FacebookTwitterg+Mail

ਮੀਕੇ ਨੂੰ ਘਿਰਿਆ ਦੇਖ ਦਲੇਰ ਮਹਿੰਦੀ ਨੇ ਦਿੱਤੀ ਸਫਾਈ

mika singh
08 December, 2018 04:10:29 PM

ਮੁੰਬਈ(ਬਿਊਰੋ)— ਬਾਲੀਵੁੱਡ ਅਤੇ ਪੰਜਾਬੀ ਸਿੰਗਰ ਮੀਕਾ ਸਿੰਘ ਨੂੰ ਬੀਤੇ ਦਿਨ ਦੁਬਈ ਪੁਲਸ ਨੇ ਗ੍ਰਿ੍ਰਫਤਾਰ ਕੀਤਾ ਸੀ। ਦਰਅਸਲ, 17 ਸਾਲ ਦੀ ਮਾਡਲ ਨੇ ਮੀਕਾ 'ਤੇ ਅਸ਼ਲੀਲ ਤਸਵੀਰਾਂ ਭੇਜਣ ਅਤੇ ਯੌਨ ਸ਼ੋਸ਼ਣ ਦਾ ਦੋਸ਼ ਲਗਾਇਆ ਸੀ। ਉੱਥੇ ਹੀ ਬੀਤੀ ਰਾਤ ਮੀਕਾ ਨੂੰ ਦੁਬਈ ਤੋਂ ਮੁਰੱਕਾਬਾਤ ਪੁਲਸ ਥਾਣੇ ਤੋਂ ਰਿਹਾਅ ਕਰ ਦਿੱਤਾ ਗਿਆ ਸੀ।
Punjabi Bollywood Tadka
ਹਾਲ ਹੀ 'ਚ ਹੁਣ ਇਸ ਦੋਸ਼ ਤੋਂ ਬਾਅਦ ਮੀਕਾ ਦੇ ਸਿੰਘ ਭਰਾ ਮਸ਼ਹੂਰ ਪੰਜਾਬੀ ਸਿੰਗਰ ਦਲੇਰ ਮਹਿੰਦੀ ਨੇ ਮਾਡਲ ਬਾਰੇ ਖੁਲਾਸਾ ਕਰਦੇ ਹੋਏ ਦੱਸਿਆ ਕਿ ਉਹ ਅਜੇ ਤੱਕ ਸਮਝ ਨਹੀਂ ਪਾ ਰਹੇ ਕਿ ਕੀ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਮੀਕਾ ਦੁਬਈ 'ਚ ਆਪਣਾ ਸ਼ੋਅ ਕਰਨ ਲਈ ਗਿਆ ਸੀ।
Punjabi Bollywood Tadka
ਦਲੇਰ ਮਹਿੰਦੀ ਅਨੁਸਾਰ ਜਿਸ ਬ੍ਰਾਜ਼ੀਲੀਅਨ ਲੜਕੀ ਨੇ ਮੀਕਾ 'ਤੇ ਦੋਸ਼ ਲਗਾਇਆ ਹੈ। ਉਹ ਲੜਕੀ ਅਤੇ ਉਸ ਦੀ ਮਾਂ ਉਨ੍ਹਾਂ ਦੇ ਸਿੰਗਿੰਗ-ਡਾਂਸਿੰਗ ਗਰੁੱਪ ਨਾਲ ਪਿਛਲੇ 3-4 ਸਾਲਾਂ ਤੋਂ ਜੁੜੀਆਂ ਹੋਈਆਂ ਹਨ। ਦਲੇਰ ਮਹਿੰਦੀ ਦਾ ਕਹਿਣਾ ਹੈ ਕਿ ਸਾਨੂੰ ਸਮਝਣ 'ਚ ਸਮਾਂ ਲੱਗ ਰਿਹਾ ਹੈ ਕਿ ਅਜਿਹਾ ਲੜਕੀ ਨੇ ਕਿਉਂ ਕਿਹਾ ਹੈ। ਜਾਣਕਾਰੀ ਮੁਤਾਬਕ ਮੀਕਾ ਪਰਫਾਰਮੈਨਸ ਕਾਰਨ ਦੁਬਈ ਗਿਆ ਸੀ। ਜਿੱਥੇ ਉਨ੍ਹਾਂ ਨੂੰ ਮਹਿਲਾ ਦੇ ਦੋਸ਼ ਲਗਾਉਣ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਸੀ।
Punjabi Bollywood Tadka
ਪਹਿਲਾਂ ਵੀ ਵਿਵਾਦਾਂ 'ਚ ਆ ਚੁੱਕੇ ਹਨ ਮੀਕਾ ਸਿੰਘ
ਮੀਕਾ ਸਿੰਘ ਇਸ ਤੋਂ ਪਹਿਲਾਂ ਵੀ ਕਈ ਵਾਰ ਵਿਵਾਦਾਂ 'ਚ ਆ ਚੁੱਕੇ ਹਨ। 2016 'ਚ ਇਕ ਮਾਡਲ ਨੇ ਉਨ੍ਹਾਂ 'ਤੇ ਯੌਨ ਸ਼ੋਸ਼ਣ ਦਾ ਦੋਸ਼ ਲਗਾਇਆ ਸੀ। ਉੱਥੇ ਹੀ 2015 'ਚ ਉਹ ਇਕ ਡਾਕਟਰ ਦੇ ਥੱਪੜ ਨੂੰ ਲੈ ਕੇ ਸੁਰਖੀਆਂ 'ਚ ਆਏ ਸਨ, ਜਿਸ ਤੋਂ ਬਾਅਦ ਮੀਕੇ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਸੀ।


Tags: Mika Singh ArrestedDubaiDaler Mehndi

About The Author

manju bala

manju bala is content editor at Punjab Kesari