FacebookTwitterg+Mail

ਸਲਮਾਨ ਲਈ ਮੀਕਾ ਨੇ ਗਾਇਆ ਗੀਤ, ਜੋਸ਼ੀਲੇ ਅੰਦਾਜ਼ 'ਚ ਟਾਈਟਲ ਟਰੈਕ ਰਿਕਾਰਡ

mika singh
18 April, 2018 10:43:18 AM

ਮੁੰਬਈ(ਬਿਊਰੋ)— ਉਂਝ ਤਾਂ ਸਲਮਾਨ ਖਾਨ ਸਾਲ 2018 'ਚ ਹੀ ਆਉਣ ਵਾਲੇ ਸ਼ੋਅ 'ਦਸ ਕਾ ਦਮ' ਨਾਲ ਨਜ਼ਰ ਵਾਲੇ ਹਨ ਪਰ ਇਸ ਸ਼ੋਅ ਨਾਲ ਜੁੜੀ ਇਕ ਬਹੁਤ ਹੀ ਖਾਸ ਅਤੇ ਸੁਰੀਲੀ ਗੱਲ ਹੈ। ਅਸਲ 'ਚ ਮੀਕਾ ਸਿੰਘ ਨੇ ਇਸ ਸ਼ੋਅ ਦੇ ਟਾਈਟਲ ਟਰੈਕ ਨੂੰ ਗਾਇਆ ਹੈ। ਸਲਮਾਨ ਖਾਨ ਇਸ ਸ਼ੋਅ ਤੋਂ ਤਕਰੀਬਨ 9 ਸਾਲ ਦੇ ਲੰਬੇ ਸਮੇਂ ਬਾਅਦ ਸੋਨੀ ਚੈਨਲ 'ਤੇ ਵਾਪਸੀ ਕਰ ਰਹੇ ਹਨ। 
ਮੀਕਾ ਨੇ ਗਾਇਆ ਟਾਈਟਲ ਗੀਤ
ਸਲਮਾਨ ਖਾਨ ਦੇ ਸ਼ੋਅ 'ਦਸ ਕਾ ਦਮ' ਦੇ ਟਾਈਟਲ ਗੀਤ ਲਈ ਮੀਕਾ ਸਿੰਘ ਨੇ ਆਪਣੀ ਆਵਾਜ਼ ਦਿੱਤੀ ਹੈ। ਇਸ ਮਿਊਜ਼ਿਕ ਵੀਡੀਓ 'ਚ ਸਲਮਾਨ ਖਾਨ ਖੁਦ ਦੇ ਸਟਾਈਲ 'ਤੇ ਡਾਂਸ ਕਰਦੇ ਹੋਏ ਨਜ਼ਰ ਆਉਣਗੇ। ਇਸ ਗੀਤ ਨੂੰ ਕਾਫੀ ਜੋਸ਼ੀਲਾ ਅਤੇ ਮਜ਼ੇਦਾਰ ਬਣਾਇਆ ਗਿਆ ਹੈ। ਇਹ ਮਿਊਜ਼ਿਕ ਵੀਡੀਓ ਬਹੁਤ ਜਲਦ ਹੀ ਸੋਨੀ ਚੈਨਲ 'ਤੇ ਪ੍ਰਸਾਰਿਤ ਕੀਤਾ ਜਾਵੇਗਾ।
ਗੀਤ ਨੂੰ ਲੈ ਕੇ ਹਾਂ ਕਾਫੀ ਖੁਸ਼
ਇਸ ਗੀਤ ਦੇ ਬਾਰੇ 'ਚ ਗਾਇਕ ਮੀਕਾ ਸਿੰਘ ਨੇ ਕਿਹਾ ਹੈ ਕਿ, ''ਮੈਂ 'ਦਸ ਕਾ ਦਮ' ਦੇ ਟਾਈਟਲ ਟਰੈਕ ਨੂੰ ਲੈ ਕੇ ਕਾਫੀ ਖੁਸ਼ ਹਾਂ। ਸਾਡੇ ਕੋਲ੍ਹ ਅੱਜ ਦੀ ਪੀੜ੍ਹੀ ਲਈ ਗੀਤ ਬਣਾਉਣ ਦਾ ਕੰਮ ਬਹੁਤ ਵੱਡਾ ਸੀ। ਅਸੀਂ ਗੀਤ ਦੇ ਅਸਲੀ ਅੰਦਾਜ਼ ਨੂੰ ਬਣਾਈ ਰੱਖਿਆ ਹੈ ਅਤੇ ਇਸ ਨੂੰ ਨਵਾਂ ਟਵਿਸਟ ਅਤੇ ਜੋਸ਼ ਦਿੱਤਾ ਹੈ। ਸਲਮਾਨ ਭਰਾ ਲਈ ਗੀਤ ਰਿਕਾਰਡ ਕਰਨਾ ਹਮੇਸ਼ਾ ਹੀ ਮਜ਼ੇਦਾਰ ਰਿਹਾ ਹੈ, ਕਿਉਂਕਿ ਉਨ੍ਹਾਂ ਦੇ ਗੀਤ ਨੂੰ ਵੀ ਨਿਸ਼ਚਿਤ ਮਾਤਰਾ 'ਚ ਉਰਜਾ ਦੀ ਜ਼ਰੂਰਤ ਹੁੰਦੀ ਹੈ।''


Tags: Mika SinghDus Ka Dum 2018 Salman KhanTitle Trackਸਲਮਾਨ ਖਾਨਮੀਕਾ ਸਿੰਘ

Edited By

Chanda Verma

Chanda Verma is News Editor at Jagbani.