FacebookTwitterg+Mail

ਮੁਆਫੀ ਮੰਗਣ ਤੋਂ ਬਾਅਦ ਭੜਕੇ ਮੀਕਾ ਸਿੰਘ, ਸੋਨੂੰ ਨਿਗਮ ਤੇ ਨੇਹਾ ਕੱਕੜ 'ਤੇ ਕੀਤੀ ਟਿੱਪਣੀ

mika singh lashes singer neha kakkar and sonu nigam perform in pakistan
23 August, 2019 10:28:14 AM

ਮੁੰਬਈ (ਬਿਊਰੋ) : ਪਾਕਿਸਤਾਨ 'ਚ ਇਕ ਵਿਆਹ 'ਚ ਪਰਫਾਰਮ ਕਰਨ ਲਈ ਮੀਕਾ ਸਿੰਘ ਨੇ ਫੈਡਰੇਸ਼ਨ ਤੇ ਦੇਸ਼ ਤੋਂ ਮੁਆਫੀ ਮੰਗੀ ਹੈ ਪਰ ਉਨ੍ਹਾਂ ਨੇ ਸਿੰਗਰ ਸੋਨੂੰ ਨਿਗਮ ਤੇ ਨੇਹਾ ਕੱਕੜ 'ਤੇ ਪਾਕਿਸਤਾਨ 'ਚ ਪਰਫਾਰਮ ਕਰਨ ਦਾ ਇਲਜ਼ਾਮ ਵੀ ਲਾਇਆ ਹੈ। 21 ਅਗਸਤ ਨੂੰ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ ਐਸੋਸੀਏਸ਼ਨ ਨੇ ਮੁੰਬਈ 'ਚ ਪ੍ਰੈੱਸ ਕਾਨਫਰੰਸ ਕੀਤੀ ਸੀ। ਇਸ 'ਚ ਮੀਕਾ ਨੇ ਪਾਕਿਸਤਾਨ 'ਚ ਪਰਫਾਰਮ ਕਰਨ ਨੂੰ ਲੈ ਕੇ ਮੁਆਫੀ ਮੰਗੀ। ਮੀਕਾ ਨੇ ਕਿਹਾ ਕਿ ''ਮੈਂ 3 ਅਗਸਤ ਨੂੰ ਪਾਕਿਸਤਾਨ ਗਿਆ ਸੀ, ਜਦੋਂਕਿ 5 ਅਗਸਤ ਨੂੰ ਧਾਰਾ 370 ਹਟਾਈ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਮੈਂ ਮੁਆਫੀ ਮੰਗਦਾ ਹਾਂ ਅਤੇ ਦੁਬਾਰਾ ਅਜਿਹਾ ਨਹੀਂ ਕਰਾਂਗਾ।''

 

 
 
 
 
 
 
 
 
 
 
 
 
 
 
 
 

A post shared by Viral Bhayani (@viralbhayani) on Aug 21, 2019 at 9:30am PDT

ਮੀਕਾ ਸਿੰਘ ਨੂੰ ਰਿਪੋਰਟਸ ਨੇ ਪੁੱਛਿਆ ਕਿ ਉਹ ਪਾਕਿਸਤਾਨ ਗਏ ਹੀ ਕਿਉਂ ਤਾਂ ਮੀਕਾ ਨੇ ਕਿਹਾ ਕਿ ''ਮੈਨੂੰ ਸਰਕਾਰ ਨੇ ਵੀਜ਼ਾ ਦਿੱਤਾ, ਇਸ ਲਈ ਜਾ ਸਕੇ।'' ਮੀਕਾ ਤੋਂ ਜਦੋਂ ਸਵਾਲ-ਜਵਾਬ ਦਾ ਸਿਲਸਿਲਾ ਵਧਿਆ ਤਾਂ ਉਨ੍ਹਾਂ ਨੇ ਕਿਹਾ ਕਿ ਦੋ ਮਹੀਨੇ ਪਹਿਲਾਂ ਨੇਹਾ ਕੱਕੜ ਨੇ ਆਤਿਫ ਅਸਲਮ ਨਾਲ ਪਾਕਿ 'ਚ ਪਰਫਾਰਮ ਕੀਤਾ ਸੀ। ਉਸ ਤੋਂ ਪਹਿਲਾਂ ਸੋਨੂੰ ਨਿਗਮ ਆਤਿਫ ਨਾਲ ਪਰਫਾਰਮ ਕਰ ਚੁੱਕੇ ਹਨ, ਉਦੋਂ ਮੀਡੀਆ ਨੇ ਮਾਮਲਾ ਨਹੀਂ ਚੁੱਕਿਆ। ਮੀਕਾ ਦਾ ਕਹਿਣਾ ਹੈ ਕਿ ਇਹ ਸਭ ਉਨ੍ਹਾਂ ਦੇ ਨਾਂ 'ਤੇ ਪਬਲੀਸਿਟੀ ਲੈਣ ਦਾ ਮੁੱਦਾ ਹੈ। ਪੀਸੀ 'ਚ ਮੀਕਾ ਨੇ ਇਹ ਸਵਾਲ ਵੀ ਚੁੱਕਿਆ ਕਿ ਬਾਲੀਵੁੱਡ 'ਚ ਆਪਣੇ ਇੱਥੇ ਦੇ ਸਿੰਗਰਸ ਨੂੰ ਕੰਮ ਨਹੀਂ ਦਿੱਤਾ ਜਾਂਦਾ ਜਦਕਿ ਪਾਕਿ ਸਿੰਗਰਾਂ ਨੂੰ ਲਗਾਤਾਰ ਕੰਮ ਮਿਲ ਰਿਹਾ ਹੈ। ਜੰਮੂ-ਕਸ਼ਮੀਰ 'ਚ ਧਾਰਾ 370 ਖਤਮ ਹੋਣ ਤੋਂ ਬਾਅਦ ਪਾਕਿਸਤਾਨ ਨੇ ਬਾਲੀਵੁੱਡ ਫਿਲਮਾਂ ਨੂੰ ਬੈਨ ਕਰ ਦਿੱਤਾ ਹੈ।


Tags: Mika SinghNeha KakkarSonu NigamPerforming PakistanFederation of Western India Cine Employees

Edited By

Sunita

Sunita is News Editor at Jagbani.