ਜਲੰਧਰ(ਬਿਊਰੋ) — 'ਹਾਰ ਜਾਨੀ ਆ', 'ਅਪਨੀ ਬਣਾ ਲੈ', 'ਜੱਟ ਕਮਲਾ', 'ਤਾਰਾ', 'ਝਿੜਕਾਂ', 'ਨੌਟੀ ਮੁੰਡਾ', 'ਮੇਰੀ ਮਾਂ', 'ਪ੍ਰਪੋਸਲ', 'ਕੜਾ ਵਰਸੇਜ਼ ਕੰਗਣਾ' ਤੇ 'ਸੁਣੋ ਸਰਦਾਰ ਜੀ' ਵਰਗੇ ਗੀਤਾਂ ਨਾਲ ਸੰਗੀਤ ਜਗਤ 'ਚ ਸ਼ੋਹਰਤ ਹਾਸਲ ਕਰਨ ਵਾਲੇ ਗਾਇਕ ਮਹਿਤਾਬ ਵਿਰਕ ਅੱਜ ਆਪਣਾ 27ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ।
ਦੱਸ ਦਈਏ ਕਿ ਮਹਿਤਾਬ ਵਿਰਕ ਦਾ ਜਨਮ 10 ਮਈ 1992 ਨੂੰ ਹੋਇਆ ਸੀ।
ਛੋਟੀ ਉਮਰੇ ਹੀ ਸੰਗੀਤ ਦੇ ਖੇਤਰ 'ਚ ਪੈਰ ਰੱਖਣ ਵਾਲੇ ਮਹਿਤਾਬ ਵਿਰਕ ਅੱਜ ਆਪਣੀ ਮਿੱਠੜੀ ਆਵਾਜ਼ ਦੇ ਸਦਕਾ ਵੱਖਰੀ ਪਛਾਣ ਬਣਾ ਚੁੱਕੇ ਹਨ।
ਆਪਣੀ ਮਿੱਠੜੀ ਆਵਾਜ਼ ਨਾਲ ਮਹਿਤਾਬ ਵਿਰਕ ਅੱਜ ਵੀ ਲੱਖਾਂ ਦਿਲਾਂ 'ਤੇ ਰਾਜ ਕਰਦੇ ਹਨ।
ਦੱਸ ਦਈਏ ਕਿ ਮਹਿਤਾਬ ਵਿਰਕ ਨੇ ਬਚਪਨ ਤੋਂ ਹੀ ਆਪਣੀ ਗਾਇਕੀ ਦੀ ਕਲਾ ਦੇ ਸਦਕਾ ਸਕੂਲੀ ਪੜਾਈ ਦੌਰਾਨ ਸਭ ਦਾ ਚਹੇਤਾ ਬਣਿਆ ਰਿਹਾ ਅਤੇ ਨਾਲ ਹੀ ਕਾਲਜ ਪੜਦੇ ਸਮੇਂ ਉਨ੍ਹਾਂ ਨੇ ਕਈ ਮਾਣ-ਸਨਮਾਨ ਵੀ ਹਾਸਲ ਕੀਤੇ।
ਮਹਿਤਾਬ ਵਿਰਕ ਆਪਣੇ ਹੁਣ ਤੱਕ ਦੀ ਗਾਇਕੀ ਦੇ ਸਫਰ ਦੌਰਾਨ ਇਕ ਦਰਜ਼ਨ ਤੋਂ ਜ਼ਿਆਦਾ ਗੀਤਾਂ ਨੂੰ ਦਰਸ਼ਕਾਂ ਦੀ ਝੋਲੀ 'ਚ ਪਾ ਚੁੱਕੇ ਹਨ।
ਮਹਿਤਾਬ ਵਿਰਕ ਦੇ 'ਤਵੀਤ', 'ਕਿਸਮਤ', 'ਪੰਜਾਬਣ', 'ਗੁੱਲੀ ਡੰਡਾ' ਆਦਿ ਗੀਤਾਂ ਨੂੰ ਸ੍ਰੋਤਿਆਂ ਵਲੋਂ ਕਾਫੀ ਪਿਆਰ ਮਿਲਿਆ।
ਉਨ੍ਹਾਂ ਨੇ ਸੰਗੀਤ ਦੀਆਂ ਬਾਰੀਕੀਆਂ ਬਾਰੇ ਆਪਣੀ ਸਮਝ ਅਤੇ ਪਕੜ ਨੂੰ ਹੋਰ ਮਜ਼ਬੂਤ ਕਰਨ ਲਈ ਉਸਤਾਦ ਬਲਦੇਵ ਕਾਕੜੀ ਤੋਂ ਸੰਗੀਤ ਦੀ ਸਿੱਖਿਆ ਗ੍ਰਹਿਣ ਕੀਤੀ।
ਸੰਗੀਤ ਦੇ ਖੇਤਰ 'ਚ ਪੁਲਾਂਘਾਂ ਪੁੱਟਣ ਦੇ ਨਾਲ-ਨਾਲ ਉਨ੍ਹਾਂ ਨੇ ਪੜਾਈ ਵੀ ਜਾਰੀ ਰੱਖੀ। ਲੋਕਾਂ ਵੱਲੋਂ ਮਿਲੇ ਹੁਲਾਰੇ ਅਤੇ ਹਾਸਲ ਕੀਤੀ ਸਫਲਤਾ ਤੋਂ ਉਹ ਖੁਸ਼ ਹਨ।
ਇਸ ਸਫਲਤਾ ਲਈ ਉਹ ਆਪਣੇ ਸਮੂਹ ਪਰਿਵਾਰ, ਪਿੰਡ ਵਾਸੀਆਂ ਅਤੇ ਦੋਸਤਾਂ-ਮਿੱਤਰਾਂ ਦਾ ਵੱਡਾ ਸਹਿਯੋਗ ਮੰਨਦੇ ਹਨ, ਜਿਨ੍ਹਾਂ ਵਲੋਂ ਉਸ ਨੂੰ ਹਮੇਸ਼ਾ ਅੱਗੇ ਵਧਣ ਲਈ ਹਂੌਸਲਾ ਤੇ ਭਰਪੂਰ ਸਾਥ ਮਿਲਦਾ ਆ ਰਿਹਾ ਹੈ।