FacebookTwitterg+Mail

ਅਜਿਹੀ ਵੀਡੀਓ ਸ਼ੇਅਰ ਕਰਕੇ ਸਲਮਾਨ ਦੇ ਹੱਕ 'ਚ ਬੋਲੇ ਪੰਜਾਬੀ ਗਾਇਕ ਮੀਕਾ ਸਿੰਘ

mika singh and salman khan black buck case
07 April, 2018 09:48:31 AM

ਨਵੀਂ ਦਿੱਲੀ(ਬਿਊਰੋ)— ਮਸ਼ਹੂਰ ਪੰਜਾਬੀ ਗਾਇਕ ਮੀਕਾ ਸਿੰਘ ਨੇ ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਦਾ ਪੱਖ ਲੈਂਦੇ ਹੋਏ ਕਿਹਾ ਕਿ ਦੇਸ਼ 'ਚ ਕਾਨੂੰਨ ਸਾਰਿਆਂ ਲਈ ਇਕ ਸਮਾਨ ਹੋਣਾ ਚਾਹੀਦਾ ਹੈ। ਸਲਮਾਨ ਨੇ ਸਾਲ 1998 ਦੇ ਕਾਲਾ ਹਿਰਨ ਸ਼ਿਕਾਰ ਮਾਮਲੇ 'ਚ ਦੋਸ਼ੀ ਕਰਾਰ ਹੋਣ ਤੋਂ ਬਾਅਦ 5 ਸਾਲ ਦੀ ਸਜ਼ਾ ਸੁਣਾਈ ਗਈ ਹੈ। ਕਈ ਹਿੱਟ ਗੀਤ ਗਾ ਚੁੱਕੇ ਮੀਕਾ ਸਿੰਘ ਨੇ ਸ਼ੁੱਕਰਵਾਰ ਨੂੰ ਇਕ ਵੀਡੀਓ ਕਲਿਪ ਸ਼ੇਅਰ ਕੀਤਾ, ਜਿਸ 'ਚ ਕੁਝ ਲੋਕ ਮਿਲ ਕੇ ਇਕ ਵਿਅਕਤੀ ਨੂੰ ਬੁਰੀ ਤਰ੍ਹਾਂ ਮਾਰ ਰਹੇ ਹਨ। ਇਸ ਦੇ ਨਾਲ ਹੀ ਮੀਕਾ ਸਿੰਘ ਨੇ ਲਿਖਿਆ, ''ਮੈਂ ਆਪਣੀ ਕਾਨੂੰਨੀ ਪ੍ਰਣਾਲੀ ਦਾ ਸਨਮਾਨ ਕਰਦਾ ਹਾਂ ਪਰ ਕਾਨੂੰਨ ਸਾਰਿਆਂ ਲਈ ਇਕ ਹੋਣਾ ਚਾਹੀਦਾ।''
Punjabi Bollywood Tadka
ਦੱਸਣਯੋਗ ਹੈ ਕਿ ਮੀਕਾ ਸਿੰਘ ਨੇ ਅੱਗੇ ਕਿਹਾ, ''ਜੇਕਰ ਸਲਮਾਨ ਖਾਨ ਨੂੰ ਸੈਲੀਬ੍ਰਿਟੀ ਹੁੰਦੇ ਹੋਏ ਸਜ਼ਾ ਸੁਣਾਈ ਜਾ ਸਕਦੀ ਹੈ ਤਾਂ ਆਮ ਲੋਕ ਜੋ ਗਰੀਬ ਵਿਅਕਤੀ 'ਤੇ ਹਮਲਾ ਕਰ ਰਹੇ ਹਨ ਤੇ ਆਪਣੇ ਆਪਰਾਧ ਦਾ ਵੀਡੀਓ ਬਣਾ ਰਹੇ ਹਨ, ਉਨ੍ਹਾਂ ਨੂੰ ਵੀ ਸਜ਼ਾ ਦਿੱਤੀ ਜਾਣੀ ਚਾਹੀਦੀ ਪਰ ਉਹ ਸੁਰੱਖਿਆਤ ਹਨ ਕਿਉਂਕਿ ਉਹ ਸਲਮਾਨ ਖਾਨ ਨਹੀਂ ਹੈ।''

 

A post shared by Mika Singh (@mikasingh) on

ਇਹ ਸੀ ਮਾਮਲਾ
ਦੱਸਣਯੋਗ ਹੈ ਕਿ 1998 'ਚ ਜੋਧਪੁਰ 'ਚ ਆਪਣੀ ਫਿਲਮ 'ਹਮ ਸਾਥ ਸਾਥ ਹੈ' ਦੀ ਸ਼ੂਟਿੰਗ ਦੌਰਾਨ ਸਲਮਾਨ ਖਾਨ 'ਤੇ ਤਿੰਨ ਵੱਖ-ਵੱਖ ਥਾਵਾਂ 'ਤੇ ਹਿਰਨ ਦਾ ਸ਼ਿਕਾਰ ਕਰਨ ਦੇ ਦੋਸ਼ ਲੱਗੇ। ਉਨ੍ਹਾਂ ਦੀ ਗ੍ਰਿਫਤਾਰੀ ਵੀ ਹੋਈ ਤੇ ਸਲਮਾਨ ਦੇ ਕਮਰੇ 'ਚੋਂ ਪੁਲਸ ਨੇ ਇਕ ਪਿਸਤੌਲ ਤੇ ਰਾਈਫਲ ਬਰਾਮਦ ਕੀਤੀ।ਉਨ੍ਹਾਂ ਦੇ ਹਥਿਆਰ ਲਾਇਸੰਸ 'ਚ ਵੀ ਖਾਮੀਆਂ ਦੇਖੀਆਂ ਗਈਆਂ ਸਨ। ਇਸ ਤੋਂ ਬਾਅਦ ਸਲਮਾਨ ਖਿਲਾਫ ਆਮਰਜ਼ ਐਕਟ 'ਚ ਵੀ ਅਲੱਗ ਤੋਂ ਮਾਮਲਾ ਦਰਜ ਕੀਤਾ ਗਿਆ।ਮੁੱਖ ਨਿਆਇਕ ਮਜਿਸਟਰੇਟ ਦੇਵ ਕੁਮਾਰ ਖੱਤਰੀ ਨੇ ਸਲਮਾਨ ਖਾਨ ਦੋਸ਼ੀ ਕਰਾਰ ਕੀਤਾ ਤੇ ਸੈਫ, ਸੋਨਾਲੀ, ਤੱਬੂ ਨੀਲਿਮਾ ਤੇ ਦੁਸ਼ਅੰਤ ਸਿੰਘ ਨੂੰ ਬਰੀ ਕਰ ਦਿੱਤਾ ਗਿਆ ਹੈ।


Tags: Salman KhanMika SinghBlack Buck CaseSaif Ali KhanNeelamTabuSonali BendreDushyant SinghSooraj BarjatyaHum Saath Saath Hain

Edited By

Sunita

Sunita is News Editor at Jagbani.