FacebookTwitterg+Mail

FWICE ਦੇ ਫੈਸਲੇ 'ਤੇ ਮੀਕਾ ਸਿੰਘ ਨੇ ਤੋੜੀ ਚੁੱਪੀ

mika singh speaks to fwice after being banned post his gig in pakistan
19 August, 2019 11:06:23 AM

ਮੁੰਬਈ(ਬਿਊਰੋ)- ਬਾਲੀਵੁੱਡ ਗਾਇਕ ਮੀਕਾ ਸਿੰਘ ਇਨ੍ਹੀਂ ਦਿਨੀਂ ਪਾਕਿਸਤਾਨ ਦੇ ਕਰਾਚੀ 'ਚ ਦਿੱਤੀ ਪਰਫਾਰਮੈਂਸ ਨੂੰ ਲੈ ਕੇ ਕਾਫੀ ਚਰਚਾ 'ਚ ਹਨ। ਇੱਥੋਂ ਤੱਕ ਕਿ ਉਨ੍ਹਾਂ ਨੂੰ ਬੈਨ ਵੀ ਕਰ ਦਿੱਤਾ ਗਿਆ ਹੈ। ਇਨ੍ਹਾਂ ਸਭ ਖਬਰਾਂ ਦੇ ਚਲਦੇ ਗਾਇਕ ਮੀਕਾ ਸਿੰਘ ਨੇ ਐਤਵਾਰ ਨੂੰ ਚੁੱਪੀ ਤੋੜਦੇ ਹੋਏ ਕਿਹਾ ਕਿ ਉਨ੍ਹਾਂ 'ਤੇ ਪਾਬੰਦੀਆਂ ਲਗਾਉਣ ਦੇ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਐਪਲਾਈਜ਼ ਦੇ ਫੈਸਲੇ ਦੇ ਬਾਵਜੂਦ ਉਹ ਭਾਰਤ ਲਈ ਬਿਹਤਰ ਕੰਮ ਕਰਦੇ ਰਹਿਣਗੇ। ਦੱਸ ਦੇਈਏ ਕਿ ਮੀਕਾ ਪਾਕਿਸਤਾਨ 'ਚ ਗੀਤ ਗਾਉਣ ਨੂੰ ਲੈ ਕੇ ਆਲੋਚਨਾਵਾਂ ਦਾ ਸਾਹਮਣਾ ਕਰ ਰਹੇ ਹਨ।
Punjabi Bollywood Tadka
ਸੰਗਠਨ ਨੇ ਬੁੱਧਵਾਰ ਨੂੰ ਇਕ ਬਿਆਨ ਜਾਰੀ ਕੀਤਾ ਸੀ, ਜਿਸ 'ਚ ਕਿਹਾ ਗਿਆ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਚੱਲ ਰਹੇ ਤਨਾਅ ਦੌਰਾਨ ਮੀਕਾ ਸਿੰਘ ਉਰਫ ਅਮਰੀਕ ਸਿੰਘ ਵੱਲੋਂ ਕਰਾਚੀ 'ਚ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦੇ ਰਿਸ਼ਤੇਦਾਰ ਦੀ ਧੀ ਦੇ ਵਿਆਹ 'ਚ ਗੀਤ ਗਾਉਣ ਨਾਲ ਉਸ ਨੂੰ ਡੂੰਘਾ ਝਟਕਾ ਲੱਗਾ ਹੈ। ਜਿਸ ਤੋਂ ਬਾਅਦ ਹੀ FWICE ਨੇ ਮੀਕਾ ਦੇ ਜਨਤਕ ਤੌਰ 'ਤੇ ਪ੍ਰਦਰਸ਼ਨ ਕਰਨ ਤੇ ਦੇਸ਼ 'ਚ ਅਭਿਨੈ ਕਰਨ 'ਤੇ ਰੋਕ ਲਗਾਉਣ ਦਾ ਫੈਸਲਾ ਲਿਆ ਹੈ। 
Punjabi Bollywood Tadka

ਸੰਭਾਵਨਾ ਹੈ ਕਿ ਚਰਚਿਤ ਗਾਇਕ ਮੰਗਲਵਾਰ ਨੂੰ FWICE ਦੇ ਅਧਿਕਾਰੀਆਂ ਨੂੰ ਮਿਲਣਗੇ। ਫੈਡਰੇਸ਼ਨ ਇਸ ਤੋਂ ਬਾਅਦ ਆਪਣੇ ਫੈਸਲੇ 'ਤੇ ਅੰਤਿਮ ਫੈਸਲਾ ਲੈਣਗੇ।


Tags: Mika SinghPerforms in PakistanFederation Of Western India Cine EmployeesBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari