ਲਾਸ ਏਂਜਲਸ— ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਕਿੰਗ ਆਫ ਪੌਪ ਮਾਈਕਲ ਜੈਕਸਨ ਦੀ ਬੇਟੀ ਪੇਰਿਸ ਨੇ ਦੱਸਿਆ ਕਿ ਉਹ ਆਪਣੇ ਸਾਰੇ ਭਰਾਵਾਂ 'ਚੋਂ ਆਪਣੇ ਪਿਤਾ ਦੀ ਸਭ ਤੋਂ ਚਹੇਤੀ ਬੇਟੀ ਸੀ। ਖਬਰ ਮੁਤਾਬਿਕ ਦੋ ਭਰਾਵਾਂ ਪ੍ਰਿੰਸ ਅਤੇ ਬਲੇਕੇਟ ਦੀ ਇਕਲੌਤੀ ਭੈਣ ਨੇ ਕਿਹਾ ਕਿ ਮਾਈਕਲ ਜੈਕਸਨ ਉਸ ਨਾਲ ਰਾਜਕੁਮਾਰੀ ਵਰਗਾ ਵਿਵਹਾਰ ਕਰਦੇ ਸਨ।
ਜ਼ਿਕਰਯੋਗ ਹੈ ਕਿ ਪੇਰਿਸ ਨੇ ਦੱਸਿਆ ਕਿ, ''ਜਦੋਂ ਮੈਂ ਛੋਟੀ ਸੀ ਤਾਂ ਮੈਂ ਆਪਣੇ ਪਿਤਾ ਅਤੇ ਦੋ ਭਰਾਵਾਂ ਨਾਲ ਰਹਿੰਦੀ ਸੀ। ਮੈਂ ਉਨ੍ਹਾਂ ਦੀ ਸਭ ਤੋਂ ਚਹੇਤੀ ਸੀ ਕਿਉਂਕਿ ਮੈਂ ਇਕਲੌਤੀ ਬੇਟੀ ਸੀ। ਮੈਂ ਉਨ੍ਹਾਂ ਲਈ ਰਾਜਕੁਮਾਰੀ ਵਾਂਗ ਸੀ। ਮੈਂ ਆਪਣੇ ਪਿਤਾ ਦੀਆਂ ਅੱਖਾਂ ਦਾ ਤਾਰਾ ਸੀ।''