਿਲਾਂ ਕਈ ਛੋਟੇ-ਮੋਟੇ ਕੰਮ ਵੀ ਕੀਤੇ, ਜਿਨ੍ਹਾਂ ਨੂੰ ਉਨ੍ਹਾਂ ਨੇ ਪੂਰੀ ਸ਼ਿੱਦਤ ਨਾਲ ਕੀਤੇ। ਇਕ ਸਮਾਂ ਸੀ ਜਦੋਂ ਉਹ ਨਿਰਦੇਸ਼ਕ ਰਾਜਕੁਮਾਰ ਸੰਤੋਸ਼ੀ ਦੇ ਪਿਤਾ ਪੀ. ਐੱਲ. ਸੰਤੋਸ਼ੀ ਦੇ ਡਰਾਈਵਰ ਹੁੰਦੇ ਸਨ।

Punjabi Bollywood Tadka

ਬਾਅਦ 'ਚ ਰਾਜਕੁਮਾਰ ਨੇ ਹੀ ਉਨ੍ਹਾਂ ਨੂੰ ਫਿਲਮ 'ਅੰਦਾਜ਼ ਅਪਨਾ ਅਪਨਾ' 'ਚ ਕੰਮ ਦਿੱਤਾ। ਇਸ ਤੋਂ ਇਲਾਵਾ ਮਹਿਮੂਦ ਕੁਝ ਸਮੇਂ ਤੱਕ ਮੀਨਾ ਕੁਮਾਰੀ ਨੂੰ ਟੇਬਲ ਟੇਨਿਸ ਵੀ ਸਿਖਾਉਂਦੇ ਰਹੇ।

Punjabi Bollywood Tadka

ਮਹਿਮੂਦ ਦੇ ਪਿਤਾ ਮੁਮਤਾਜ਼ ਅਲੀ ਇਕ ਸਟੇਜ ਐਕਟਰ ਅਤੇ ਬਿਹਤਰੀਨ ਡਾਂਸਰ ਸਨ। ਉਹ 40 ਅਤੇ 50 ਦੇ ਦਹਾਕੇ ਦਾ ਇਕ ਵੱਡਾ ਨਾਂ ਸਨ।

Punjabi Bollywood Tadka

ਮਹਿਮੂਦ ਨੇ ਮੀਨਾ ਕੁਮਾਰੀ ਦੀ ਵੱਡੀ ਭੈਣ ਮਧੂ ਨਾਲ ਵਿਆਹ ਕੀਤਾ ਸੀ। ਹਾਲਾਂਕਿ ਬਾਅਦ 'ਚ ਕਿਸੇ ਕਾਰਨ ਉਨ੍ਹਾਂ ਨੇ ਤਲਾਕ ਦੇ ਦਿੱਤਾ।

Punjabi Bollywood Tadka

ਇਕ ਦੌਰ ਸੀ ਜਦੋਂ ਅਮਿਤਾਭ ਆਪਣੇ ਸੰਘਰਸ਼ ਦੇ ਦਿਨਾਂ ਤੋਂ ਗੁਜ਼ਰ ਰਹੇ ਸਨ। ਉਸ ਸਮੇਂ ਮਹਿਮੂਦ ਨੇ ਮੁੰਬਈ 'ਚ ਉਨ੍ਹਾਂ ਨੂੰ ਆਪਣੇ ਘਰ 'ਚ ਇਕ ਕਮਰਾ ਰਹਿਣ ਲਈ ਦਿੱਤਾ ਸੀ।

Punjabi Bollywood Tadka

ਹਾਲਾਂਕਿ ਬਾਅਦ 'ਚ ਦੋਹਾਂ ਦੇ ਰਿਸ਼ਤਿਆਂ 'ਚ ਨਾਰਾਜ਼ਗੀ ਤੇ ਦੂਰੀਆਂ ਆ ਗਈਆਂ।

Punjabi Bollywood Tadka


Tags: MehmoodBirthdayInteresting FactAmitabh BachchanBollywood Celebrity

Edited By

Chanda Verma

Chanda Verma is News Editor at Jagbani.