FacebookTwitterg+Mail

ਮੀਕਾ ਸਿੰਘ ਨੇ 'ਭਾਰਤ ਮਾਤਾ ਕੀ ਜੈ' ਤੇ 'ਵੰਦੇ ਮਾਤਰਮ' ਦਾ ਨਾਅਰਾ ਲਾਉਂਦਿਆਂ ਸ਼ੇਅਰ ਕੀਤਾ ਵੀਡੀਓ

mika singh chants  bharat mata ki jai  at attari wagah border
17 August, 2019 09:35:47 AM

ਚੰਡੀਗੜ੍ਹ (ਬਿਊਰੋ)- ਪਾਕਿਸਤਾਨ ਦੇ ਕਰਾਚੀ 'ਚ ਇਕ ਵਿਆਹ ਸਮਾਗਮ 'ਚ ਪ੍ਰੋਗਰਾਮ ਪੇਸ਼ ਕਰਨ ਨੂੰ ਲੈ ਕੇ ਭਾਰਤ ਤੇ ਪਾਕਿਸਤਾਨ ਦੋਵਾਂ ਹੀ ਦੇਸ਼ਾਂ 'ਚ ਨਿਸ਼ਾਨੇ 'ਤੇ ਆਏ ਗਾਇਕ ਮੀਕਾ ਸਿੰਘ ਨੇ ਵਾਹਗਾ ਰਾਹੀਂ ਅਟਾਰੀ 'ਚ ਦਾਖਲ ਹੋਣ ਤੋਂ ਬਾਅਦ 'ਭਾਰਤ ਮਾਤਾ ਕੀ ਜੈ' ਅਤੇ 'ਵੰਦੇ ਮਾਤਰਮ' ਦਾ ਨਾਅਰਾ ਲਾਉਂਦਿਆਂ ਇਕ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ਟਵਿਟਰ 'ਤੇ ਅਪਲੋਡ ਕੀਤਾ ਹੈ। ਹਾਲਾਂਕਿ ਗਾਇਕ ਨੇ ਆਪਣੀ ਆਲੋਚਨਾ ਨੂੰ ਲੈ ਕੇ ਚੁੱਪ ਧਾਰੀ ਰੱਖੀ ਸੀ। ਬੀ. ਐੱਸ. ਐੱਫ ਦੇ ਇਕ ਅਧਿਕਾਰੀ ਮੁਤਾਬਕ ਮੀਕਾ ਸਿੰਘ 9 ਅਗਸਤ ਨੂੰ ਪਰਤੇ ਸਨ। ਮੀਕਾ ਨੇ ਵੀਡੀਓ ਦੇ ਟਾਈਟਲ 'ਚ ਲਿਖਿਆ, ''ਭਾਰਤ ਮਾਤਾ ਕੀ ਜੈ, ਇੰਨੇ ਗਰਮਜੋਸ਼ੀ ਭਰੇ ਸਵਾਗਤ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ। ਅਜ਼ਾਦੀ ਦਿਹਾੜੇ ਦੀਆਂ ਇਕ ਵਾਰ ਫਿਰ ਸ਼ੁਭਕਾਮਨਾਵਾਂ ਅਤੇ ਸਾਡੇ ਜਵਾਨਾਂ ਨੂੰ ਸਲਾਮ। ਉਹ ਕੋਈ ਤਿਉਹਾਰ ਨਹੀਂ ਮਨਾ ਸਕਦੇ, ਅਜਿਹਾ ਸਿਰਫ ਸਾਡਾ ਸਾਰਿਆਂ ਦਾ ਜੀਵਨ ਬਿਹਤਰ ਬਣਾਉਣ ਲਈ। ਜੈ ਹਿੰਦ।''


ਦੱਸਣਯੋਗ ਹੈ ਕਿ ਮੀਕਾ ਸਿੰਘ ਕਰਾਚੀ 'ਚ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਪਰਵੇਜ਼ ਮੁਸ਼ੱਰਫ ਦੇ ਕਰੀਬੀ ਦੇ ਸਮਾਗਮ 'ਚ ਪਰਫਰਾਮ ਕਰਦੇ ਨਜ਼ਰ ਆਏ ਸਨ। ਇਸ ਵੀਡੀਓ ਨੂੰ ਦੇਖ ਲੋਕਾਂ 'ਚ ਕਾਫੀ ਗੁੱਸਾ ਸੀ ਤੇ ਲੋਕਾਂ ਨੇ ਉਸ ਨੂੰ ਬੈਨ ਕਰਨ ਦੀ ਮੰਗ ਵੀ ਕੀਤੀ ਸੀ, ਜਿਸ ਤੋਂ ਬਾਅਦ 'ਆਲ ਇੰਡੀਆ ਸਿਨੇ ਵਰਕਰਸ ਐਸੋਸੀਏਸ਼ਨ' ਨੇ ਮੀਕਾ ਸਿੰਘ 'ਤੇ ਬੈਨ ਲਾ ਦਿੱਤਾ ਸੀ। ਇਸ ਤੋਂ 'ਦਿ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਕਰਮਚਾਰੀ' ਨੇ ਮੀਕਾ ਸਿੰਘ 'ਤੇ ਭਾਰਤ 'ਚ ਕਿਸੇ ਵੀ ਪ੍ਰਕਾਰ ਦੇ ਪਰਫਾਰਮੈਂਸ, ਰਿਕਾਰਡਿੰਗ, ਪਲੇਅਬੈਕ ਸਿੰਗਿੰਗ ਅਤੇ ਐਕਟਿੰਗ 'ਤੇ 'ਹਮੇਸ਼ਾ ਲਈ' ਬੈਨ ਲਾ ਦਿੱਤਾ ਹੈ।


Tags: Bharat Mata Ki JaiWagah BorderMika SinghAll India Cine Workers AssociationBannedFederation of Western India Cine EmployeesPerformanceKarachiPakistanPervez Musharrafs

Edited By

Sunita

Sunita is News Editor at Jagbani.