FacebookTwitterg+Mail

ਭੀੜ 'ਚ ਫਸੀ ਅਮਰੀਕੀ ਗਾਇਕਾ ਨਾਲ ਨੌਜਵਾਨ ਨੇ ਕੀਤਾ ਸ਼ਰਮਨਾਕ ਕਾਰਾ, ਵੀਡੀਓ ਵਾਇਰਲ

miley cyrus groped by fan in barcelona
05 June, 2019 09:53:24 AM

ਮੁੰਬਈ (ਬਿਊਰੋ) — ਅਮਰੀਕੀ ਗਾਇਕਾ ਮਾਇਲੀ ਸਾਇਰਸ ਹਮੇਸ਼ਾ ਆਪਣੀਆਂ ਖੂਬਸੂਰਤ ਤੇ ਹੌਟ ਤਸਵੀਰਾਂ ਨੂੰ ਲੈ ਕੇ ਸੁਰਖੀਆਂ 'ਚ ਚਾਈ ਰਹਿੰਦੀ ਹੈ। ਇਨ੍ਹੀਂ ਦਿਨੀਂ ਮਾਇਲੀ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ, ਜਿਸ 'ਚ ਉਸ ਨੂੰ ਇਕ ਪ੍ਰਸ਼ੰਸਕ ਨੇ ਫੜ੍ਹ ਕੇ ਜ਼ਬਰਦਸਤੀ ਕਿੱਸ ਕਰਨ ਦੀ ਕੋਸ਼ਿਸ ਕਰ ਰਿਹਾ ਹੈ। ਇਹ ਘਟਨਾ ਉਸ ਸਮੇਂ ਹੋਈ ਜਦੋਂ ਉਹ ਹੋਟਲ ਤੋਂ ਰਵਾਨਾ ਹੋ ਰਹੀ ਸੀ। ਇਸ ਘਟਨਾ ਦੀ ਵੀਡੀਓ ਤੇ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।


ਦੱਸ ਦਈਏ ਕਿ ਸੂਤਰਾਂ ਮੁਤਾਬਕ ਇਕ ਵੀਡੀਓ 'ਚ ਮਾਇਲੀ ਸਾਇਰਸ ਤੇ ਉਸ ਦੇ ਪਤੀ ਲਿਆਮ ਹੇਮਸਵਰਥ ਨੂੰ ਐਤਵਾਰ ਨੂੰ ਇੱਥੇ ਹੋਟਲ ਤੋਂ ਰਵਾਨਾ ਹੁੰਦਿਆਂ ਦੇਖਿਆ ਗਿਆ ਸੀ। ਇਸੇ ਦੌਰਾਨ ਪ੍ਰਸ਼ੰਸਕਾਂ ਦੀ ਭੀੜ ਨੇ ਉਨ੍ਹਾਂ ਨੂੰ ਘੇਰ ਲਿਆ। 26 ਸਾਲਾ ਗਾਇਕਾ ਆਪਣੇ ਪਤੀ ਨਾਲ ਭੀੜ 'ਚੋਂ ਨਿਕਲ ਰਹੀ ਸੀ ਤਾਂ ਅਚਾਨਕ ਇਕ ਸ਼ਖਸ ਨੇ ਪਹਿਲਾਂ ਉਸ ਨੂੰ ਵਾਲਾਂ ਤੋਂ ਫੜ੍ਹਨ ਦੀ ਕੋਸ਼ਿਸ਼ ਕੀਤੀ ਤੇ ਫਿਰ ਆਪਣੇ ਵੱਲ ਖਿੱਚ ਕੇ ਜ਼ਬਰਦਸਤੀ ਉਸ ਨੂੰ ਕਿੱਸ ਕਰਨ ਦੀ ਕੋਸ਼ਿਸ ਕਰਨ ਲੱਗਾ। ਵੀਡੀਓ 'ਚ ਇਕ ਸ਼ਖਸ ਮਹਿਜ਼ ਸੈਕਿੰਡ ਭਰ ਲਈ ਨਜ਼ਰ ਆ ਰਿਹਾ ਹੈ। ਮਾਇਲੀ ਨੇ ਉਸ ਦੇ ਕਿੱਸ ਕਰਨ ਤੋਂ ਪਹਿਲਾਂ ਹੀ ਉਸ ਨੂੰ ਹਟਾ ਦਿੱਤਾ ਤੇ ਸੁਰੱਖਿਆ ਮੁਲਾਜ਼ਮਾਂ ਨੇ ਉਸ ਨੂੰ ਪਰ੍ਹਾਂ ਕੀਤਾ।


Tags: Miley CyrusFanBarcelonaIncidentLiam HemsworthSpainVideoViralHollywood Celebrity

Edited By

Sunita

Sunita is News Editor at Jagbani.