FacebookTwitterg+Mail

ਬਾਲੀਵੁੱਡ ’ਤੇ ਭੜਕੀ ਪਾਕਿ ਅਦਾਕਾਰਾ, ਲਗਾਇਆ ਗੀਤ ਚੋਰੀ ਕਰਨ ਦਾ ਦੋਸ਼

mehwish hayat takes dig at alia bhatt for   stealing   prada song
28 August, 2019 03:53:20 PM

ਮੁੰਬਈ(ਬਿਊਰੋ)- ਆਲੀਆ ਭੱਟ ਨੇ ‘ਪਰਾਡਾ’ ਗੀਤ ਨਾਲ ਆਪਣਾ ਮਿਊਜ਼ਿਕ ਵੀਡੀਓ ਡੈਬਿਊ ਕੀਤਾ ਹੈ। ਇਸ ਡਾਂਸ ਨੰਬਰ ਨੂੰ ਫੈਨਜ਼ ਸਮੇਤ ਬਾਲੀਵੁੱਡ ਸਿਤਾਰਿਆਂ ਨੇ ਵੀ ਕਾਫੀ ਪਸੰਦ ਕੀਤਾ ਪਰ ਪਾਕਿਸਤਾਨੀ ਅਦਾਕਾਰਾ ਮੇਹਵਿਸ਼ ਹਯਾਤ ‘ਪਰਾਡਾ’ ਗੀਤ ਨੂੰ ਲੈ ਕੇ ਆਲੀਆ ਭੱਟ ’ਤੇ ਭੜਕ ਗਈ। ਮੇਹਵਿਸ਼ ਨੇ ਬਾਲੀਵੁੱਡ ’ਤੇ ਪਾਕਿਸਤਾਨੀ ਗੀਤਾਂ ਨੂੰ ਚੋਰੀ ਦਾ ਦੋਸ਼ ਲਗਾਇਆ ਹੈ। ਮੇਹਵਿਸ਼ ਦਾ ਦਾਅਵਾ ਹੈ ਕਿ ਆਲੀਆ ਦਾ ‘ਪਰਾਡਾ’ ਗੀਤ ਪਾਕਿਸਤਾਨੀ ਐੱਲਬਮ ‘ਵਾਇਟਲ ਸਾਈਨ’ ਦੇ ‘ਗੋਰੇ ਰੰਗ ਕਾ ਜਮਾਨਾ...’ ਨਾਲ ਮਿਲਦਾ-ਜੁਲਦਾ ਹੈ।


ਦੱਸ ਦੇਈਏ ਕਿ ਦੋਵਾਂ ਗੀਤਾਂ ’ਚ ਸਮਾਨਤਾਵਾਂ ਦੀ ਗੱਲ ਪਹਿਲਾਂ ਟਵਿਟਰ ਯੂਜ਼ਰਸ ਨੇ ਚੁੱਕੀ। ਬਾਅਦ ’ਚ ਮੇਹਵਿਸ਼ ਹਯਾਤ ਨੇ ਬਾਲੀਵੁੱਡ ’ਤੇ ਨਕਲ ਦਾ ਦੋਸ਼ ਲਗਾਉਂਦੇ ਹੋਏ ਟਵੀਟ ਕੀਤਾ। ਉਨ੍ਹਾਂ ਨੇ ਲਿਖਿਆ,‘‘ਇਹ ਬਹੁਤ ਅਜੀਬ ਹੈ। ਇਕ ਪਾਸੇ ਤਾਂ ਬਾਲੀਵੁੱਡ ਹਰ ਮੌਕੇ ’ਤੇ ਪਾਕਿਸਤਾਨ ਨੂੰ ਗਾਲ੍ਹਾਂ ਦਿੰਦਾ ਹੈ, ਨਫਰਤ ਕਰਦਾ ਹੈ, ਦੂਜੇ ਪਾਸੇ ਉਹ ਲਗਾਤਾਰ ਸਾਡੇ ਗੀਤ ਚੋਰੀ ਰਹੇ ਹਨ। ਕਾਪੀਰਾਈਟ ਉਲੰਘਣਾ ਅਤੇ ਰਾਇਲਟੀ ਭੁਗਤਾਨ ਨਾਲ ਉਨ੍ਹਾਂ ਨੂੰ ਕੋਈ ਮਤਲਬ ਹੀ ਨਹੀਂ ਹੈ।’’
 


Tags: Mehwish HayatAlia BhattPradaSongHypocrisyBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari