FacebookTwitterg+Mail

ਸੰਨੀ ਲਿਓਨ ਨੂੰ ਟੱਕਰ ਦੇਣ ਤੋਂ ਬਾਅਦ ਐਡਲਟ ਸਟਾਰ ਦਾ ਦੀਪਿਕਾ ਨਾਲ ਮੁਕਾਬਲਾ!!

mia malkova deepika padukone
25 January, 2018 10:24:23 AM

ਨਵੀਂ ਦਿੱਲੀ(ਬਿਊਰੋ)— ਸਾਬਕਾ ਐਡਲਟ ਸਟਾਰ ਸੰਨੀ ਲਿਓਨ ਨੂੰ ਕੜੀ ਟੱਕਰ ਦੇਣ ਤੋਂ ਬਾਅਦ ਮੀਆ ਮਲਕੋਵਾ ਦਾ ਹੁਣ ਦੀਪਿਕਾ ਨਾਲ ਮੁਕਾਬਲਾ ਦੇਖਣਾ ਕਾਫੀ ਦਿਲਚਸਪ ਹੋਣ ਵਾਲਾ ਹੈ। ਅਸਲ 'ਚ ਬਾਲੀਵੁੱਡ ਨਿਰਦੇਸ਼ਕ ਤੇ ਨਿਰਮਾਤਾ ਰਾਮ ਗੋਪਾਲ ਵਰਮਾ ਜਲਦ ਹੀ ਅਮਰੀਕਾ ਦੀ ਮਸ਼ਹੂਰ ਪੌਰਨ ਸਟਾਰ ਮੀਆ ਮਾਲਕੋਵਾ ਨਾਲ 'ਗੌਡ, ਸੈਕਸ ਐਂਡ ਟਰੁੱਥ' ਨਾਂ ਦੀ ਫ਼ਿਲਮ ਲਿਆ ਰਹੇ ਹਨ। ਇਸ ਫ਼ਿਲਮ ਨੂੰ ਲੈ ਕੇ ਰਾਮ ਗੋਪਾਲ ਵਰਮਾ ਲਗਾਤਾਰ ਸੁਰਖ਼ੀਆਂ ਵਿੱਚ ਹਨ। ਹੁਣ ਇਸੇ ਫ਼ਿਲਮ ਨੂੰ ਲੈ ਕੇ ਵਰਮਾ ਨੇ ਇੱਕ ਟਵੀਟ ਕੀਤਾ ਹੈ ਜਿਸ ਵਿੱਚ ਉਹ ਮੀਆ ਮਾਲਕੋਵਾ ਨੂੰ ਦੀਪਿਕਾ ਪਾਦੂਕੋਣ ਲਈ ਕੰਪੀਟੀਸ਼ਨ ਦੱਸ ਰਹੇ ਹਨ। ਵਰਮਾ ਨੇ ਟਵੀਟ ਵਿੱਚ ਲਿਖਿਆ, ਮੇਰੀ ਫ਼ਿਲਮ 26 ਜਨਵਰੀ ਨੂੰ ਸਵੇਰੇ 9 ਵਜੇ ਫ਼ਿਲਮ 'ਪਦਮਾਵਤ' ਨਾਲ ਰਿਲੀਜ਼ ਹੋ ਰਹੀ ਹੈ।

ਇਸ ਤੋਂ ਬਾਅਦ ਮੀਆ ਮਾਲਕੋਵਾ ਤੇ ਦੀਪਿਕਾ ਪਾਦੂਕੋਣ ਵਿੱਚ ਚੰਗੀ ਔਰਤ ਦੀ ਜਿੱਤ ਹੋਵੇਗੀ। ਹੁਣ ਵੇਖਣਾ ਇਹ ਹੈ ਕਿ ਦਰਸ਼ਕਾਂ ਨੂੰ ਮੀਆ ਮਾਲਕੋਵਾ ਪਸੰਦ ਆਉਂਦੀ ਹੈ ਜਾਂ ਫਿਰ ਦੀਪਿਕਾ ਪਾਦੂਕੋਣ।”ਇਸੇ ਦੇ ਨਾਲ ਰਾਮ ਗੋਪਾਲ ਵਰਮਾ ਨੇ ਇੱਕ ਹੋਰ ਟਵੀਟ ਕੀਤਾ। ਇਸ ਵਿੱਚ ਉਨ੍ਹਾਂ ਲਿਖਿਆ,“ਮੀਆ ਮਾਲਕੋਵਾ ਦੀ ਫ਼ਿਲਮ ਤੇ 'ਪਦਮਾਵਤ' ਵਿੱਚ ਸਿਰਫ਼ ਇੱਕ ਹੀ ਫ਼ਰਕ ਹੈ। ਉਹ ਇਹ ਕਿ ਮੀਆ ਦੀ ਫ਼ਿਲਮ ਸਮਾਜਿਕ ਵਿਵਾਦ ਹੈ ਤੇ ਦੀਪਿਕਾ ਦੀ ਇਤਿਹਾਸਕ। ਰਾਮ ਗੋਪਾਲ ਵਰਮਾ ਦੀ ਇਹ ਫ਼ਿਲਮ ਸਿਰਫ਼ ਆਨਲਾਈਨ ਹੀ ਰਿਲੀਜ਼ ਹੋ ਰਹੀ ਹੈ ਜਦਕਿ ਦੀਪਿਕਾ ਦੀ ਪੂਰੇ ਮੁਲਕ ਦੇ ਥਿਏਟਰਜ਼ ਵਿੱਚ। ਫਿਰ ਵੀ ਰਾਮ ਗੋਪਾਲ ਨੇ ਦੋਹਾਂ ਫ਼ਿਲਮਾਂ ਵਿੱਚ ਕੰਪੀਟੀਸ਼ਨ ਦੀ ਗੱਲ ਆਖੀ ਹੈ।


Tags: Mia MalkovaDeepika PadukoneRam Gopal VarmaGod Sex and TruthPadmaavatਸੰਨੀ ਲਿਓਨਮੀਆ ਮਲਕੋਵਾਦੀਪਿਕਾ ਪਾਦੂਕੋਣ

Edited By

Chanda Verma

Chanda Verma is News Editor at Jagbani.