FacebookTwitterg+Mail

Video: ਜੇਲ ਤੋਂ ਬਾਹਰ ਆਇਆ 'ਮੀਕਾ' ਫਿਰ ਚਰਚਾ 'ਚ

mika singh
14 December, 2018 11:38:44 AM

ਮੁੰਬਈ(ਬਿਊਰੋ)— ਬਾਲੀਵੁੱਡ ਸਿੰਗਰ ਮੀਕਾ ਸਿੰਘ ਹੁਣ ਜੇਲ 'ਚੋਂ ਬਾਹਰ ਆ ਚੁੱਕੇ ਹਨ। ਹਾਲ ਹੀ 'ਚ ਮੀਕਾ ਸਿੰਘ 'ਤੇ ਦੁਬਈ 'ਚ 17 ਸਾਲ ਦੀ ਬ੍ਰਾਜ਼ੀਲੀਅਨ ਮਾਡਲ ਨੇ ਯੌਨ ਸ਼ੋਸ਼ਣ ਦੇ ਦੋਸ਼ ਲਗਾਏ ਸਨ। ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਦੁਬਈ ਪੁਲਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਹੁਣ ਰਿਹਾਅ ਕਰ ਦਿੱਤਾ ਗਿਆ ਹੈ। ਮੀਕਾ ਇਸ ਸਮੇਂ ਦੁਬਈ 'ਚ ਹਨ ਅਤੇ ਖੂਬ ਧਮਾਲ ਮਚਾ ਰਹੇ ਹਨ।

 

ਜਿਸ ਤੋਂ ਬਾਅਦ ਮੀਕਾ ਸਿੰਘ ਨੇ ਬੀਤੇ ਦਿਨ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਖਾਸ ਵੀਡੀਓ ਨੂੰ ਸਾਂਝੀ ਕੀਤੀ ਹੈ। ਜਿਸ 'ਚ ਉਨ੍ਹਾਂ ਦਾ ਬੇਹੱਦ ਸ਼ਾਨਦਾਰ ਲੁੱਕ ਸਾਹਮਣੇ ਆ ਰਿਹਾ ਹੈ। ਜਿੱਥੇ ਇਸ ਵੀਡੀਓ ਨੂੰ ਸਾਂਝੀ ਕਰਦੇ ਹੋਏ ਮੀਕਾ ਸਿੰਘ ਨੇ ਲਿਖਿਆ,''ਦੁਬਈ 'ਚ ਮੈਂ ਬਹੁਤ ਹੀ ਸ਼ਾਨਦਾਰ ਸਮਾਂ ਬਿਤਾਇਆ ਹੈ।  ਮੈਂ ਆਪਣੇ ਫੈਨਜ਼ ਨੂੰ ਧੰਨਵਾਦ ਕਹਿਣਾ ਚਾਹੁੰਦਾ ਹਾਂ ਜਿਨ੍ਹਾਂ ਨੇ ਮੈਨੂੰ ਇੰਨਾ ਪਿਆਰ ਦਿੱਤਾ।''
ਮੀਕਾ ਸਿੰਘ ਇਸ ਤੋਂ ਪਹਿਲਾਂ ਵੀ ਕਈ ਵਾਰ ਵਿਵਾਦਾਂ 'ਚ ਆ ਚੁੱਕੇ ਹਨ। 2016 'ਚ ਇਕ ਮਾਡਲ ਨੇ ਉਨ੍ਹਾਂ 'ਤੇ ਯੌਨ ਸ਼ੋਸ਼ਣ ਦਾ ਦੋਸ਼ ਲਗਾਇਆ ਸੀ। ਉੱਥੇ ਹੀ 2015 'ਚ ਉਹ ਇਕ ਡਾਕਟਰ ਦੇ ਥੱਪੜ ਨੂੰ ਲੈ ਕੇ ਸੁਰਖੀਆਂ 'ਚ ਆਏ ਸਨ, ਜਿਸ ਤੋਂ ਬਾਅਦ ਮੀਕੇ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਸੀ।

 


Tags: Mika SinghDubaiInstagramVideo

About The Author

manju bala

manju bala is content editor at Punjab Kesari