FacebookTwitterg+Mail

MET Gala 2019 ਤੋਂ ਬਾਅਦ ਪਾਰਟੀ 'ਚ ਛਾਈ ਦੀਪਿਕਾ ਪਾਦੂਕੋਣ

met gala 2019
08 May, 2019 11:38:39 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਆਪਣੀ ਵਧੀਆ ਐਕਟਿੰਗ ਦੇ ਨਾਲ- ਨਾਲ ਆਪਣੀ ਖੂਬਸੂਰਤੀ ਅਤੇ ਸਟਾਇਲ ਲਈ ਵੀ ਜਾਣੀ ਜਾਂਦੀ ਹੈ। ਦੀਪਿਕਾ ਇਨ੍ਹੀਂ ਦਿਨੀਂ 'ਮੇਟ ਗਾਲਾ 2019' ਲਈ ਨਿਊਯਾਰਕ 'ਚ ਹੈ।
Punjabi Bollywood Tadka
6 ਮਈ ਨੂੰ ਦੀਪਿਕਾ ਮੇਟ ਗਾਲਾ 'ਚ ਸ਼ਾਮਿਲ ਹੋਈ ਅਤੇ ਆਪਣੇ ਖੂਬਸੂਰਤ ਸਟਾਇਲ ਨਾਲ ਉਨ੍ਹਾਂ ਨੇ ਫੈਨਜ਼ ਦਾ ਦਿਲ ਵੀ ਜਿੱਤ ਲਿਆ। ਦੀਪਿਕਾ ਇੱਥੇ ਪਿੰਕ ਕਲਰ ਦੇ ਗਾਊਨ 'ਚ ਨਜ਼ਰ ਆਈ। ਉਨ੍ਹਾਂ ਦਾ ਇਹ ਬਾਰਬੀ ਲੁੱਕ ਕਾਫੀ ਖੂਬਸੂਰਤ ਸੀ। ਜੈਕ ਪੋਜਨ  ਦੇ ਇਸ ਆਊਟਫਿੱਟ 'ਚ ਦੀਪਿਕਾ ਦਾ ਅੰਦਾਜ਼ ਦੇਖਣ ਲਾਇਕ ਸੀ।
Punjabi Bollywood Tadka
'ਮੇਟ ਗਾਲਾ 2019' ਦੇ ਤੁਰੰਤ ਬਾਅਦ ਦੀਪਿਕਾ ਪਾਦੂਕੋਣ ਇਸ ਦੀ ਆਫਟਰ ਪਾਰਟੀ 'ਚ ਨਜ਼ਰ  ਆਈ ਅਤੇ ਇਕ ਵਾਰ ਫਿਰ ਉਨ੍ਹਾਂ ਨੇ ਆਪਣੇ ਖੂਬਸੂਰਤ ਅੰਦਾਜ਼ ਨਾਲ ਆਪਣੇ ਫੈਨਜ਼ ਦਾ ਦਿਲ ਜਿੱਤ ਲਿਆ। ਇਸ 'ਚ ਵੀ ਦੀਪਿਕਾ ਨੇ ਜੈਕ ਪੋਜਨ ਦੁਆਰਾ ਡਿਜ਼ਾਇਨ ਕੀਤੀ ਗਈ ਯੈਲੋ ਮੈਕਸੀ ਡਰੈੱਸ ਪਹਿਨੀ, ਜਿਸ ਨੂੰ ਉਨ੍ਹਾਂ ਨੇ ਬਲੈਕ ਐਂਡ ਵਾਈਟ ਕੋਟ ਅਤੇ ਬਲੂ ਈਅਰਰਿੰਗਸ ਨਾਲ ਕੈਰੀ ਕੀਤਾ।
Punjabi Bollywood Tadka
ਦੀਪਿਕਾ ਨੇ ਆਪਣੀਆਂ ਇਹ ਤਸਵੀਰਾਂ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤੀਆਂ ਹਨ, ਜੋ ਉਨ੍ਹਾਂ ਦੇ ਫੈਨਜ਼ ਨੂੰ ਕਾਫੀ ਪਸੰਦ ਆ ਰਹੀਆਂ ਹਨ। ਉਥੇ ਹੀ ਦੀਪਿਕਾ ਦੇ ਮੇਕਅੱਪ ਅਤੇ ਹੇਅਰਸਟਾਈਲ ਦੀ ਗੱਲ ਕਰੀਏ ਤਾਂ ਹਾਈ ਪੋਨੀਟੇਲ, ਨਿਊਡ ਲਿਪਸ ਅਤੇ ਸਮੋਕੀ ਆਈਜ਼ ਦੀਪਿਕਾ ਦੇ ਲੁੱਕ ਨੂੰ ਚਾਰ ਚੰਨ ਲਗਾ ਰਹੀਆਂ ਸਨ।
Punjabi Bollywood Tadka
ਇਸ ਪਾਰਟੀ 'ਚ ਦੀਪਿਕਾ ਅਦਾਕਾਰਾ ਪ੍ਰਿਅੰਕਾ ਚੋਪੜਾ ਨਾਲ ਅਤੇ ਯੂ-ਟਿਊਬਰ ਲਿਲੀ ਸਿੰਘ ਨਾਲ ਨਜ਼ਰ ਆਈ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Met Gala 2019 Priyanka Chopra Deepika PadukoneNick JonasPartyBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.