ਜਲੰਧਰ(ਬਿਊਰੋ)— ਅਭਿਨੇਤਾ ਮਿਲਿੰਦ ਸੋਮਨ ਅਤੇ ਅੰਕਿਤਾ ਕੰਵਰ ਦੀਆਂ ਹਾਲੀਡੇਅ ਇੰਜੁਆਏ ਕਰਦੇ ਹੋਏ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਹਾਲ ਹੀ 'ਚ ਕਪਲ ਮਾਲਦੀਵ 'ਚ ਛੁੱਟੀਆਂ ਬਿਤਾ ਰਹੇ ਹਨ।
ਜੋੜੇ ਨੇ ਹਾਲੀਡੇਅ ਦੀਆਂ ਕਈ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਤਸਵੀਰਾਂ 'ਚ ਦੋਵੇਂ ਬੀਚ ਕਿਨਾਰੇ ਪੋਜ਼ ਦਿੰਦੇ ਨਜ਼ਰ ਆ ਰਹੇ ਹਨ।
ਤਸਵੀਰਾਂ 'ਚ ਦੋਵਾਂ ਦੀ ਕੈਮਿਸਟਰੀ ਸਾਫ ਨਜ਼ਰ ਆ ਰਹੀ ਹੈ।
ਹਾਲ ਹੀ 'ਚ ਦੋਵਾਂ ਦੀ ਕਿੱਸ ਕਰਦੇ ਹੋਏ ਇਕ ਤਸਵੀਰ ਵਾਇਰਲ ਹੋਈ ਸੀ। ਇਹ ਤਸਵੀਰ ਉਨ੍ਹਾਂ ਨੇ ਕਿੱਸ ਡੇਅ ਦੇ ਮੌਕੇ 'ਤੇ ਸ਼ੇਅਰ ਕੀਤੀ ਸੀ।
ਮਿਲਿੰਦ ਅਤੇ ਅੰਕਿਤਾ ਅਪ੍ਰੈਲ 2018 'ਚ ਵਿਆਹ ਦੇ ਬੰਧਨ 'ਚ ਬੱਝੇ ਸਨ। ਅੰਕਿਤਾ ਮਿਲਿੰਦ ਤੋਂ 26 ਸਾਲ ਛੋਟੀ ਹੈ।