FacebookTwitterg+Mail

ਇਸ ਖਾਸ ਅੰਦਾਜ਼ 'ਚ ਬਾਲੀਵੁੱਡ ਸਿਤਾਰਿਆਂ ਨੇ ਮਨਾਇਆ ਕ੍ਰਿਸਮਸ

merry christmas 2018
25 December, 2018 03:45:16 PM

ਮੁੰਬਈ(ਬਿਊਰੋ)— ਅੱਜ ਜਿੱਥੇ ਸਾਰੇ ਦੇਸ਼ 'ਚ ਜ਼ੋਰਾਂ-ਸ਼ੋਰਾਂ ਨਾਲ ਕ੍ਰਿਸਮਸ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਉੱਥੇ ਹੀ ਬਾਲੀਵੁੱਡ ਸਿਤਾਰਿਆਂ ਨੇ ਕ੍ਰਿਸਮਸ ਦੀ ਵਧਾਈ ਦਿੱਤੀ ਹੈ। ਬਾਲੀਵੁੱਡ ਸਟਾਰਸ 'ਚ ਅਦਾਕਾਰਾ ਦਿਸ਼ਾ ਪਾਟਨੀ ਨੇ ਦੇਰ ਰਾਤ ਆਪਣੇ ਫੈਨਜ਼ ਨੂੰ ਕ੍ਰਿਸਮਸ ਦੀ ਵਧਾਈ ਦਿੱਤੀ ਹੈ। ਇਸ ਮੌਕੇ ਦਿਸ਼ਾ ਨੇ ਖੁੱਦ ਸੰਤਾ ਕਲੌਜ਼ ਬਣ ਕੇ ਫੈਨਜ਼ ਨੂੰ ਵਿਸ਼ ਕੀਤਾ ਹੈ।


 

Include caption By using this embed, you agree to Instagram's API Terms of Use.

ਇਸ ਦੇ ਨਾਲ ਹੀ ਅਦਾਕਾਰਾ ਜੈਕਲੀਨ ਫਰਡਾਂਨੀਜ਼ ਨੇ ਵੀ ਇਸ ਖਾਸ ਦਿਨ ਨੂੰ ਅਨਾਥ ਅਤੇ ਗਰੀਬ ਬੱਚਿਆਂ ਨਾਲ ਮਨਾਇਆ। ਇਸ ਮੌਕੇ ਦੀਆਂ ਕੁਝ ਤਸਵੀਰਾਂ ਉਸ ਨੇ ਇੰਸਟਾਗ੍ਰਾਮ 'ਤੇ ਵੀ ਸਾਂਝੀਆਂ ਕੀਤੀਆਂ ਹਨ। ਉਸ ਨੇ ਬੱਚਿਆਂ ਨੂੰ ਤੋਹਫੇ ਦਿੱਤੇ ਅਤੇ ਉਨ੍ਹਾਂ ਨਾਲ ਖੂਬ ਮਸਤੀ ਵੀ ਕੀਤੀ।

ਇਸ ਦੇ ਨਾਲ ਹੀ ਐਸ਼ਵਰਿਆ ਰਾਏ ਬੱਚਨ ਨੇ ਵੀ ਹਾਲ ਹੀ 'ਚ ਕੈਂਸਰ ਪੀੜਤ ਬੱਚਿਆਂ ਨਾਲ ਸਮਾਂ ਬਿਤਾਇਆ ਅਤੇ ਉਨ੍ਹਾਂ ਨੂੰ ਤੋਹਫੇ ਦਿੱਤੇ।

ਬਾਲੀਵੁੱਡ ਅਦਾਕਾਰਾ ਪੂਨਮ ਪਾਂਡੇ ਨੇ ਵੀ ਇਸ ਮੌਕੇ 'ਤੇ ਇਕ ਵੀਡੀਓ ਸ਼ੇਅਰ ਕਰਕੇ ਆਪਣੇ ਫੈਨਜ਼ ਨੂੰ ਕ੍ਰਿਸਮਸ ਦੀ ਵਧਾਈ ਦਿੱਤੀ ਹੈ। ਵੀਡੀਓ ਨੂੰ ਪੂਨਮ ਨੇ ਸੰਤਾ ਬੇਬੀ ਦੇ ਨਾਂ ਨਾਲ ਸ਼ੇਅਰ ਕੀਤਾ ਹੈ, ਜਿਸ ਨੂੰ ਹੁਣ ਤਕ 80 ਹਜ਼ਾਰ ਤੋਂ ਵੀ ਜ਼ਿਆਦਾ ਵਿਊਜ਼ ਮਿਲ ਚੁੱਕੇ ਹਨ।

 


Tags: Merry Christmas 2018Disha PataniJacqueline FernandezAishwarya Rai

About The Author

manju bala

manju bala is content editor at Punjab Kesari