FacebookTwitterg+Mail

ਮਹਿਤਾਬ ਵਿਰਕ 'ਤੇ 'ਕਹਿਰ' ਢਾਹ ਰਹੀ ਹੈ ਇਹ ਖੂਬਸੂਰਤ ਮੁਟਿਆਰ (ਵੀਡੀਓ)

mehtab virk qehar
23 November, 2018 10:45:16 AM

ਜਲੰਧਰ(ਬਿਊਰੋ)— ਸੁਰੀਲੀ ਗਾਇਕੀ ਨਾਲ ਲੋਕਾਂ ਦੇ ਦਿਲ ਟੁੰਬਣ ਵਾਲੇ ਮਹਿਤਾਬ ਵਿਰਕ ਨਵੇਂ ਗੀਤ 'ਕਹਿਰ' ਨਾਲ ਦਰਸ਼ਕਾਂ ਰੂ-ਬ-ਰੂ ਹੋਏ ਹਨ। ਉਨ੍ਹਾਂ ਦੇ ਇਸ ਗੀਤ ਦੇ ਬੋਲ ਸਟਾਰ ਬੁਆਏ ਨੇ ਲਿਖੇ ਹਨ ਜਦੋਂਕਿ ਗੀਤ 'ਚ ਫੀਮੇਲ ਮਾਡਲ ਦੇ ਤੌਰ 'ਤੇ ਸੋਨੀਆ ਮਾਨ ਨਜ਼ਰ ਆ ਰਹੀ ਹੈ। ਗੀਤ 'ਚ ਮਹਿਤਾਬ ਵਿਰਕ ਨੂੰ ਇਕ ਕੁੜੀ ਪਸੰਦ ਆ ਗਈ ਹੈ ਅਤੇ ਇਹ ਮੁਟਿਆਰ ਬਹੁਤ ਹੀ ਖੂਬਸੂਰਤ ਨਜ਼ਰ ਆ ਰਹੀ ਹੈ ਅਤੇ ਇਸ ਮੁਟਿਆਰ ਪਿੱਛੇ ਮਹਿਤਾਬ ਵਿਰਕ ਆਪਣਾ ਸਭ ਕੁਝ ਲੁਟਾ ਬੈਠੇ ਹਨ। ਹੁਸਨ ਦੀ ਭਰੀ ਇਹ ਮੁਟਿਆਰ ਮਹਿਤਾਬ ਹੀ ਨਹੀਂ ਹਰ ਗੱਭਰੂ 'ਤੇ ਕਹਿਰ ਢਾਅ ਰਹੀ ਹੈ। ਜਿਸ ਤਰ੍ਹਾਂ ਇਸ ਗੀਤ ਦਾ ਟਾਈਟਲ ਵੀ 'ਕਹਿਰ' ਹੀ ਹੈ। ਗੀਤ ਮਹਿਤਾਬ ਨੂੰ ਇਹ ਮੁਟਿਆਰ ਚੈਰੀ ਵਾਂਗ ਮਿੱਠੀ ਲੱਗਦੀ ਹੈ, ਜਿਸ ਦਾ ਮੋਹ ਉਹ ਚਾਹੁੰਦੇ ਹੋਏ ਵੀ ਨਹੀਂ ਛੱਡ ਪਾਉਂਦੇ। ਇਸ ਮੁਟਿਆਰ ਦਾ ਨਸ਼ਾ ਉਨ੍ਹਾਂ ਦੇ ਦਿਲ ਦਿਮਾਗ ਤੇ ਇਸ ਕਦਰ ਹਾਵੀ ਹੋ ਚੁੱਕਿਆ ਹੈ ਕਿ ਉਹ ਅਸਲ ਸ਼ਰਾਬ ਨੂੰ ਭੁੱਲ ਚੁੱਕੇ ਹਨ।

ਦੱਸ ਦੇਈਏ ਕਿ 'ਕਹਿਰ' ਗੀਤ ਦੇ ਬੋਲ ਜਿੰਨੇ ਵਧੀਆ ਲਿਖੇ ਹਨ, ਉਸ ਤੋਂ ਕਿਤੇ ਜ਼ਿਆਦਾ ਖੂਬਸੂਰਤ ਇਸ ਦਾ ਵੀਡੀਓ ਬਣਾਇਆ ਗਿਆ ਹੈ। ਮਹਿਤਾਬ ਵਿਰਕ 'ਆਪਣੀ ਬਣਾ ਲੈ', 'ਪਰਪੋਸ', ਅਤੇ 'ਹਾਰ ਜਾਨੀਆਂ' ਵਰਗੇ ਸੁਪਰਹਿੱਟ ਗੀਤਾਂ ਨਾਲ ਆਪਣੇ ਸਰੋਤਿਆਂ ਦਾ ਮਨੋਰੰਜਨ ਕਰ ਚੁੱਕੇ ਹਨ।


Tags: Qehar Video Mehtab Virk Sonia Maan Sarbjeet Sohal Rupan Bal

Edited By

Sunita

Sunita is News Editor at Jagbani.