FacebookTwitterg+Mail

ਬੱਪੀ ਲਹਿਰੀ ਦੇ ਗੀਤ 'ਡਿਸਕੋ ਡਾਂਸਰ' ਦੇ ਮੁਰੀਦ ਸਨ ਮਾਈਕਲ ਜੈਕਸਨ

michael jackson
30 August, 2018 12:04:57 PM

ਮੁੰਬਈ (ਬਿਊਰੋ)— 'ਕਿੰਗ ਆਫ ਪੌਪ' ਦੇ ਨਾਮ ਨਾਲ ਮਸ਼ਹੂਰ ਅਮਰੀਕੀ ਸਿੰਗਰ ਮਾਈਕਲ ਜੈਕਸਨ ਦਾ ਅੱਜ ਜਨਮਦਿਨ ਹੈ। ਅੱਜ ਦੇ ਹੀ ਦਿਨ 29 ਅਗਸਤ 1958 ਨੂੰ ਇਸ ਮਹਾਨ ਅਮਰੀਕਨ ਸਿੰਗਰ ਅਤੇ ਡਾਂਸਰ ਦਾ ਜਨਮ ਹੋਇਆ ਸੀ। ਉਨ੍ਹਾਂ ਨੂੰ ਪਸੰਦ ਕਰਨ ਵਾਲੇ ਦੁਨੀਆਭਰ 'ਚ ਕਰੋੜਾਂ ਫੈਨਜ਼ ਸਨ। ਮਾਈਕਲ ਜੈਕਸਨ ਦੇ ਸਿਗਨੇਚਰ ਸਟੈਪ ਤੋਂ ਲੈ ਕੇ ਉਨ੍ਹਾਂ ਦੀ ਨਿੱਜ਼ੀ ਜ਼ਿੰਦਗੀ ਕਿਤੇ ਘੱਟ ਵਿਵਾਦਾਂ 'ਚ ਨਹੀਂ ਰਹੀ। ਮਾਈਕਲ ਜੈਕਸਨ ਦੀ ਅਜੀਬੋ-ਗਰੀਬ ਜ਼ਿੰਦਗੀ 'ਤੇ ਹੁਣ ਤੱਕ ਕਈ ਕਿਤਾਬਾਂ ਅਤੇ ਫਿਲਮਾਂ ਬਣ ਚੁੱਕੀਆਂ ਹਨ, ਜਿਨ੍ਹਾਂ 'ਚ ਉਨ੍ਹਾਂ ਦੀ ਜ਼ਿੰਦਗੀ ਦੇ ਕਈ ਪਹਿਲੂਆਂ ਦਾ ਖੁਲਾਸਾ ਕੀਤਾ ਗਿਆ। ਆਓ ਜਾਣਦੇ ਹਾਂ ਮਾਈਕਲ ਜੈਕਸਨ ਬਾਰੇ ਕੁਝ ਦਿਲਚਸਪ ਗੱਲਾਂ...
Punjabi Bollywood Tadka
ਸ਼ਾਇਦ ਘੱਟ ਲੋਕ ਹੀ ਜਾਣਦੇ ਹੋਣ ਕਿ ਮਾਈਕਲ ਜੈਕਸਨ ਨੇ ਪਹਿਲੀ ਵਾਰ ਕਿਸੇ ਇੰਡੀਅਨ ਸਿੰਗਰ ਨੂੰ ਸੱਦਾ ਭੇਜਿਆ ਸੀ। ਉਹ ਸਿੰਗਰ ਕੋਈ ਹੋਰ ਨਹੀਂ, ਸਗੋਂ ਹਮੇਸ਼ਾ ਸੋਨੇ ਨਾਲ ਲੱਦੇ ਰਹਿਣ ਵਾਲੇ ਬੱਪੀ ਲਹਿਰੀ ਸਨ। ਬੱਪੀ ਲਹਿੜੀ ਇਕੱਲੇ ਅਜਿਹੇ ਸੰਗੀਤਕਾਰ ਹਨ, ਜਿਨ੍ਹਾਂ ਨੂੰ 'ਕਿੰਗ ਆਫ ਪੌਪ' ਮਾਈਕਲ ਜੈਕਸਨ ਨੇ ਮੁੰਬਈ 'ਚ  ਆਪਣੇ ਪਹਿਲੇ ਸ਼ੋਅ ਵਿਚ ਬੁਲਾਇਆ ਸੀ।
Punjabi Bollywood Tadka
ਇਹ ਲਾਈਵ ਸ਼ੋਅ 1996 'ਚ ਹੋਇਆ ਸੀ। ਇਹ ਜੈਕਸਨ ਦਾ ਭਾਰਤ ਵਿਚ ਪਹਿਲਾ ਅਤੇ ਆਖਿ‍ਰੀ ਸ਼ੋਅ ਸੀ। ਇਸ ਮੁਲਾਕਾਤ ਬਾਰੇ ਵਿਚ ਬੱਪੀ ਦਾ ਨੇ ਦੱਸਿਆ ਸੀ ਕਿ ਮਾਈਕਲ ਨੂੰ ਉਨ੍ਹਾਂ ਦੇ 'ਡਿਸਕੋ ਡਾਂਸਰ' ਅਤੇ 'ਜਿੰਮੀ ਜਿੰਮੀ' ਗੀਤ ਬੇਹੱਦ ਪਸੰਦ ਸੀ। ਇਸ ਬਾਰੇ ਮਾਈਕਲ ਨੇ ਖੁਦ ਉਨ੍ਹਾਂ ਨੂੰ ਦੱਸਿਆ ਸੀ।
Punjabi Bollywood Tadka
ਮਾਈਕਲ ਜੈਕਸਨ ਨੂੰ ਆਪਣੀ ਨਿੱਜ਼ੀ ਜ਼ਿੰਦਗੀ ਨੂੰ ਪ੍ਰਾਈਵੇਟ ਰੱਖਣਾ ਪਸੰਦ ਸੀ। ਇਕ ਵਾਰ ਵਾਸ਼ਿੰਗਟਨ ਦੇ ਇਕ ਹੋਟਲ ਵਿਚ ਕੰਧ 'ਤੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਨੂੰ ਉਨ੍ਹਾਂ ਨੇ ਹੱਥ ਮਾਰ ਕੇ ਤੋੜ ਦਿੱਤਾ ਸੀ। ਇਸ ਨਾਲ ਉਨ੍ਹਾਂ ਦਾ ਹੱਥ ਵੀ ਕੱਟ ਗਿਆ ਸੀ।
Punjabi Bollywood Tadka
ਸਾਲ 2008 'ਚ ਕਈ ਅਜਿਹੀਆਂ ਰਿਪੋਟਾਂ ਸਾਹਮਣੇ ਆਈਆਂ, ਜਿਨ੍ਹਾਂ ਵਿਚ ਦਾਅਵੇ ਨਾਲ ਕਿਹਾ ਗਿਆ ਕਿ ਮਾਈਕਲ ਨੇ ਇਸਲਾਮ ਧਰਮ ਆਪਣਾ ਲਿਆ ਹੈ। ਸੁਣਨ ਵਿਚ ਤਾਂ ਇੱਥੇ ਤੱਕ ਆਇਆ ਕਿ ਉਨ੍ਹਾਂ ਨੇ ਆਪਣਾ ਨਾਮ ਵੀ ਬਦਲ ਲਿਆ ਸੀ ਪਰ ਜਲਦ ਹੀ ਉਨ੍ਹਾਂ ਦੀ ਮੌਤ ਹੋ ਗਈ ਅਤੇ ਇਹ ਰਾਜ਼ ਖੁੱਲ੍ਹ ਨਾ ਸਕਿਆ।

Punjabi Bollywood Tadka
ਇਹ ਖਬਰਾਂ ਇਸ ਲਈ ਵੀ ਚਰਚਾ 'ਚ ਰਹੀਆਂ ਕਿਉਂਕਿ ਮਾਈਕਲ ਦੀ ਭੈਣ ਜੈਨੇਟ ਜੈਕਸਨ ਨੇ ਵੀ ਲੰਡਨ ਦੇ ਰਹਿਣ ਵਾਲੇ ਬਿਲੀਅਨਿਅਰ ਮੁਸਲਮਾਨ ਵਿਸਲਮ ਅਲ ਮਨਾ ਨਾਲ ਵਿਆਹ ਕਰਨ ਤੋਂ ਬਾਅਦ ਇਸਲਾਮ ਧਰਮ ਅਪਣਾ ਲਿਆ ਸੀ।
Punjabi Bollywood Tadka
ਕਾਂਟਰੈਕਟ ਮੁਤਾਬਕ ਮਾਈਕਲ ਦੇ ਬਾਡੀ ਗਾਰਡਸ ਬਿਲ ਅਤੇ ਜੈਵਨ ਨੂੰ ਇਸ ਗੱਲ ਦਾ ਹੁਕਮ ਨਹੀਂ ਸੀ ਕਿ ਉਹ ਆਪਣੇ ਘਰਵਾਲਿਆਂ ਨੂੰ ਇਹ ਗੱਲ ਦੱਸ ਸਕਣ ਕਿ ਉਹ ਮਾਈਕਲ ਜੈਕਸਨ ਲਈ ਕੰਮ ਕਰਦੇ ਹਨ। ਇਸ ਦੇ ਚੱਲਦੇ ਉਨ੍ਹਾਂ ਦੇ ਨਿੱਜ਼ੀ ਰਿਸ਼ਤਿਆਂ 'ਤੇ ਵੀ ਅਸਰ ਪਿਆ।
Punjabi Bollywood Tadka
ਮਾਈਕਲ ਜੈਕਸਨ  ਦੇ ਫੈਨਜ਼ ਉਨ੍ਹਾਂ ਦੀ ਇਕ ਝਲਕ ਦੇਖਣ ਲਈ ਉਨ੍ਹਾਂ ਦੇ ਘਰ ਦੇ ਬਾਹਰ ਬੈਠੇ ਰਹਿੰਦੇ ਸਨ।
Image result for michael jackson
ਮਾਈਕਲ ਜੈਕਸਨ ਆਪਣੇ ਬੱਚਿਆਂ ਦੀ ਪਛਾਣ ਲੁਕਾਉਣ ਲਈ ਉਨ੍ਹਾਂ ਦੇ ਚਿਹਰਿਆਂ 'ਤੇ ਮਾਸਕ ਲਗਾਉਂਦੇ ਸਨ ਅਤੇ ਉਸ ਨੂੰ 'ਡਰੈੱਸ ਅੱਪ ਚੈਲੇਂਜ' ਦਾ ਨਾਮ ਦਿੰਦੇ ਸਨ ਅਤੇ ਇਸ ਨੂੰ ਖੇਡ ਵਿਚ ਬਦਲ ਦਿੰਦੇ ਸਨ ਅਤੇ ਆਪਣੇ ਬੱਚਿਆਂ ਨੂੰ ਲੋਕਾਂ ਨੂੰ ਆਪਣਾ ਅਸਲੀ ਨਾਮ ਦੱਸਣ ਤੋਂ ਵੀ ਮਨਾ ਕਰਦੇ ਸਨ।


Tags: Michael JacksonHappy BirthdayBappi LahiriDisco DancerJimmy Jimmy

Edited By

Manju

Manju is News Editor at Jagbani.