FacebookTwitterg+Mail

'ਯੇ ਹੈ ਮੁਹੱਬਤੇਂ' ਫੇਮ ਅਦਾਕਾਰਾ ਮਿਹਿਕਾ ਵਰਮਾ ਬਣੀ ਮਾਂ, ਬੇਟੇ ਨੂੰ ਦਿੱਤਾ ਜਨਮ

mihika verma
02 July, 2018 06:46:33 PM

ਮੁੰਬਈ (ਬਿਊਰੋ)— 'ਯੇ ਹੈ ਮੁਹੱਬਤੇਂ' ਫੇਮ ਟੀ. ਵੀ. ਅਦਾਕਾਰਾ ਮਿਹਿਕਾ ਵਰਮਾ ਦੇ ਘਰ ਇਕ ਨੰਨ੍ਹੇ ਮਹਿਮਾਨ ਦੀ ਐਂਟਰੀ ਹੋਈ ਹੈ। ਦਰਸਅਲ, ਮਿਹਿਕਾ ਨੇ ਇਕ ਬੇਟੇ ਨੂੰ ਜਨਮ ਦਿੱਤਾ ਹੈ। ਦੱਸ ਦੇਈਏ ਮਿਹਿਕਾ ਨੇ ਸਾਲ 2016 'ਚ ਆਨੰਦ ਨਾਲ ਸੀਕ੍ਰੇਟ ਮੈਰਿਜ਼ ਕਰਵਾਈ ਸੀ ਅਤੇ ਮੀਡੀਆ ਨੂੰ ਇਸ ਵਿਆਹ ਬਾਰੇ ਉਦੋਂ ਪਤਾ ਲੱਗਿਆ ਸੀ ਜਦੋਂ ਸੋਸ਼ਲ ਮੀਡੀਆ 'ਤੇ ਤਸਵੀਰਾਂ ਸਾਹਮਣੇ ਆਉਣ ਲੱਗੀਆਂ। ਹਾਲ ਹੀ 'ਚ ਮਿਹਿਕਾ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਸ਼ੇਅਰ ਕਰਕੇ ਪ੍ਰੈਗਨੈਂਸੀ ਬਾਰੇ ਜਾਣਕਾਰੀ ਸ਼ੇਅਰ ਕੀਤੀ ਸੀ। ਇਸ ਤਸਵੀਰ 'ਚ ਮਿਹਿਕਾ ਆਪਣੇ ਪਤੀ ਆਨੰਦ ਨਾਲ ਰੋਮਾਂਟਿਕ ਅੰਦਾਜ਼ 'ਚ ਖੜੀ ਨਜ਼ਰ ਆ ਰਹੀ ਸੀ। ਖਬਰਾਂ ਦੀ ਮੰਨੀਏ ਤਾਂ ਉਸਦੇ ਭਰਾ ਮਿਸਕਟ ਵਰਮਾ ਨੇ ਉਸਦੇ ਘਰ ਬੇਟੇ ਦੇ ਆਉਣ ਦੀ ਖਬਰ ਦੀ ਪੁਸ਼ਟੀ ਕੀਤੀ ਹੈ।

ਦੱਸਣਯੋਗ ਹੈ ਕਿ ਏਕਤਾ ਕਪੂਰ ਦੇ ਮਸ਼ਹੂਰ ਸ਼ੋਅ 'ਯੇ ਹੈ ਮੁਹੱਬਤੇਂ' 'ਚ ਮਿਹਿਕਾ ਵਰਮਾ, ਇਸ਼ੀਤਾ ਦੀ ਭੈਣ ਦਾ ਕਿਰਦਾਰ ਨਿਭਾਅ ਰਹੀ ਸੀ ਪਰ ਹਾਲ ਹੀ 'ਚ ਉਸਨੂੰ ਇਸ ਸ਼ੋਅ 'ਚੋਂ ਰਿਪਲੇਸ ਕੀਤਾ ਗਿਆ ਅਤੇ ਉਸ ਦੀ ਜਗ੍ਹਾ ਹੁਣ ਅਵੰਤਿਕਾ ਹੰਡਲ ਇਹ ਕਿਰਦਾਰ ਨਿਭਾਅ ਰਹੀ ਹੈ। ਪ੍ਰੈਗਨੈਂਸੀ ਕਰਕੇ ਹੀ ਉਸ ਨੇ ਸ਼ੋਅ 'ਚ ਕੰਮ ਕਰਨਾ ਬੰਦ ਕੀਤਾ ਹੈ। ਮਿਹਿਕਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2008 'ਚ ਸ਼ੋਅ 'ਵਿਰੁਧ' ਨਾਲ ਕੀਤੀ ਸੀ। ਇਸ ਤੋਂ ਇਲਾਵਾ ਮਿਹਿਕਾ ਇਕ ਸਫਲ ਮਾਡਲ ਰਹਿ ਚੁੱਕੀ ਹੈ ਅਤੇ ਉਸ ਨੇ ਸਾਲ 2004 'ਚ ਮਿਸ ਇੰਡੀਆ ਇੰਟਰਨੈਸ਼ਨਲ ਦਾ ਖਿਤਾਬ ਜਿੱਤਿਆ ਸੀ।


Tags: Mihika Verma Anand Kapai Ye Hai Mohabbatein Baby Birth Tv Actress

Edited By

Kapil Kumar

Kapil Kumar is News Editor at Jagbani.