FacebookTwitterg+Mail

ਟਰੰਪ ਵਿਰੁੱਧ ਆਵਾਜ਼ ਉਠਾਉਣ ਵਾਲੀ ਮਾਇਲੀ ਸਾਇਰਸ ਨੇ ਅਮਰੀਕਾ ਛੱਡਣ 'ਤੇ ਦਿੱਤਾ ਬਿਆਨ

miley cyrus do not leave america
30 September, 2017 09:40:20 AM

ਲਾਸ ਏਂਜਲਸ (ਬਿਊਰੋ)— ਹਾਲੀਵੁੱਡ ਗਾਇਕਾ ਮਾਇਲੀ ਸਾਇਰਸ ਦਾ ਕਹਿਣਾ ਹੈ ਕਿ ਉਹ ਰਾਸ਼ਟਰਪਤੀ ਡੋਨਾਲਡ ਟਰੰਪ ਕਾਰਨ ਅਮਰੀਕਾ ਨਹੀਂ ਛੱਡੇਗੀ, ਸਗੋਂ ਉਹ ਓਦੋਂ ਤਕ ਉੁਨ੍ਹਾਂ ਦੇ ਖਿਲਾਫ ਆਵਾਜ਼ ਉਠਾਉਂਦੀ ਰਹੇਗੀ, ਜਦੋਂ ਤੱਕ ਉਸ ਕੋਲ ਇਹ ਮੰਚ ਹੈ। ਖਬਰ ਮੁਤਾਬਿਕ 'ਰੇਕਿੰਗ ਬਾਲ' ਗੀਤ ਦੀ ਗਾਇਕਾ ਨੇ 2016 ਰਾਸ਼ਟਰਪਤੀ ਚੋਣਾਂ ਦੌਰਾਨ ਕਿਹਾ ਕਿ ਜੇਕਰ ਟਰੰਪ ਦਫਤਰ ਸੰਭਾਲਦੇ ਹਨ, ਤਾਂ ਉਹ ਦੇਸ਼ ਛੱਡ ਕੇ ਸਵਦੇਸ਼ ਪਰਤ ਜਾਏਗੀ ਪਰ ਹੁਣ ਉਨ੍ਹਾਂ ਨੇ ਕਿਹਾ ਕਿ ਉਹ ਅਮਰੀਕਾ ਛੱਡ ਕੇ ਕਦੇ ਨਹੀਂ ਜਾਏਗੀ। ਦੇਸ਼ ਛੱਡਣਾ ਬੇਵਕੂਫੀ ਹੋਵੇਗੀ।
 

 

Punjabi Bollywood Tadka

ਜਾਣਕਾਰੀ ਮੁਤਾਬਕ ਗਾਇਕਾ ਮਾਇਲੀ ਸਾਇਰਸ ਨੇ ਹਿਊਸਟਨ ਸ਼ਹਿਰ 'ਚ ਹਾਰਵੇ ਤੂਫਾਨ ਕਾਰਨ ਹੋਈ ਤਬਾਹੀ ਤੋਂ ਬਾਅਦ ਰਾਹਤ ਕਾਰਜਾਂ ਦੇ ਮੱਦੇਨਜ਼ਰ ਪੀੜਤਾਂ ਲਈ 5 ਲੱਖ ਡਾਲਰ ਦੀ ਰਾਸ਼ੀ ਦਾਨ ਦਿੱਤੀ ਸੀ। ਖ਼ਬਰਾਂ ਮੁਤਾਬਕ ਸਾਇਰਸ ਨੇ ਇਕ ਸ਼ੋਅ ਦੌਰਾਨ ਇਹ ਐਲਾਨ ਕੀਤਾ ਸੀ। ਉਸ ਨੇ ਆਖਿਆ ਕਿ ਉਹ ਤੂਫਾਨ ਕਾਰਨ ਪ੍ਰਭਾਵਿਤ ਹੋਏ ਲੋਕਾਂ ਦੀ ਮਦਦ ਲਈ ਹੈਪੀ ਹਿੱਪੀ ਫਾਊਂਡੇਸ਼ਨ ਨਾਲ ਕੰਮ ਕਰ ਰਹੀ ਹੈ ਅਤੇ ਰਾਹਤ ਕਾਰਜਾਂ ਲਈ ਦਾਨ ਕਰ ਰਹੀ ਹੈ। ਇਕ ਖਬਰ ਮੁਤਾਬਕ ਸਾਇਰਸ ਨੇ ਕਿਹਾ ਕਿ ਉਹ ਪੀੜਤਾਂ ਦੀ ਮਦਦ ਲਈ ਭਾਵੁਕ ਹੋਣ ਕਾਰਨ ਖੁਦ ਨੂੰ ਰੋਕ ਨਹੀਂ ਸਕੀ ਅਤੇ ਰੋ ਪਈ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਮਦਦ ਕਰਨ ਦਾ ਫੈਸਲਾ ਕੀਤਾ। 

Punjabi Bollywood Tadka

ਤੁਹਾਨੂੰ ਦੱਸ ਦਈਏ ਕਿ ਹਾਰਵੇ ਤੂਫਾਨ ਟੈਕਸਾਸ ਕੰਡੇ ਨਾਲ ਟਕਰਾਉਣ ਕਾਰਨ ਲਗਭਗ ਇਕ ਹਫਤੇ ਬਾਅਦ ਵੀ ਪ੍ਰੇਸ਼ਾਨ ਲੋਕ ਹੜ੍ਹ 'ਚ ਬਿਨਾਂ ਭੋਜਨ ਅਤੇ ਬਿਨਾਂ ਪਾਣੀ ਦੇ ਫਸੇ ਹੋਏ ਸਨ। ਅਧਿਕਾਰੀ ਜੀਵਤ ਲੋਕਾਂ ਦੀ ਭਾਲ ਕਰ ਰਹੇ ਹਨ ਅਤੇ ਛਤਾਂ 'ਤੇ ਫਸੇ ਲੋਕਾਂ ਨੂੰ ਹੈਲੀਕਾਪਟਰਾਂ ਰਾਹੀਂ ਕੱਢਿਆ ਗਿਆ ਸੀ। ਹਾਰਵੇ ਕਾਰਨ ਮਰਨ ਵਾਲਿਆਂ ਦੀ ਗਿਣਤੀ ਘੱਟ ਤੋਂ ਘੱਟ 47 ਸੀ। ਹਜ਼ਾਰਾਂ ਐਮਰਜੈਂਸੀ ਰਾਹਤ ਟੀਮਾਂ ਪ੍ਰਭਾਵਿਤ ਲੋਕਾਂ ਦੀ ਮਦਦ ਕਰ ਰਹੀ ਹੈ।

Punjabi Bollywood Tadka


Tags: Miley cyrusDonald trumpUnited States PresidentHollywood celebrityਮਾਇਲੀ ਸਾਇਰਸਡੋਨਾਲਡ ਟਰੰਪ