FacebookTwitterg+Mail

ਸ਼੍ਰੀਦੇਵੀ ਤੋਂ ਸੋਨਮ ਕਪੂਰ ਤੱਕ ਇਨ੍ਹਾਂ ਸੈਲੇਬਸ ਦੇ ਵੀਨਾ ਨਾਗਦਾ ਸ਼ਿੰਗਾਰ ਚੁੱਕੀ ਹੈ ਮਹਿੰਦੀ ਨਾਲ ਹੱਥ

mehndi designer veena nagda
07 May, 2018 05:17:00 PM

ਮੁੰਬਈ(ਬਿਊਰੋ)— ਅੱਜ ਅਸੀਂ ਤੁਹਾਨੂੰ ਇਕ ਅਜਿਹੀ ਸ਼ਖਸੀਅਤ ਦੇ ਬਾਰੇ 'ਚ ਦੱਸਾਂਗੇ, ਜੋ ਨਾਂ ਹੀ ਫਿਲਮਾਂ 'ਚ ਐਕਟਿੰਗ ਕਰਦੀ ਅਤੇ ਨਾ ਹੀ ਫਿਲਮਾਂ ਦਾ ਨਿਰਦੇਸ਼ਨ ਕਰਦੀ ਹੈ ਪਰ ਬਾਲੀਵੁੱਡ ਦੀ ਬਹੁਤ ਵੱਡੀ ਸੈਲੀਬ੍ਰਿਟੀ ਕਹਾਉਂਦੀ ਹੈ। ਇਸ ਸ਼ਖਸੀਅਤ ਦਾ ਨਾਂ ਹੈ ਵੀਨਾ ਨਾਗਦਾ। ਵੀਨਾ ਇਕ ਮਹਿੰਦੀ ਡਿਜ਼ਾਈਨਰ ਹੈ। ਸੋਨਮ ਕਪੂਰ ਦੀ ਮਹਿੰਦੀ ਦੀ ਰਸਮ ਲਈ ਵੀਨਾ ਨੂੰ ਹੀ ਹਾਇਰ ਕੀਤਾ ਗਿਆ ਸੀ।

Punjabi Bollywood Tadka

ਵੀਨਾ ਨੂੰ ਬਾਲੀਵੁੱਡ ਦੀ ਮਹਿੰਦੀ ਕੁਈਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਵੀਨਾ ਦਾ ਜਨਮ ਜੈਨ ਪਰਿਵਾਰ 'ਚ ਹੋਇਆ ਸੀ। ਵੀਨਾ ਪੰਜ ਭੈਣਾਂ 'ਚੋਂ ਸਭ ਤੋਂ ਛੋਟੀ ਸੀ। ਵੀਨਾ ਦੀ ਫੈਮਿਲੀ ਬਹੁਤ ਕੰਜਰਵੇਟਿਵ ਸੀ। ਵੀਨਾ ਦੀ ਮਾਂ ਹਾਊਸ ਵਾਈਫ ਅਤੇ ਪਿਤਾ ਪੁਜਾਰੀ ਸਨ। 10ਵੀਂ ਤੋਂ ਬਾਅਦ ਵੀਨਾ ਨੂੰ ਪੜਣ ਨਹੀਂ ਦਿੱਤਾ ਗਿਆ ਪਰ ਫਿਰ ਵੀ ਵੀਨਾ ਨੇ ਹਿੰਮਤ ਨਹੀਂ ਹਾਰੀ। ਉਹ ਘਰ 'ਚ ਹੀ ਸਾੜ੍ਹੀ 'ਤੇ ਐਂਬ੍ਰਾਇਡਰੀ ਕਰਦੀ ਹੁੰਦੀ ਸੀ।

Punjabi Bollywood Tadka

ਹੌਲੀ-ਹੌਲੀ ਉਨ੍ਹਾਂ ਨੇ ਮਹਿੰਦੀ ਡਿਜ਼ਾਈਨ ਕਰਨੀ ਸ਼ੁਰੂ ਕਰ ਦਿੱਤੀ। ਵੀਨਾ ਨੂੰ ਮਹਿੰਦੀ 'ਚ ਕਰੀਅਰ ਬਣਾਉਣ ਦਾ ਖਿਆਲ ਆਇਆ। 17 ਸਾਲ ਦੀ ਉਮਰ 'ਚ ਮੁੰਬਈ ਦੀ ਇਸ ਲੜਕੀ ਨੇ ਆਪਣੀ ਹੌਬੀ ਨੂੰ ਆਪਣੀ ਕਰੀਅਰ ਬਣਾ ਲਿਆ। ਕਾਫੀ ਮਿਹਨਤ ਤੋਂ ਬਾਅਦ ਵੀਨਾ ਨੇ ਹੌਲੀ-ਹੌਲੀ ਆਪਣੇ ਬਿਜ਼ਨੈੱਸ ਨੂੰ ਵਧਾਉਣ ਦੀ ਸੋਚੀ। ਵੀਨਾ ਨਾਗਦਾ ਨੂੰ ਵਰਲਡ 'ਚ ਸਭ ਤੋਂ ਤੇਜ਼ ਮਹਿੰਦੀ ਲਗਾਉਣ ਦਾ ਖਿਤਾਬ ਮਿਲਿਆ ਹੋਇਆ ਹੈ।

Punjabi Bollywood Tadka

ਵੀਨਾ ਦੀ ਪਹਿਲੀ ਸੈਲੀਬ੍ਰਿਟੀ ਕਸਟਮਰ ਪੂਨਮ ਢਿੱਲੋਂ ਸੀ। ਮਹਿੰਦੀ ਡਿਜ਼ਾਈਨ 'ਚ ਵੀਨਾ ਦੀ ਕ੍ਰਿਏਟੀਵਿਟੀ ਦੇਖ ਹਰ ਕੋਈ ਹੈਰਾਨ ਰਹਿ ਜਾਂਦਾ ਸੀ। ਵੀਨਾ ਨੂੰ ਬ੍ਰਾਈਡਲ ਮਹਿੰਦੀ, ਨੇਲ ਆਰਟ, ਸ਼ੇਡੇਡ ਮਹਿੰਦੀ, ਹੀਰਾ ਮੋਤੀ, ਜਰਦੋਸ਼ੀ, ਅਰੈਬਿਕ ਅਤੇ ਬਲੈਕ ਮਹਿੰਦੀ ਲਗਾਉਣ 'ਚ ਮਹਾਰਥ ਹਾਸਿਲ ਹੈ। ਆਪਣੇ ਇਸ ਹੁਨਰ ਕਾਰਨ ਵੀਨਾ ਨੂੰ ਦੇਸ਼-ਵਿਦੇਸ਼ 'ਚ ਸੱਦਿਆ ਜਾਂਦਾ ਹੈ। ਵੀ

Punjabi Bollywood Tadka

ਨਾ ਦੇ ਗ੍ਰਾਹਕ ਬੈਲਜ਼ੀਅਮ, ਲੰਡਨ, ਮਾਰੀਸ਼ੀਅਸ, ਪੈਰਿਸ, ਸਿੰਗਾਪੁਰ ਅਤੇ ਯੂ. ਐੱਸ. ਏ. ਵਰਗੇ ਦੇਸ਼ਾਂ 'ਚ ਬਣੇ ਹੋਏ ਹਨ। ਵੀਨਾ ਦੇ ਗ੍ਰਾਹਕਾਂ 'ਚ ਡਾਇਮੰਡ ਕਿੰਗ ਵਿਜੈਭਾਈ ਸ਼ਾਹ ਤੋਂ ਲੈ ਕੇ ਕਈ ਰਾਜਾ-ਮਹਾਰਾਜਾ ਅਤੇ ਅੰਬਾਨੀ ਪਰਿਵਾਰ ਵੀ ਸ਼ਾਮਿਲ ਹੈ। ਬਾਲੀਵੁੱਡ ਇੰਡਸਟਰੀ 'ਚ ਜੇਕਰ ਕਿਸੇ ਦਾ ਵਿਆਹ ਹੈ ਤਾਂ ਮਹਿੰਦੀ ਰਸਮ 'ਚ ਵੀਨਾ ਨਾਗਦਾ ਤੋਂ ਇਲਾਵਾ ਕਿਸੇ ਹੋਰ ਨੂੰ ਹਾਇਰ ਨਹੀਂ ਕੀਤਾ ਜਾਂਦਾ ਹੈ।

Punjabi Bollywood Tadka

ਬਾਲੀਵੁੱਡ ਨਾਲ ਵੀਨਾ ਦਾ ਪੁਰਾਣਾ ਰਿਸ਼ਤਾ ਹੈ। ਕਈ ਬਾਲੀਵੁੱਡ ਫਿਲਮਾਂ ਜਿਵੇਂ 'ਕਭੀ ਖੁਸ਼ੀ ਕਭੀ ਗਮ', 'ਕਲ ਹੋ ਨਾ ਹੋ', 'ਮੇਰੇ ਯਾਰ ਕੀ ਸ਼ਾਦੀ ਹੈ', 'ਯੇ ਜਵਾਨੀ ਹੈ ਦੀਵਾਨੀ' ਅਤੇ 'ਪਟਿਆਲਾ ਹਾਊਸ' ਵਰਗੀਆਂ ਫਿਲਮਾਂ 'ਚ ਵੀ ਵੀਨਾ ਦਾ ਕੰਮ ਦੇਖਣ ਨੂੰ ਮਿਲਿਆ ਸੀ। ਇਨ੍ਹਾਂ ਫਿਲਮਾਂ ਨੂੰ ਹੀਰੋਇਨਾਂ ਨੂੰ ਵੀਨਾ ਨੇ ਹੀ ਮਹਿੰਦੀ ਲਗਾਈ ਸੀ। ਵੱਡੀਆਂ-ਵੱਡੀਆਂ ਅਖਬਾਰਾਂ ਅਤੇ ਨਿਊਜ਼ ਚੈਨਲਾਂ ਨੂੰ ਵੀ ਵੀਨਾ ਇੰਟਰਵਿਊ ਦੇ ਚੁੱਕੀ ਹੈ।

Punjabi Bollywood Tadka

ਅਕਸ਼ੈ ਕੁਮਾਰ, ਅਮਿਤਾਭ ਬੱਚਨ, ਸੋਨੂੰ ਨਿਗਮ, ਜ਼ਰੀਨ ਖਾਨ, ਸ਼ਿਲਪਾ ਸ਼ੈਟੀ, ਫਰਾਹ ਖਾਨ, ਡਿੰਪਲ ਕਪਾੜੀਆ, ਜਯਾ ਪ੍ਰਦਾ, ਸ਼ਬਾਨਾ ਆਜ਼ਮੀ, ਫਰਦੀਨ ਖਾਨ, ਸ਼੍ਰੀਦੇਵੀ, ਰੇਖਾ, ਮਾਧੁਰੀ ਦੀਕਸ਼ਿਤ, ਆਸ਼ਾ ਭੋਸਲੇ, ਏਕਤਾ ਕਪੂਰ ਅਤੇ ਪੂਨਮ ਢਿੱਲੋਂ ਵਰਗੇ ਵੱਡੇ ਬਾਲੀਵੁੱਡ ਸਿਤਾਰੇ ਵੀਨਾ ਦੇ ਖਾਸ ਗ੍ਰਾਹਕ ਹਨ।

Punjabi Bollywood Tadka

ਇਸ ਤੋਂ ਇਲਾਵਾ ਵੀਨਾ ਕਰੋੜਾਂ ਰੁਪਏ ਕਮਾਉਂਦੀ ਹੈ ਅਤੇ 50 ਹਜ਼ਾਰ ਵਿਦਿਆਰਥੀਆਂ ਨੂੰ ਵੀ ਇਹ ਆਰਟ ਸਿਖਾ ਚੁੱਕੀ ਹੈ। ਮੁੰਬਈ 'ਚ ਵੀਨਾ ਦਾ ਇਕ ਟ੍ਰੇਨਿੰਗ ਸੈਂਟਰ ਵੀ ਚੱਲਦਾ ਹੈ। ਇੰਟਰਨੈੱਟ 'ਤੇ ਵੀਨਾ ਨਾਗਦਾ ਨਾਂ ਨਾਲ ਉਨ੍ਹਾਂ ਦਾ ਇਕ ਪੇਜ਼ ਵੀ ਹੈ।

Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka


Tags: Veena NagdaBollywood Mehendi QueenSonam KapoorSrideviAmbani Family

Edited By

Chanda Verma

Chanda Verma is News Editor at Jagbani.