FacebookTwitterg+Mail

ਮੁੰਬਈ ਪੁਲਸ 'ਤੇ ਵੀ ਚੜ੍ਹਿਆ ਸਲਮਾਨ ਦੀ 'ਰੇਸ 3' ਦਾ ਫੀਵਰ, ਸੋਸ਼ਲ ਮੀਡੀਆ 'ਤੇ ਮੀਮਸ ਵਾਇਰਲ

memes of race 3
24 May, 2018 03:38:24 PM

ਮੁੰਬਈ (ਬਿਊਰੋ)— ਬਾਲੀਵੁੱਡ ਫਿਲਮ 'ਰੇਸ 3' ਦਾ ਟਰੇਲਰ ਰਿਲੀਜ਼ ਹੋਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇਸ ਦੇ ਕਈ ਤਰ੍ਹਾਂ ਦੇ ਮੀਮਸ ਵਾਇਰਲ ਹੋ ਰਹੇ ਹਨ। ਕਈ ਯੂਜ਼ਰਸ ਨੇ ਇਸ ਟਰੇਲਰ ਦੇ ਸੀਨਸ ਦੇ ਮੀਮਸ ਬਣਾ ਕੇ ਆਪਣੇ ਅਕਾਊਂਟ 'ਤੇ ਸ਼ੇਅਰ ਕੀਤੇ ਹਨ। ਮੁੰਬਈ ਪੁਲਸ ਵੀ ਇਸ ਦੌੜ ਤੋਂ ਪਿੱਛੇ ਨਹੀਂ ਰਹੀ। ਬੁੱਧਵਾਰ ਨੂੰ ਮੁੰਬਈ ਪੁਲਸ ਦੇ ਵੈਰੀਫਾਈਡ ਇੰਸਟਾਗਰਾਮ ਅਕਾਊਂਟ ਤੋਂ ਵੀ ਇਕ ਮੀਮ ਸ਼ੇਅਰ ਕੀਤਾ ਗਿਆ। ਹਾਲਾਂਕਿ ਇਹ ਮੀਮ ਫਿਲਮ ਜਾਂ ਉਸ ਦੇ ਕਿਸੇ ਕਿਰਦਾਰ ਦਾ ਮਖੌਲ ਬਣਾਉਣ ਲਈ ਨਹੀਂ ਬਲਕਿ ਇਕ ਕੰਮ ਦਾ ਮੈਸੇਜ ਦੇਣ ਲਈ ਸੀ।

Punjabi Bollywood Tadka

ਫਿਲਮ ਦੇ ਟਰੇਲਰ 'ਚ ਇਕ ਸੀਨ ਹੈ, ਜਿਸ 'ਚ ਡੇਜ਼ੀ ਸ਼ਾਹ ਕਹਿੰਦੀ ਹੈ, ''ਮਾਏ ਬਿਜ਼ਨੈੱਸ ਇਜ਼ ਮਾਏ ਬਿਜ਼ਨੈੱਸ, ਨਨ ਆਫ ਯੌਰ ਬਿਜ਼ਨੈੱਸ।'' ਮੁੰਬਈ ਪੁਲਸ ਨੇ ਇਸੇ ਡਾਇਲਾਗ 'ਤੇ ਮੀਮ ਬਣਾਇਆ ਹੈ ਅਤੇ ਡੇਜ਼ੀ ਦੀ ਤਸਵੀਰ 'ਤੇ ਲਿਖਿਆ, ''ਜੇਕਰ ਕੋਈ ਆਨਲਾਈਨ ਆ ਕੇ ਤੁਹਾਡੀ ਨਿੱਜੀ ਜਾਣਕਾਰੀ ਮੰਗੇ ਤਾਂ ਕਹੋ, ''ਮਾਏ ਡਾਟਾ ਇਜ਼ ਮਾਏ ਡਾਟਾ, ਨਨ ਆਫ ਯੌਰ ਡਾਟਾ।'' ਲੋਕਾਂ ਦੀ ਸੁਰੱਖਿਆ ਲਈ ਇਹ ਸੰਦੇਸ਼ ਇਹ ਦੱਸਣ ਲਈ ਹੈ ਕਿ ਆਨਲਾਈਨ ਕਿਸੇ ਨੂੰ ਵੀ ਆਪਣੀ ਨਿੱਜੀ ਜਾਣਕਾਰੀ ਉਪਲਬਧ ਨਹੀਂ ਕਰਾਈ ਜਾਣੀ ਚਾਹੀਦੀ।

Punjabi Bollywood Tadka

ਰੇਮੋ ਡਿਸੂਜ਼ਾ ਦੇ ਨਿਰਦੇਸ਼ਨ 'ਚ ਬਣ ਰਹੀ ਫਿਲਮ 'ਰੇਸ 3' 'ਚ ਸਲਮਾਨ ਖਾਨ, ਜੈਕਲੀਨ ਫਰਨਾਂਡੀਜ਼, ਬੌਬੀ ਦਿਓਲ, ਅਨਿਲ ਕਪੂਰ, ਸਾਕਿਬ ਸਲੀਮ ਅਹਿਮ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਫਿਲਮ ਇਸੇ ਸਾਲ 15 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਉਂਝ ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਫਿਲਮ ਦਾ ਟਰੇਲਰ ਅਤੇ ਮਿਊਜ਼ਿਕ ਪਹਿਲਾਂ ਹੀ ਲੋਕਾਂ ਦੇ ਦਿਲਾਂ 'ਚ ਜਗ੍ਹਾ ਬਣਾ ਚੁੱਕਾ ਹੈ।

Punjabi Bollywood Tadka


Tags: Mumbai PoliceRace 3Daisy ShahMemeTwitterSalman Khan

Edited By

Chanda Verma

Chanda Verma is News Editor at Jagbani.