FacebookTwitterg+Mail

28 ਸਾਲ ਛੋਟੀ ਪ੍ਰੇਮਿਕਾ ਨਾਲ ਮਿਲਿੰਦ ਦੀ ਇਹ ਵੀਡੀਓ ਹੋ ਰਹੀ ਵਾਇਰਲ

milind
30 December, 2017 01:32:52 PM

ਮੁੰਬਈ(ਬਿਊਰੋ)— ਪਿੱਛਲੇ ਕੁਝ ਮਹੀਨਿਆਂ ਤੋਂ ਮਿਲਿੰਦ ਸੋਮਨ ਆਪਣੀ 23 ਸਾਲ ਦੀ ਗਰਲਫ੍ਰੈਂਡ ਅੰਕਿਤਾ ਕੋਂਵਰ ਕਾਰਨ ਚਰਚਾ 'ਚ ਬਣੇ ਹੋਏ ਹਨ। ਸੋਸ਼ਲ ਮੀਡੀਆ 'ਤੇ ਦੋਵਾਂ ਦੀਆਂ ਤਸਵੀਰਾਂ ਹਮੇਸ਼ਾ ਵਾਇਰਲ ਹੁੰਦੀਆਂ ਹਨ। ਮਿਲਿੰਦ ਨੇ ਇੰਸਟਾਗਰਾਮ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿਚ ਉਹ ਪੁਸ਼ ਅਪਸ ਕਰ ਰਹੇ ਹਨ ਅਤੇ ਅੰਕਿਤਾ ਉਨ੍ਹਾਂ ਦੀ ਪਿੱਠ ਉੱਤੇ ਬੈਠੀ ਹੋਈ ਹੈ।

 

A post shared by Milind Usha Soman (@milindrunning) on


ਕੁਝ ਦਿਨ ਪਹਿਲਾਂ ਅਜਿਹੀਆਂ ਖਬਰਾਂ ਵੀ ਆਈਆਂ ਸਨ ਕਿ ਦੋਵੇਂ ਛੇਤੀ ਵਿਆਹ ਕਰ ਸਕਦੇ ਹਨ। ਇਕ ਵੈਬਸਾਈਟ ਮੁਤਾਬਕ, ਬਿਲਿੰਦ ਗੁਵਾਹਾਟੀ ਅੰਕਿਤਾ ਦੇ ਮਾਤਾ-ਪਿਤਾ ਨਾਲ ਮਿਲਣ ਵੀ ਗਏ ਸਨ।
ਮਿਲਿੰਦ ਸੋਮਨ ਆਪਣੇ ਆਪ ਤੋਂ 28 ਸਾਲ ਛੋਟੀ ਗਰਲਫ੍ਰੈਂਡ ਨਾਲ ਕਰਣਗੇ ਵਿਆਹ!
ਤੁਹਾਨੂੰ ਦੱਸ ਦਈਏ ਕਿ ਅੰਕਿਤਾ ਏਅਰ ਹੌਸਟੈੱਸ ਹੈ ਅਤੇ ਮਿਲਿੰਦ ਤੋਂ 28 ਸਾਲ ਛੋਟੀ ਹੈ। ਜਦੋਂ ਮਿਲਿੰਦ ਅਤੇ ਅੰਕਿਤਾ ਦੀ ਡੇਟਿੰਗ ਦੀਆਂ ਖਬਰਾਂ ਆਈਆਂ ਸਨ ਤਾਂ ਮਿਲਿੰਦ ਨੂੰੰ ਇਹ ਬੋਲ ਕੇ ਟਰੋਲ ਕੀਤਾ ਗਿਆ ਕਿ ਉਹ 18 ਸਾਲ ਦੀ ਕੁੜੀ ਨੂੰ ਡੇਟ ਕਰ ਰਹੇ ਹਨ ਪਰ ਅੰਕਿਤਾ ਦੀ ਉਮਰ 23 ਸਾਲ ਦੱਸੀ ਗਈ ਹੈ।
ਆਪਣੇ ਤੋਂ ਅੱਧੀ ਉਮਰ ਦੀ ਗਰਲਫ੍ਰੈਂਡ ਨਾਲ ਇਵੈਂਟ 'ਚ ਪੁੱਜੇ ਮਿਲਿੰਦ ਸੋਮਨ, ਸ਼ੇਅਰ ਕੀਤੀ ਤਸਵੀਰ
ਤੁਹਾਨੂੰ ਦੱਸ ਦਈਏ ਕਿ ਮਿਲਿੰਦ ਨੇ ਫਰੈਂਚ ਅਦਾਕਾਰਾ ਮੇਯਲੇਨੀ ਜੇਮਪਨੋਈ ਨਾਲ ਵਿਆਹ ਕੀਤਾ ਸੀ ਪਰ ਦੋਵਾਂ ਦਾ ਰਿਸ਼ਤਾ 2009 'ਚ ਟੁੱਟ ਗਿਆ ਸੀ। ਦੋਵਾਂ ਦੀ ਪਹਿਲੀ ਮੁਲਾਕਾਤ ਗੋਅ 'ਚ ਆਯੋਜਿਤ ਵੈਲੀ ਆਫ ਫਲਾਵਰਸ 'ਚ ਹੋਈ ਸੀ। ਉਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰ ਸ਼ਹਾਨਾ ਗੋਸਵਾਮੀ ਨੂੰ ਵੀ ਡੇਟ ਕੀਤਾ ਸੀ। ਦੋਵਾਂ ਦੀ ਉਮਰ 'ਚ 21 ਸਾਲ ਦਾ ਅੰਤਰ ਸੀ। 
ਇਸ ਤੋਂ ਪਹਿਲਾਂ ਇਸ ਸਾਲ ਫਰਵਰੀ 'ਚ ਮਿਲਿੰਦ ਨੇ 517 ਕਿਲੋਮੀਟਰ ਦੋੜ ਕੇ ਦੁਨੀਆ ਦੀ ਸਭ ਤੋਂ ਮੁਸ਼ਕਲ ਰੇਸ ਪੂਰੀ ਕੀਤੀ ਸੀ।  ਉਨ੍ਹਾਂ ਨੇ ਇਹ ਕਾਰਨਾਮਾ ਫਲੋਰੀਡਾ ਦੇ ਅਲਟਰਾਮੈਨ ਮੇਰਾਥਨ 'ਚ ਕਰਕੇ ਦਿਖਾਇਆ ਸੀ। ਉਨ੍ਹਾਂ ਨੇ ਇਹ ਰੇਸ ਨੰਗੇ ਪੈਰ ਪੂਰੀ ਕੀਤੀ ਸੀ। ਇਸ ਤੋਂ ਪਹਿਲਾਂ 2015 'ਚ ਉਨ੍ਹਾਂ ਨੇ 15 ਘੰਟੇ 19 ਮਿੰਟ 'ਚ ਆਇਰਨਮੈਨ ਚੈਲੇਂਜ ਪੂਰਾ ਕਰ ਕੇ 'ਆਇਰਨਮੈਨ ਆਫ ਇੰਡਿਆ' ਦਾ ਖਿਤਾਬ ਜਿੱਤਿਆ ਸੀ।
ਮਿਲਿੰਦ ਸੋਮਨ ਨੇ ਜਿਊਰਿਖ ਟ੍ਰਾਏਥਲਾਨ 'ਚ ਜਿੱਤਿਆ ਆਇਰਨਮੈਨ ਦਾ ਖਿਤਾਬ
ਮਿਲਿੰਦ ਨੇ 1995 'ਚ ਅਲੀਸ਼ਾ ਚਿਨਾਏ ਦੇ ਐੱਲਬਮ 'ਮੇਡ ਇਨ ਇੰਡੀਆ' ਤੋਂ ਡੇਬਿਊ ਕੀਤਾ ਸੀ। ਹਾਲਾਂਕਿ ਉਨ੍ਹਾਂ ਨੂੰ ਪਹਿਚਾਣ ਕੇਤਨ ਮੇਹਿਤਾ ਦੇ ਸੀਰੀਅਲ 'ਕੈਪਟਨ ਵਾਓਮ' (1998-99) ਤੋਂ ਮਿਲੀ। ਇਸ ਸਾਇੰਸ ਫਿਕਸ਼ਨ ਸ਼ੋਅ 'ਚ ਉਨ੍ਹਾਂ ਨੇ ਲੀਡ ਰੋਲ ਨਿਭਾਇਆ ਸੀ।


Tags: Milind SomanAnkita KonwarMylène Jampanoïgirlfriend