ਜਲੰਧਰ— 20ਵਾਂ ਮੇਲਾ ਕਠਾਰ ਦਾ 13-14 ਸਤੰਬਰ ਨੂੰ ਦਰਗਾਹ ਬਾਬਾ ਨਬੀ ਬਖਸ਼ ਜੀ ਵਿਖੇ ਕਰਵਾਇਆ ਜਾ ਰਿਹਾ ਹੈ। ਸੋਨੂੰ ਭਾਨਾ ਐੱਲ. ਏ. ਵਲੋਂ ਹਰ ਸਾਲ ਵੱਡੇ ਪੱਧਰ 'ਤੇ ਮੇਲਾ ਕਠਾਰ ਦਾ ਕਰਵਾਇਆ ਜਾਂਦਾ ਰਿਹਾ ਹੈ, ਜਿਸ ਦੌਰਾਨ ਨਾਮਵਰ ਕਲਾਕਾਰ ਆਪਣੀ ਹਾਜ਼ਰੀ ਲਗਾਉਂਦੇ ਹਨ। ਇਸ ਵਾਰ ਗਿੱਪੀ ਗਰੇਵਾਲ ਸਮੇਤ ਕਈ ਕਲਾਕਾਰ ਆਪਣੀ ਗਾਇਕੀ ਦਾ ਪ੍ਰਦਰਸ਼ਨ ਕਰਦੇ ਨਜ਼ਰ ਆਉਣਗੇ।
ਦੋ ਦਿਨ ਚੱਲਣ ਵਾਲੇ ਇਸ ਮੇਲੇ ਦੇ ਪਹਿਲੇ ਦਿਨ (13 ਸਤੰਬਰ) ਹੰਸ ਰਾਜ ਹੰਸ, ਕੰਵਰ ਗਰੇਵਾਲ ਦੇ ਨਾਲ ਰੂਹਾਨੀ ਬ੍ਰਦਰਜ਼ ਤੇ ਜ਼ਾਕਿਰ ਹੁਸੈਨ ਵਰਗੇ ਕਲਾਕਾਰ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ।
ਦੂਜੇ ਦਿਨ (14 ਸਤੰਬਰ) ਗਿੱਪੀ ਗਰੇਵਾਲ, ਸਿੱਪੀ ਗਿੱਲ, ਦਿਲਪ੍ਰੀਤ ਢਿੱਲੋਂ, ਹੈਪੀ ਰਾਏਕੋਟੀ, ਕੁਲਵਿੰਦਰ ਬਿੱਲਾ, ਨਛੱਤਰ ਗਿੱਲ, ਰਵਿੰਦਰ ਗਰੇਵਾਲ, ਬਲਕਾਰ ਸਿੱਧੂ, ਸੁਨੰਦਾ ਸ਼ਰਮਾ, ਜੈਨੀ ਜੌਹਲ, ਨਿਮਰਤ ਖਹਿਰਾ, ਜੋਰਡਨ ਸੰਧੂ ਤੇ ਸਾਰਥੀ ਕੇ ਸਮੇਤ ਕਈ ਹੋਰ ਕਲਾਕਾਰ ਲੋਕਾਂ ਦਾ ਮਨੋਰੰਜਨ ਕਰਨਗੇ।
ਦੱਸਣਯੋਗ ਹੈ ਕਿ 13 ਸਤੰਬਰ ਨੂੰ ਝੰਡੇ ਤੇ ਰੋਸ਼ਨ ਦੀ ਰਸਮ ਸ਼ਾਮ 4 ਵਜੇ ਉਪਰੰਤ ਸੂਫੀਆਨਾ ਪ੍ਰੋਗਰਾਮ ਅਦਾ ਕੀਤੀ ਜਾਵੇਗੀ। 14 ਸਤੰਬਰ ਨੂੰ ਰਸਮ ਚਾਦਰ ਸਵੇਰੇ 9 ਵਜੇ ਤੇ ਉਸ ਤੋਂ ਬਾਅਦ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਦੋਵੇਂ ਦਿਨ ਬਾਬਾ ਜੀ ਦਾ ਲੰਗਰ ਅਤੁੱਟ ਵਰਤਾਇਆ ਜਾਵੇਗਾ।