FacebookTwitterg+Mail

ਪੌਪ ਸਿੰਗਰ ਮਾਈਕਲ ਜੈਕਸਨ ਦੀ ਜ਼ਿੰਦਗੀ ਨਹੀਂ ਸੀ ਕਿਸੇ ਰਹੱਸ ਤੋਂ ਘੱਟ, ਪੇਸ਼ਕਾਰੀ ਦੌਰਾਨ ਵਾਲ-ਵਾਲ ਸਨ ਬਚੇ

michael jackson
28 June, 2017 11:30:42 AM

ਮੁੰਬਈ— ਹਾਲੀਵੁੱਡ ਪੌਪ ਸਿੰਗਰ ਮਾਈਕਲ ਜੈਕਸਨ ਨੂੰ ਗੁਜਰੇ 8 ਸਾਲ ਹੋ ਗਏ ਹਨ। 25 ਜੂਨ ਨੂੰ ਉਨ੍ਹਾਂ ਦੀ ਮੌਤ ਹੋਈ ਸੀ। ਲਾਸ ਏਂਜਲਸ, ਕੈਲੀਫੋਰਨੀਆ 'ਚ ਦਿਲ ਦਾ ਦੌਰਾ ਪੈਣ ਨਾਲ ਉਨ੍ਹਾਂ ਦੀ ਮੌਤ ਹੋ ਗਈ ਸੀ। ਜੈਕਸਨ ਨੇ ਕਈ ਵਾਰ ਆਪਣਾ ਨਾਂ ਗਿੰਨੀਜ ਬੁੱਕ ਆਫ ਵਰਲਡ ਰਿਕਾਰਡ 'ਚ ਦਰਜ ਕਰਾਇਆ। ਉਂਝ ਤਾਂ ਉਨ੍ਹਾਂ ਦੀ ਲਾਈਫ ਕਿਸੇ ਰਹੱਸ ਤੋਂ ਘੱਟ ਨਹੀਂ ਸੀ ਪਰ ਉਨ੍ਹਾਂ ਦੀ ਜ਼ਿੰਦਗੀ 'ਚ ਇਕ ਅਜਿਹੀ ਘਟਨਾ ਘਟੀ, ਜਿਸ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਪਰੇਸ਼ਾਨੀ 'ਚ ਪਾ ਦਿੱਤਾ ਸੀ।

Punjabi Bollywood Tadka

ਗੱਲ 27 ਜਨਵਰੀ, 1984 ਦੀ ਹੈ। ਜੈਕਸਨ, ਇਸ ਦਿਨ ਲਾਸ ਏਂਜਲਸ 'ਚ ਇਕ ਕੋਲਡ ਡ੍ਰਿੰਕ ਲਈ ਵਿਗਿਆਪਨ ਦੀ ਸ਼ੂਟਿੰਗ ਕਰ ਰਹੇ ਸਨ। ਇਸ ਵਿਗਿਆਪਨ 'ਚ ਕਈ ਸਪੈਸ਼ਲ ਇਫੈਕਟ ਪਾਉਣੇ ਸਨ, ਜਿਸ 'ਚੋਂ ਇਕ ਇਫੈਕਟ 'ਚ ਅਜਿਹੀ ਗੜਬੜੀ ਹੋਈ ਕਿ ਜੈਕਸਨ ਦੇ ਸਿਰ 'ਚ ਅੱਗ ਲੱਗ ਗਈ। ਉਸ ਸਮੇਂ ਉੱਥੇ ਲਗਭਗ 3000 ਲੋਕ ਸਨ, ਜੋ ਸ਼ੂਟਿੰਗ ਦੇਖ ਰਹੇ ਸਨ। ਉਨ੍ਹਾਂ ਨੇ ਜੈਕਸਨ ਦੇ ਸਿਰ 'ਚ ਲੱਗੀ ਅੱਗ ਨੂੰ ਦੇਖਿਆ।

Punjabi Bollywood Tadka

ਅੱਗ ਵੱਧਦੀ ਜਾ ਰਹੀ ਸੀ ਅਤੇ ਜੈਕਸਨ ਆਪਣੀ ਮਸਤੀ 'ਚ ਪਰਫਾਰਮੈਂਸ ਦੇ ਰਹੇ ਸਨ। ਇਸ ਦੌਰਾਨ ਉਹ ਬਿਲਕੁੱਲ ਵੀ ਪਰੇਸ਼ਾਨ ਨਹੀਂ ਹੋਏ। ਜ਼ਿਕਰਯੋਗ ਹੈ ਕਿ ਦੇਖਣ ਵਾਲਿਆਂ ਦੀ ਮੰਨੀਏ ਤਾਂ ਉਹ ਉਸ ਸਮੇਂ ਅਜਿਹਾ ਬਿਹੇਵ ਕਰ ਰਹੇ ਸਨ, ਜਿਵੇਂ ਅੱਗ ਸਿਰ 'ਚ ਨਾ ਲੱਗੀ ਹੋਵੇ, ਬਲਕਿ ਸ਼ੋਅ ਦਾ ਇਕ ਹਿੱਸਾ ਹੋਵੇ।

Punjabi Bollywood Tadka

ਲੋਕਾਂ ਨੇ ਕਿਸੇ ਤਰ੍ਹਾਂ ਅੱਗ ਬੁਝਾਈ ਅਤੇ ਉਨ੍ਹਾਂ ਨੂੰ ਮੈਡੀਕਲ ਸੈਂਟਰ ਪਹੁੰਚਾਇਆ ਗਿਆ। ਹਾਲਾਂਕਿ, ਜੈਕਸਨ ਨੇ ਅਦਾਲਤ ਦੇ ਬਾਹਰ ਹੀ ਇਸ ਮਾਮਲੇ ਦਾ ਨਿਪਟਾਰਾ ਕਰ ਲਿਆ ਅਤੇ ਮੁਆਵਜ਼ੇ 'ਚ ਜੋ ਰਾਸ਼ੀ ਮਿਲੀ ਉਹ ਮੈਡੀਕਲ ਸੈਂਟਰ ਨੂੰ ਦਾਨ ਕਰ ਦਿੱਤੀ, ਜਿਸ ਵਾਰਡ 'ਚ ਜੈਕਸਨ ਨੂੰ ਭਰਤੀ ਕਰਾਇਆ ਗਿਆ ਸੀ, ਉਸ ਦਾ ਨਾਂ ਮਾਈਕਲ ਜੈਕਸਨ ਬਰਨ ਸੈਂਟਰ ਰੱਖ ਦਿੱਤਾ ਗਿਆ। ਇਹ ਨਾਂ ਖੁਦ ਮੈਡੀਕਲ ਸੈਂਟਰ ਨੇ ਜੈਕਸਨ ਨੂੰ ਸਨਮਾਨ ਦਿੰਦੇ ਹੋਏ ਰੱਖਿਆ।

Punjabi Bollywood Tadka

Punjabi Bollywood Tadka


Tags: Michael Jackson Pop SingerHollywood Celebrityਪੌਪ ਸਿੰਗਰਮਾਈਕਲ ਜੈਕਸਨ