FacebookTwitterg+Mail

ਤਿਗਮਾਂਸ਼ੂ ਧੂਲੀਆ ਦੀ ਨਵੀਂ ਫਿਲਮ 'ਮਿਲਨ ਟਾਕੀਜ਼' ਦੀ ਸ਼ੂਟਿੰਗ ਸ਼ੁਰੂ

milan talkies
20 March, 2018 09:30:16 AM

ਮੁੰਬਈ(ਬਿਊਰੋ)— ਡਾਇਰੈਕਟਰ ਤਿਗਮਾਂਸ਼ੂ ਧੂਲੀਆ ਦੀ ਅਗਲੀ ਫਿਲਮ 'ਮਿਲਨ ਟਾਕੀਜ਼' ਦੀ ਬੀਤੇ ਦਿਨ ਸ਼ੂਟਿੰਗ ਸ਼ੁਰੂ ਹੋ ਗਈ। ਫਿਲਮ 'ਚ ਅਲੀ ਫਜ਼ਲ, ਸ਼ਾਰਦਾ ਸ਼੍ਰੀਨਾਥ, ਰਿਚਾ ਸਿਨਹਾ ਅਤੇ ਦੀਪ ਰਾਜ ਰਾਣਾ ਨੇ ਕਿਰਦਾਰ ਨਿਭਾਇਆ ਹੈ। ਸ਼ੂਟਿੰਗ ਮੌਕੇ ਪੀ. ਐੱਸ. ਛਤਵਾਲ ਤੇ ਫਿਲਮੀ ਪ੍ਰੋਡਸ਼ਨਜ਼ ਮੌਜੂਦ ਸਨ। ਤਿਗਮਾਂਸ਼ੂ ਧੂਲੀਆ ਨੇ ਕਿਹਾ ਕਿ ਪਹਿਲੇ ਦਿਨ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਇਸ ਲਈ ਮੈਂ ਬਹੁਤ ਉਤਸ਼ਾਹਿਤ ਹਾਂ। ਉਨ੍ਹਾਂ ਦੱਸਿਆ ਕਿ ਪ੍ਰੋਡਿਊਸਰ ਪੀ. ਐੱਸ. ਛਤਵਾਲ ਨੇ ਪੂਜਾ ਕਰ ਕੇ ਫਿਲਮ ਦੀ ਸ਼ੂਟਿੰਗ ਦਾ ਮਹੂਰਤ ਕੀਤਾ। ਛਤਵਾਲ ਨੇ ਕਿਹਾ ਕਿ ਮੈਂ ਫਿਲਮ ਮੇਕਰ ਤਿਗਮਾਂਸ਼ੂ ਧੂਲੀਆ ਦੀ ਬਹੁਤ ਇੱਜ਼ਤ ਕਰਦਾ ਹਾਂ, ਮੈਂ ਫਿਲਮ ਦੇ ਪ੍ਰੋਡਕਸ਼ਨ ਦਾ ਕੰਮ ਕਰ ਕੇ ਬਹੁਤ ਉਤਸ਼ਾਹਿਤ ਹਾਂ। ਇਹ ਇਕ ਵੱਖਰੀ ਲਵ ਸਟੋਰੀ ਹੈ ਅਤੇ ਮੈਨੂੰ ਆਸ ਹੈ ਕਿ ਦਰਸ਼ਕਾਂ ਨੂੰ ਬਹੁਤ ਪਸੰਦ ਆਏਗੀ।

Punjabi Bollywood Tadka

ਉਨ੍ਹਾਂ ਕਿਹਾ ਕਿ ਮੈਂ ਸਖਤ ਮਿਹਨਤ ਵਿਚ ਭਰੋਸਾ ਰੱਖਦਾ ਹਾਂ ਅਤੇ ਸਾਡੇ ਇਸ  ਸੈੱਟ ਰੂਪੀ ਜਹਾਜ਼ ਦੇ ਕੈਪਟਨ ਧੂਲੀਆ ਹਨ। ਅਦਾਕਾਰ ਅਲੀ ਫਜ਼ਲ ਨੇ ਕਿਹਾ ਕਿ ਸ਼ੂਟਿੰਗ ਦੇ ਪਹਿਲੇ  ਦਿਨ ਮੈਂ ਬਹੁਤ ਉਤਸ਼ਾਹਿਤ ਸੀ। ਫਿਲਮ ਦੀ ਸ਼ੂਟਿੰਗ ਜਿਥੇ ਹੋ ਰਹੀ ਹੈ ਮੇਰਾ ਘਰ ਵੀ ਉਸੇ ਸ਼ਹਿਰ ਵਿਚ ਹੈ। ਇਹ ਫਿਲਮ ਮੇਰੀ ਜ਼ਿੰਦਗੀ ਦਾ ਇਕ ਵੱਡਾ ਕਦਮ ਹੈ। ਉਨ੍ਹਾਂ ਕਿਹਾ ਕਿ ਮੈਂ ਤਿਗਮਾਂਸ਼ੂ ਅਤੇ ਉਨ੍ਹਾਂ ਦੀ ਟੀਮ ਨਾਲ ਕੰਮ ਕਰ ਕੇ ਬਹੁਤ ਖੁਸ਼ ਹਾਂ। ਅਦਾਕਾਰਾ ਸਿਧਾਰਥ ਸ਼੍ਰੀਨਾਥ ਨੇ ਕਿਹਾ ਕਿ ਮੈਂ ਬਹੁਤ ਨਰਵਸ ਹਾਂ। ਇਹ ਇੰਡਸਟਰੀ ਮੇਰੇ ਲਈ ਨਵੀਂ ਹੈ, ਕਿਉਂਕਿ ਮੈਂ ਸਾਊਥ ਤੋਂ ਆਇਆ ਹਾਂ ਅਤੇ ਇਥੇ ਮੈਨੂੰ ਕੰਮ ਕਰਨ ਦਾ ਤਰੀਕਾ ਪਤਾ ਨਹੀਂ ਹੈ।


Tags: Tigmanshu DhuliaMilan Talkies Ali FazalLucknowShraddha Srinath Reecha Sinha Yashpal Sharma

Edited By

Chanda Verma

Chanda Verma is News Editor at Jagbani.