FacebookTwitterg+Mail

ਮੀਕਾ ਸਿੰਘ ਜਲਦ ਬੱਝੇਗਾ ਵਿਆਹ ਦੇ ਬੰਧਨ 'ਚ, ਕੀ ਉਰਵਸ਼ੀ ਰੌਤੇਲਾ ਬਣੇਗੀ ਉਨ੍ਹਾਂ ਦੀ ਦੁਲਹਨ?

mika singh and urvashi rautela marriage
21 April, 2018 03:45:35 PM

ਮੁੰਬਈ(ਬਿਊਰੋ)— ਮੀਕਾ ਸਿੰਘ ਬਾਲੀਵੁੱਡ ਤੇ ਪੰਜਾਬੀ ਫਿਲਮ ਇੰਡਸਟਰੀ 'ਚ ਕਾਫੀ ਮਸ਼ਹੂਰ ਹੈ। ਸਭ ਤੋਂ ਵੱਡੀ ਗੱਲ ਹੈ ਕਿ ਉਨ੍ਹਾਂ ਦਾ ਹਰ ਗੀਤ ਹਿੱਟ ਹੋ ਹੀ ਜਾਂਦਾ ਹੈ। ਕਿਉਂਕਿ ਉਨ੍ਹਾਂ ਨੂੰ ਗੀਤ ਅਜਿਹੇ ਹੀ ਦਿੱਤੇ ਜਾਂਦੇ ਹਨ, ਜੋ ਹਿੱਟ ਹੋਣ ਲਈ ਹੈ ਬਣੇ ਹੁੰਦੇ ਹਨ ਪਰ ਮੀਕਾ ਸਿੰਘ ਅਜੇ ਤੱਕ ਕੁਆਰੇ ਹਨ। ਇਸ ਦੌਰਾਨ ਉਨ੍ਹਾਂ ਦਾ ਬਾਲੀਵੁੱਡ ਦੀ ਸਭ ਤੋਂ ਬੋਲਡ ਅਦਾਕਾਰਾ 'ਤੇ ਦਿਲ ਆ ਗਿਆ ਹੈ।
Punjabi Bollywood Tadka
ਮੀਕਾ ਸਿੰਘ ਨੇ ਆਪਣੇ ਗਾਇਕੀ ਕਰੀਅਰ ਦੀ ਸ਼ੁਰੂਆਤ ਸੁਪਰਹਿੱਟ ਗੀਤ 'ਸਾਵਨ 'ਚ ਲੱਗ ਗਈ ਆਗ' ਨਾਲ ਕੀਤੀ ਸੀ। ਮੀਕਾ ਨੇ ਸ਼ੁਰੂਆਤ 'ਚ ਪੰਜਾਬੀ ਗੀਤ ਗਾਏ ਸਨ ਪਰ ਹਿੱਟ ਹੋਣ ਤੋਂ ਬਾਅਦ ਉਨ੍ਹਾਂ ਨੇ ਬਾਲੀਵੁੱਡ ਗੀਤਾਂ 'ਚ ਗਾਉਣ ਦਾ ਮੌਕਾ ਮਿਲਿਆ। ਮੀਕਾ ਦੁਆਰਾ ਗਾਏ ਅਜਿਹੇ ਕਈ ਗੀਤ ਹਨ, ਜੋ ਬੇਹੱਦ ਹਿੱਟ ਹੋਏ ਤੇ ਉਨ੍ਹਾਂ ਦੀ ਵਜ੍ਹਾ ਨਾਲ ਮੀਕਾ ਦੇਸ਼ਭਰ 'ਚ ਪ੍ਰਸਿੱਧੀ ਮਿਲੀ। ਮੀਕਾ ਸਿੰਘ ਦੁਆਰਾ ਗਾਇਆ ਇਕ-ਇਕ ਗੀਚ ਸੁਪਰਹਿੱਟ ਹੈ ਤੇ ਉਨ੍ਹਾਂ ਦੇ ਨਵੇਂ ਗੀਤਾਂ ਨੂੰ ਜ਼ਿਆਦਾ ਨੌਜਵਾਨ ਪੀੜ੍ਹੀ ਪਸੰਦ ਕਰਦੀ ਹੈ।
Punjabi Bollywood Tadka
ਇਥੋਂ ਤੱਕ ਕੀ ਵਿਆਹ-ਪਾਰਟੀਆਂ 'ਚ ਵੀ ਉਨ੍ਹਾਂ ਦੇ ਗੀਤਾਂ ਨੂੰ ਡੀ. ਜੇ 'ਤੇ ਲਾਇਆ ਜਾਂਦਾ ਹੈ। ਮੀਕਾ ਸਿੰਘ ਬਾਲੀਵੁੱਡ 'ਚ ਸਭ ਤੋਂ ਲੋਕਪ੍ਰਿਯ ਗਾਇਕ ਹੈ। ਦੱਸ ਦੇਈਏ ਕਿ ਇਸ ਪੰਜਾਬੀ ਮੁੰਡੇ ਨੇ ਵਿਆਹ ਕਰਵਾਉਣ ਦਾ ਫੈਸਲਾ ਲਿਆ ਹੈ। ਮੀਕਾ ਨੇ ਆਪਣੇ ਫੈਨਜ਼ ਨੂੰ ਭਰੋਸਾ ਦਿੱਤਾ ਹੈ ਕਿ ਇਹ ਜਲਦ ਹੀ ਵਿਆਹ ਦੇ ਬੰਧਨ 'ਚ ਬੱਝੇਗਾ। ਇਕ ਇੰਟਰਵਿਊ ਦੌਰਾਨ ਜਦੋਂ ਮੀਕਾ ਸਿੰਘ ਤੋਂ ਵਿਆਹ ਬਾਰੇ ਪੁੱਛਿਆ ਗਿਆ ਕਿ ਕਿਸ ਨਾਲ ਵਿਆਹ ਕਰਵਾਉਣਾ ਚਾਹੁੰਦੇ ਹੋ ਤਾਂ 'ਤੇ ਉਨ੍ਹਾਂ ਨੇ 'ਸਨਮ ਰੇ' ਅਦਾਕਾਰਾ ਉਰਵਸ਼ੀ ਰੌਤੇਲਾ ਦਾ ਨਾਂ ਲਿਆ।
Punjabi Bollywood Tadka
ਅਦਾਕਾਰਾ ਉਰਵਸ਼ੀ ਰੌਤੇਲਾ ਬਾਲੀਵੁੱਡ ਦੀਆਂ ਬੋਲਡ ਤੇ ਖੂਬਸੂਰਤ ਅਦਾਕਾਰਾਂ 'ਚੋਂ ਇਕ ਹੈ। ਉਰਵਸ਼ੀ ਰੌਤੇਲਾ ਦੀ ਖੂਬਸੂਰਤੀ  ਨੇ ਲੱਖਾਂ ਦਰਸ਼ਕਾਂ ਦਾ ਦਿਲ ਵੀ ਆਪਣੇ ਕਾਬੂ 'ਚ ਕਰ ਲਿਆ ਹੈ ਪਰ ਵਿਆਹ ਬਾਰੇ ਉਰਵਸ਼ੀ ਦਾ ਕਹਿਣਾ ਹੈ, ''ਅਜੇ ਵਿਆਹ ਦੀ ਮੇਰੀ ਕੋਈ ਯੋਜਨਾ ਨਹੀਂ ਹੈ। ਮੈਂ ਉਦੋਂ ਵਿਆਹ ਕਰਾਂਗੀ ਜਦੋਂ ਮੇਰੇ ਚਚੇਰੇ ਭੈਣ-ਭਰਾਵਾਂ ਦਾ ਵਿਆਹ ਹੋਵੇਗਾ। ਫਿਲਹਾਲ ਮੈਂ ਆਪਣੇ ਕਰੀਅਰ 'ਤੇ ਧਿਆਨ ਦੇਣਾ ਚਾਹੁੰਦੀ ਹਾਂ।''
Punjabi Bollywood Tadka
ਦੱਸਣਯੋਗ ਹੈ ਕਿ ਉਰਵਸ਼ੀ ਰੌਤੇਲਾ ਤੇ ਮੀਕਾ ਸਿੰਘ ਦੀ ਉਮਰ 'ਚ ਤਕਰੀਬਨ 17 ਸਾਲ ਦਾ ਅੰਤਰ ਹੈ ਪਰ ਮੀਕਾ ਤੇ ਉਰਵਸ਼ੀ ਨੂੰ ਲੈ ਕੇ ਹੋਈ ਚਰਚਾ ਮਹਿਜ਼ ਅਫਵਾਹ ਕਰਾਰ ਦਿੱਤੀ ਗਈ ਹੈ।


Tags: Mika SinghUrvashi RautelaSingh Is KinngMauja Hi MaujaMeher Hai Rab DiThe Padman SongSingh Saab the Great

Edited By

Sunita

Sunita is News Editor at Jagbani.