ਮੁੰਬਈ (ਬਿਊਰੋ) — ਬਾਲੀਵੁੱਡ ਸਿੰਗਰ ਮੀਕਾ ਸਿੰਘ ਦੇ ਘਰ ਦੇ ਬਾਹਰ ਸੋਮਵਾਰ ਨੂੰ ਪ੍ਰਦਰਸ਼ਨਕਾਰੀਆਂ ਨੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ, ਜਿਸ ਨੂੰ ਦੇਖਦੇ ਹੋਏ ਉਨ੍ਹਾਂ ਦੇ ਘਰ ਦੇ ਬਾਹਰ ਦੀ ਸੁਰੱਖਿਆ ਨੂੰ ਵਧਾ ਦਿੱਤਾ ਗਿਆ ਹੈ। ਮੀਕਾ ਸਿੰਘ ਦੀ ਦੋਸਤ ਅਤੇ ਵਕੀਲ ਫਾਲਗੁਨੀ ਬ੍ਰਹਮਾ ਭੱਟ ਦਾ ਕਹਿਣਾ ਹੈ ਕਿ ਅੱਜ ਉਸ ਦੇ ਘਰ ਦੇ ਸਾਹਮਣੇ ਅੰਦੋਲਨ ਕਰਨ ਵਾਲੀ ਸੰਸਥਾ ਫਰਜੀ ਹੈ। ਇਹ ਉਹ ਸੰਸਥਾ ਨਹੀਂ ਹੈ, ਜਿਸ ਨੇ ਮੀਕਾ ਸਿੰਘ ਦੇ ਪਾਕਿਸਤਾਨ 'ਚ ਗਾਉਣ ਖਿਲਾਫ ਪ੍ਰਦਰਸ਼ਨ ਐਲਾਨ ਕੀਤਾ ਸੀ। ਫਾਲੁਗਨੀ ਨੇ ਦੱਸਿਆ, 'ਫਰਜੀ ਸੰਸਥਾ ਅੰਦੋਲਨ ਕਰ ਰਹੀ ਹੈ। ਇਹ ਸਭ ਪ੍ਰਦਰਸ਼ਨਕਾਰੀ ਮੀਕਾ ਸਿੰਘ ਨੂੰ ਧਮਕਾਉਣ ਦੀ ਕੋਸ਼ਿਸ਼ ਕਰ ਰਹੇ ਹਨ।'
ਮੀਕਾ ਸਿੰਘ ਤੋਂ ਪੈਸੇ ਵਸੂਲਣ ਦੇ ਫਿਰਾਕ 'ਚ ਹੈ ਫਰਜੀ ਸੰਸਥਾ
ਵਕੀਲ ਫਾਲਗੁਨੀ ਦਾ ਕਹਿਣਾ ਹੈ, ''ਫਰਜੀ ਸੰਸਥਾ ਪੈਸੇ ਫਸੂਲਣ ਦੀ ਫਿਰਾਕ 'ਚ ਹੈ। ਜਦੋਂਕਿ ਅਸਲੀ 'ਦਿ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਕਰਮਚਾਰੀ' ਨੇ ਮੀਕਾ ਸਿੰਘ ਦੀ ਗੱਲ ਦਾ ਸਮਰਥਨ ਕਰਦੇ ਹੋਏ ਮੀਟਿੰਗ ਦੀ ਗੱਲ ਆਖੀ ਹੈ। ਜਲਦ ਹੀ ਮੀਕਾ ਸਿੰਘ ਨਾਲ ਮੀਟਿੰਗ ਕਰਕੇ ਮਾਮਲਾ ਸੁਲਝਾਇਆ ਜਾਵੇਗਾ।' ਹਾਲਾਂਕਿ ਅੱਜ ਮੀਕਾ ਸਿੰਘ ਦੇ ਘਰ ਦੇ ਬਾਹਰ ਭਾਰੀ ਪ੍ਰਦਰਸ਼ਨ ਹੋਇਆ। ਸਮਾਚਾਰ ਏਜੰਸੀ ਏ. ਐੱਨ. ਆਈ. ਦੁਆਰਾ ਜ਼ਾਰੀ ਕੀਤੇ ਗਏ ਟਵੀਟ 'ਚ ਭਾਰੀ ਸੰਖਿਆ 'ਚ ਲੋਕ 'ਗੋ ਬੈਕ ਪਾਕਿਸਤਾਨ ਮੀਕਾ ਸਿੰਘ ਦੀ ਪੱਟੀ ਲੈ ਕੇ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਹਨ।'

ਮੀਕਾ ਸਿੰਘ ਦੇ ਘਰ ਦੀ ਵਧਾਈ ਗਈ ਸੁਰੱਖਿਆ
ਦੱਸ ਦਈਏ ਕਿ ਮੀਕਾ ਸਿੰਘ ਹਾਲੇ ਮੁੰਬਈ ਤੋਂ ਬਾਹਰ ਹਨ। ਉਨ੍ਹਾਂ ਦੀ ਦੋਸਤ ਤੋਂ ਮਿਲੀ ਜਾਣਕਾਰੀ ਮੁਤਾਬਕ, ਉਨ੍ਹਾਂ ਨੂੰ ਲਗਾਤਾਰ ਧਮਕੀਆਂ ਆ ਰਹੀਆਂ ਹਨ। ਫਾਲਗੁਨੀ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਨੂੰ ਦੇਖਦੇ ਹੋਏ ਪ੍ਰਸ਼ਾਸਨ ਨਾਲ ਗੱਲ ਕਰਕੇ ਅਸੀਂ ਮੀਕਾ ਸਿੰਘ ਦੇ ਘਰ ਪੁਲਸ ਸੁਰੱਖਿਆ ਵਧਾ ਦਿੱਤੀ ਹੈ।
ਮੀਕਾ ਸਿੰਘ ਨੇ ਜਾਰੀ ਕੀਤਾ ਸੀ ਬੀ. ਐੱਨ. ਤਿਵਾਰੀ ਦਾ ਵੀਡੀਓ
'ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਐੱਮਪਲਾਈ' ਦੇ ਬੀ. ਐੈੱਨ. ਤਿਵਾਰੀ ਦਾ ਇਕ ਵੀਡੀਓ ਮੀਕਾ ਸਿੰਘ ਨੇ ਟਵੀਟ ਕੀਤਾ ਸੀ, ਜਿਸ 'ਚ ਉਹ ਆਖ ਰਹੇ ਹਨ ਕਿ ਫੈਡਰੇਸ਼ਨ ਮੀਕਾ ਨਾਲ ਗੱਲਬਾਤ ਕਰਨ ਨੂੰ ਤਿਆਰ ਹੈ। ਉਹ ਜਲਦ ਤੈਅ ਕਰਨਗੇ ਕਿ ਮੀਕਾ ਸਿੰਘ ਨੂੰ ਬੈਨ ਕਰਨਾ ਹੈ ਜਾਂ ਨਹੀਂ।

ਫੈਡਰੇਸ਼ਨ ਨਾਲ ਪ੍ਰੈੱਸ ਕਾਨਫਰੰਸ ਕਰਨਗੇ ਮੀਕਾ ਸਿੰਘ
'ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਐੱਮਪਲਾਈ' ਨੂੰ ਮੀਕਾ ਸਿੰਘ ਨੇ ਇਕ ਚਿੱਠੀ ਲਿਖ ਕੇ ਪ੍ਰੋਟੈਸਟ ਅਤੇ ਬੈਨ ਨੂੰ ਵਾਪਸ ਲੈਣ ਦੀ ਮੰਗ ਆਖੀ ਹੈ। ਹੁਣ ਦੱਸਿਆ ਜਾ ਰਿਹਾ ਹੈ ਜਲਦ ਹੀ ਮੀਕਾ ਸਿੰਘ ਤੇ ਫੈਡਰੇਸ਼ਨ ਇਕ ਸੰਯੁਕਤ ਪ੍ਰੈੱਸ ਕਾਨਫਰੰਸ ਕਰਕੇ ਮਾਮਲੇ 'ਤੇ ਆਪਣੀ ਰਾਏ ਰੱਖਣਗੇ। ਇਸ ਪ੍ਰੈੱਸ ਕਾਨਫਰੰਸ ਤੋਂ ਬਾਅਦ ਹੀ ਫੈਡਰੇਸ਼ਨ ਆਪਣਾ ਅਗਲਾ ਕਦਮ ਸਪੱਸ਼ਟ ਕਰੇਗਾ।
