ਲੰਸ ਏਂਜਲਸ (ਬਿਊਰੋ) — ਹਾਲੀਵੁੱਡ ਐਕਟਰ ਸੁਪਰਸਟਾਰ ਫਿਸ਼ਮੈਨ ਤੇ ਉਸ ਦੀ ਪਤਨੀ ਜੈਨੀਫਰ ਬ੍ਰਾਈਨਰ ਵਿਆਹ ਤੋਂ 20 ਸਾਲ ਬਾਅਦ ਵੱਖ ਹੋਣ ਦਾ ਫੈਸਲਾ ਕੀਤਾ ਹੈ। ਬ੍ਰਾਈਨਰ ਨੇ ਬੁੱਧਵਾਰ ਨੂੰ ਕਾਨੂੰਨੀ ਤੌਰੀ 'ਤੇ ਵੱਖ ਹੋਣ ਲਈ ਦਸਤਾਵੇਜ ਦਾਇਰ ਕੀਤੇ ਹਨ।
ਦੱਸ ਦੇਈਏ ਕਿ 'ਟੀ. ਐੱਮ. ਜੈੱਡ' ਦੀ ਖਬਰ ਮੁਤਾਬਕ, ਦੋਵਾਂ ਨੇ ਆਪਸੀ ਸਹਿਮਤੀ ਨਾਲ ਵੱਖ ਹੋਣ ਦਾ ਫੈਸਲਾ ਕੀਤਾ ਹੈ।
ਫਿਸ਼ਮੈਨ ਤੇ ਬ੍ਰਾਈਨਰ ਨੇ ਸਾਲ 1999 'ਚ ਵਿਆਹ ਕਰਵਾਇਆ ਸੀ ਅਤੇ ਜੂਨ 2017 ਤੋਂ ਵੱਖ ਹੋਣ ਦੀ ਪ੍ਰੀਕਿਰਿਆ ਸ਼ੁਰੂ ਕਰ ਦਿੱਤੀ ਸੀ ਪਰ ਐਕਟਰ ਦੀ ਮਸ਼ਹੂਰ ਸੀਰੀਜ਼ 'ਰੋਜੇਨ' ਦੇ ਨਿਰਮਾਣ ਕਾਰਨ ਇਸ 'ਚ ਸਮਾਂ ਲੱਗਾ।