FacebookTwitterg+Mail

ਵੀਡੀਓ : ਮੀਕਾ ਸਿੰਘ ਬੇਤੁਕੇ ਕਦਮ ਕਾਰਨ ਸੋਸ਼ਲ ਮੀਡੀਆ 'ਤੇ ਹੋਇਆ ਟਰੋਲ, ਸ਼ਾਨ ਨੇ ਉਡਾਇਆ ਮਖੌਲ

mika singh
14 July, 2018 03:37:21 PM

ਨਵੀਂ ਦਿੱਲੀ (ਬਿਊਰੋ)— ਬਾਲੀਵੁੱਡ ਤੇ ਪੰਜਾਬੀ ਗਾਇਕ ਮੀਕਾ ਸਿੰਘ ਆਪਣੇ ਬੇਤੁਕੇ ਕਦਮ ਕਾਰਨ ਸੋਸ਼ਲ ਮੀਡੀਆ 'ਤੇ ਟਰੋਲ ਹੋ ਰਿਹਾ ਹੈ। ਉਸ ਨੇ ਆਪਣੀ ਸ਼ੌਹਰਤ ਦਿਖਾਉਣ ਲਈ ਇਕ ਫਲਾਈਟ ਦੇ ਬਿਜ਼ਨੈੱਸ ਕਲਾਸ ਦੀਆਂ ਸਾਰੀਆਂ 10 ਸੀਟਾਂ ਬੁੱਕ ਕਰਵਾ ਲਈਆਂ। ਇਸ ਤੋਂ ਬਾਅਦ ਉਸ ਨੇ ਇਹ ਦਿਖਾਉਣ ਲਈ ਵੀਡੀਓ ਵੀ ਬਣਾਈ। ਜਦੋਂ ਉਸ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਤਾਂ ਲੋਕਾਂ ਨੇ ਉਸ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ। ਟਰੋਲ ਕਰਨ ਵਾਲਿਆਂ 'ਚ ਗਾਇਕ ਸ਼ਾਨ ਵੀ ਸ਼ਾਮਲ ਹੈ। ਦਰਅਸਲ ਮੀਕਾ ਸਿੰਘ ਹਾਲ ਹੀ 'ਚ ਦੁਬਈ ਲਈ ਰਵਾਨਾ ਹੋਇਆ ਸੀ।

 

A post shared by Mika Singh (@mikasingh) on

ਇਸ ਦੌਰਾਨ ਉਸ ਨੇ ਸ਼ੋਅ ਆਫ ਕਰਨ ਲਈ ਫਲਾਈਟ ਦੇ ਬਿਜ਼ਨੈੱਸ ਕਲਾਸ ਦਾ ਪੂਰਾ ਕੰਪਾਰਟਮੈਂਟ ਬੁੱਕ ਕਰਵਾ ਲਿਆ। ਫਿਰ ਇਸ ਦੀ ਵੀਡੀਓ ਬਣਾ ਕੇ ਉਸ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਦਿੱਤੀ। ਇਸ ਵੀਡੀਓ 'ਚ ਮੀਕਾ ਸਿੰਘ ਆਖ ਰਿਹਾ ਹੈ, ''ਮੈਂ ਪੂਰੇ ਬਿਜ਼ਨੈੱਸ ਕਲਾਸ 'ਚ ਇਕੱਲਾ ਸ਼ੇਰ ਵਾਂਗ ਯਾਤਰਾ ਕਰ ਰਿਹਾ ਹਾਂ। ਅਜਿਹਾ ਕਰਨ ਤੋਂ ਬਾਅਦ ਲੋਕ ਮੈਨੂੰ ਫਾਲੋ ਕਰਨ ਲੱਗਣਗੇ।'' ਮੀਕਾ ਸਿੰਘ ਨੂੰ ਲੋਕਾਂ ਨੇ ਫਨੀ ਅੰਦਾਜ਼ 'ਚ ਜਵਾਬ ਦਿੱਤੇ। ਸ਼ਾਨ ਨੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਮੀਕਾ ਸਿੰਘ ਦੇ ਸਟਾਈਲ 'ਚ ਆਖ ਰਿਹਾ ਹੈ, ''ਮੈਂ ਤੇ ਮੇਰਾ ਪਰਿਵਾਰ ਜਿਥੇ ਵੀ ਜਾਂਦੇ ਹਾਂ, ਅਸੀਂ ਪੂਰਾ ਕੰਪਾਰਟਮੈਂਟ ਬੁੱਕ ਕਰਵਾ ਲੈਂਦੇ ਹਾਂ ਤਾਂ ਜੋ ਸਾਨੂੰ ਕੋਈ ਹੋਰ ਤੰਗ/ਪ੍ਰੇਸ਼ਾਨ ਨਾ ਕਰ ਸਕੇ। ਅਸੀਂ ਮੀਕਾ ਸਿੰਘ ਨੂੰ ਫਾਲੋ ਕਰ ਰਹੇ ਹਾਂ।''

ਇਕ ਯੂਜ਼ਰਸ ਨੇ ਲਿਖਿਆ, ''ਇਕ ਸੀਟ ਦੇ ਪੈਸੇ ਕਿਸੇ ਗਰੀਬ ਨੂੰ ਦੇ ਕੇ ਦੇਖੋ, ਜ਼ਿੰਦਗੀ ਫਰਸਟ ਕਲਾਸ ਹੋ ਜਾਵੇਗੀ।'' ਦੂਜੇ ਯੂਜ਼ਰਸ ਨੇ ਲਿਖਿਆ, ''ਜਦੋਂ ਲੋੜ ਤੋਂ ਜ਼ਿਆਦਾ ਪੈਸਾ ਆ ਜਾਵੇ ਤਾਂ ਇਸ ਤਰ੍ਹਾਂ ਹੀ ਹੁੰਦਾ ਹੈ।''


Tags: Mika SinghShaanTrolledFirst ClassVideoBollywood Singer

Edited By

Sunita

Sunita is News Editor at Jagbani.