FacebookTwitterg+Mail

ਹੋਲੀ ਤੋਂ ਪਹਿਲਾਂ ਰਿਲੀਜ਼ ਹੋਇਆ ਜੈਕਲੀਨ ਤੇ ਆਸਿਮ ਦਾ ਧਮਾਕੇਦਾਰ ਗੀਤ, ਵੀਡੀਓ

mere angne mein neha kakkar jacqueline fernandez
09 March, 2020 04:23:20 PM

ਮੁੰਬਈ(ਬਿਊਰੋ)-  'ਬਿੱਗ ਬੌਸ 13' ਦੇ ਸਾਬਕਾ ਮੁਕਾਬਲੇਬਾਜ਼ ਰਹਿ ਚੁੱਕੇ ਆਸਿਮ ਰਿਆਜ਼ ਸ਼ੋਅ ਖਤਮ ਹੋਣ ਤੋਂ ਬਾਅਦ ਵੀ ਲਗਾਤਾਰ ਚਰਚਾ 'ਚ ਛਾਏ ਹੋਏ ਹਨ। ਕਦੇ ਹਿਮਾਂਸ਼ੀ ਨਾਲ ਲਿੰਕਅਪ ਦੀਆਂ ਖਬਰਾਂ ਕਾਰਨ ਤਾਂ ਕਦੇ ਆਪਣੇ ਅਪਕਮਿੰਗ ਪ੍ਰੋਜੈਕਟ ਕਾਰਨ ਆਸਿਮ ਹਮੇਸ਼ਾ ਸੁਰਖੀਆਂ 'ਚ ਛਾਏ ਰਹਿੰਦੇ ਹਨ। ਆਸਿਮ ਨੇ ਸ਼ੋਅ ਚਾਹੇ ਨਾ ਜਿੱਤਿਆ ਹੋਵੇ ਪਰ ਲੱਖਾਂ ਲੋਕਾਂ ਦਾ ਦਿਲ ਜ਼ਰੂਰ ਜਿੱਤ ਲਿਆ ਹੈ।

ਇਸ ਸਮੇਂ ਆਸਿਮ ਆਪਣੇ ਨਵੇਂ ਗੀਤ 'ਮੇਰੇ ਅੰਗਨੇ ਮੇਂ' ਨੂੰ ਲੈ ਕੇ ਚਰਚਾ ਵਿਚ ਹਨ। ਆਸਿਮ ਇਕ ਮਿਊਜ਼ਿਕ ਵੀਡੀਓ 'ਚ ਨਜ਼ਰ ਆਉਣਗੇ ਪਰ ਸਭ ਤੋਂ ਪਹਿਲਾਂ ਉਨ੍ਹਾਂ ਦਾ ਗੀਤ 'ਮੇਰੇ ਅੰਗਨੇ ਮੇਂ' ਰਿਲੀਜ਼ ਹੋਇਆ ਹੈ। ਟੀ-ਸੀਰੀਜ਼ ਬੈਨਰ ਹੇਠ ਬਣੇ ਇਸ ਗੀਤ 'ਚ ਆਸਿਮ ਨਾਲ ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਨਜ਼ਰ ਆਵੇਗੀ ਕਿਉਂਕਿ ਇਹ ਗੀਤ ਹੋਲੀ ਥੀਮ੍ਹ 'ਤੇ ਆਧਾਰਿਤ ਹੈ। ਇਸ ਲਈ ਇਸ ਨੂੰ ਹੋਲੀ ਤੋਂ ਠੀਕ ਇਕ ਦਿਨ ਪਹਿਲਾਂ ਰਿਲੀਜ਼ ਕੀਤਾ ਗਿਆ ਹੈ। ਆਸਿਮ ਤੇ ਜੈਕਲੀਨ ਇਸ ਗੀਤ 'ਚ ਇਕ-ਦੂਜੇ ਨਾਲ ਕਾਫੀ ਕਮਫਰਟੇਬਲ ਨਜ਼ਰ ਆ ਰਹੇ ਹਨ।


Tags: Mere Angne MeinNeha KakkarJacqueline FernandezAsim RiazSong

About The Author

manju bala

manju bala is content editor at Punjab Kesari