FacebookTwitterg+Mail

'ਮੇਰੀ ਗਲੀ ਮੇਂ' 'ਚ ਰਣਵੀਰ ਨੇ ਨਾਜੀ ਤੇ ਡਿਵਾਈਨ ਨਾਲ ਮਚਾਇਆ ਤਹਿਲਕਾ

mere gully mein gully boy
24 January, 2019 09:19:45 AM

ਮੁੰਬਈ (ਬਿਊਰੋ) : ਬਾਲੀਵੁੱਡ ਐਕਟਰ ਰਣਵੀਰ ਸਿੰਘ ਆਪਣੀ ਜ਼ਬਰਦਸਤ ਪਰਫਾਰਮੈਂਸ ਨਾਲ ਲੋਕਾਂ ਦੇ ਦਿਲਾਂ 'ਤੇ ਛਾਏ ਹੋਏ ਹਨ। ਹਾਲ ਹੀ 'ਚ ਉਸ ਦੀ ਫਿਲਮ 'ਸਿੰਬਾ' ਨੇ ਬਾਕਸ ਆਫਿਸ 'ਤੇ ਚੰਗੀ ਕਮਾਈ ਕੀਤੀ। ਹੁਣ ਫਰਵਰੀ 'ਚ ਰਣਵੀਰ 'ਗਲੀ ਬੁਆਏ' ਨਾਲ ਆ ਰਹੇ ਹਨ। ਇਸ 'ਚ ਉਹ ਇਕ ਰੈਪਰ ਦਾ ਕਿਰਦਾਰ ਪਲੇਅ ਕਰਦੇ ਨਜ਼ਰ ਆਉਣਗੇ। ਹਾਲ ਹੀ 'ਚ ਫਿਲਮ ਦਾ ਟਰੇਲਰ ਤੇ ਇਕ ਗੀਤ ਆਇਆ ਸੀ, ਜਿਸ ਨੂੰ ਲੋਕਾਂ ਦਾ ਜ਼ਬਰਦਸਤ ਹੁੰਗਾਰਾ ਮਿਲਿਆ। ਹੁਣ ਫਿਲਮ ਦੇ ਨਿਰਮਾਤਾਵਾਂ ਨੇ ਇਸ ਦਾ ਦੂਜਾ ਗੀਤ ਵੀ ਰਿਲੀਜ਼ ਕਰ ਦਿੱਤਾ ਹੈ। ਇਸ 'ਚ ਰਣਵੀਰ ਰੈਪਰ ਡਿਵਾਈਨ ਤੇ ਨਾਜੀ ਨਾਲ ਰੈਪ ਕਰਦੇ ਨਜ਼ਰ ਆ ਰਹੇ ਹਨ। ਇਸ ਨੂੰ ਕੰਪੋਜ਼ ਵੀ ਨਾਜੀ ਤੇ ਡਿਵਾਈਨ ਨੇ ਹੀ ਕੀਤਾ ਹੈ।

ਦੱਸ ਦਈਏ ਕਿ ਫਿਲਮ ਦੀ ਕਹਾਣੀ ਵੀ ਸਟ੍ਰੀਟ ਰੈਪਰ ਨਾਜੀ ਤੇ ਡਿਵਾਈਨ ਦੀ ਹੀ ਹੈ। ਇਸ ਨੂੰ ਜ਼ੋਆ ਅਖਤਰ ਨੇ ਡਾਇਰੈਕਟ ਕੀਤਾ ਹੈ। ਇਸ 'ਚ ਰਣਵੀਰ ਨਾਲ ਆਲੀਆ ਭੱਟ ਵੀ ਹੈ, ਜੋ ਰਣਵੀਰ ਨਾਲ ਪਹਿਲੀ ਵਾਰ ਸਕ੍ਰੀਨ ਸ਼ੇਅਰ ਕਰ ਰਹੀ ਹੈ। ਇਨ੍ਹਾਂ ਤੋਂ ਇਲਾਵਾ ਫਿਲਮ 'ਚ ਕਲਕੀ ਕੋਚਲੀਨ ਦੀ ਵੀ ਅਹਿਮ ਭੂਮਿਕਾ ਹੈ।


Tags: Mere Gully Mein Gully Boy Ranveer Singh Alia Bhatt Divine Naezy Ritesh Sidhwani Zoya Akhtar Farhan Akhtar

Edited By

Sunita

Sunita is News Editor at Jagbani.