FacebookTwitterg+Mail

ਦੋਸਤਾਂ ਨਾਲ ਮਹਿਤਾਬ ਵਿਰਕ ਨੇ ਮਨਾਇਆ ਬਰਥਡੇ, ਵੀਡੀਓ ਵਾਇਰਲ

mehtab virk
11 May, 2019 12:57:33 PM

ਜਲੰਧਰ (ਬਿਊਰੋ) : 'ਹਾਰ ਜਾਨੀ ਆ', 'ਆਪਣੀ ਬਣਾ ਲੈ', 'ਜੱਟ ਕਮਲਾ', 'ਤਾਰਾ', 'ਝਿੜਕਾਂ', 'ਨੌਟੀ ਮੁੰਡਾ', 'ਮੇਰੀ ਮਾਂ', 'ਪ੍ਰਪੋਜ਼ਲ', 'ਕੜਾ ਵਰਸੇਜ਼ ਕੰਗਣਾ' ਤੇ 'ਸੁਣੋ ਸਰਦਾਰ ਜੀ' ਵਰਗੇ ਗੀਤਾਂ ਨਾਲ ਖਾਸ ਪਛਾਣ ਬਣਾਉਣ ਵਾਲੇ ਗਾਇਕ ਮਹਿਤਾਬ ਵਿਰਕ ਨੇ ਬੀਤੇ ਦਿਨੀਂ ਆਪਣਾ 27ਵਾਂ ਜਨਮਦਿਨ ਸੈਲੀਬ੍ਰੇਟ ਕੀਤਾ। ਦੱਸ ਦਈਏ ਕਿ ਮਹਿਤਾਬ ਵਿਰਕ ਨੇ ਇਸ ਦੀਆਂ ਕੁਝ ਤਸਵੀਰਾਂ ਤੇ ਵੀਡੀਓਜ਼ ਇਸਟਾਗ੍ਰਾਮ 'ਤੇ ਵੀ ਸ਼ੇਅਰ ਕੀਤੀਆਂ ਹਨ। ਇਨ੍ਹਾਂ ਵੀਡੀਓਜ਼ 'ਚ ਮਹਿਤਾਬ ਵਿਰਕ ਆਪਣੇ ਦੋਸਤਾਂ ਨਾਲ ਕੇਕ ਕੱਟਦੇ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਇਕ ਵੀਡੀਓ 'ਚ ਮਹਿਤਾਬ ਦੇ ਦੋਸਤਾਂ ਨੇ ਉਨ੍ਹਾਂ ਦਾ ਮੂੰਹ ਕੇਕ ਨਾਲ ਲਿਬੇੜ ਦਿੱਤਾ। ਮਹਿਤਾਬ ਦੀਆਂ ਇਹ ਵੀਡੀਓਜ਼ ਫੈਨਜ਼ ਵਲੋਂ ਕਾਫੀ ਪਸੰਦ ਕੀਤੀਆਂ ਜਾ ਰਹੀਆਂ ਹਨ।

 
 
 
 
 
 
 
 
 
 
 
 
 
 

Thank you sooo much all my family friends fans for birthday wishes.....Love you all ❤️❤️❤️

A post shared by Mehtab Virk (ਵਿਰਕ) (@iammehtabvirk) on May 10, 2019 at 11:26pm PDT


ਮਹਿਤਾਬ ਵਿਰਕ ਨੇ ਛੋਟੀ ਉਮਰ 'ਚ ਹੀ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਚੰਗਾ ਨਾਂ ਬਣਾ ਲਿਆ ਹੈ। ਮਹਿਤਾਬ ਵਿਰਕ ਆਪਣੀ ਆਵਾਜ਼ ਦੇ ਦਮ ਤੇ ਲੱਖਾਂ ਸਰੋਤਿਆਂ ਦੇ ਦਿਲਾਂ 'ਚ ਧੜਕਦਾ ਹੈ। ਮਹਿਤਾਬ ਵਿਰਕ ਨੇ ਕਾਲਜ ਦੀ ਪੜਾਈ ਦੌਰਾਨ ਕਈ ਮਾਣ-ਸਨਮਾਨ ਵੀ ਹਾਸਲ ਕੀਤੇ ਹਨ। ਮਹਿਤਾਬ ਵਿਰਕ ਨੇ ਬਲਦੇਵ ਕਾਕੜੀ ਤੋਂ ਸੰਗੀਤ ਦੀਆਂ ਬਰੀਕੀਆਂ ਸਿੱਖੀਆਂ ਸਨ। ਸੰਗੀਤ ਦੇ ਨਾਲ-ਨਾਲ ਉਨ੍ਹਾਂ ਨੇ ਪੜਾਈ ਵੀ ਜਾਰੀ ਰੱਖੀ। ਲੋਕਾਂ ਵੱਲੋਂ ਮਿਲੇ ਹੁਲਾਰੇ ਅਤੇ ਹਾਸਲ ਕੀਤੀ ਸਫਲਤਾ ਤੋਂ ਉਹ ਖੁਸ਼ ਹਨ।

 
 
 
 
 
 
 
 
 
 
 
 
 
 

Happy Birthday to me 🎂😘❤️

A post shared by Mehtab Virk (ਵਿਰਕ) (@iammehtabvirk) on May 9, 2019 at 10:01pm PDT


Tags: Mehtab VirkInstagramVideoViralPunjabi Singer

Edited By

Sunita

Sunita is News Editor at Jagbani.