FacebookTwitterg+Mail

28 ਸਾਲ ਛੋਟੀ ਪ੍ਰੇਮਿਕਾ ਨਾਲ ਵਿਆਹ ਦੇ ਬੰਧਨ 'ਚ ਬੱਝ ਸਕਦਾ ਹੈ ਇਹ ਅਭਿਨੇਤਾ

milind soman
19 December, 2017 04:01:54 PM

ਮੁੰਬਈ (ਬਿਊਰੋ)— ਅਭਿਨੇਤਾ ਮਿਲਿੰਦ ਸੋਮਨ ਵੀ ਜਲਦ ਹੀ ਵਿਆਹ ਦੇ ਬੰਧਨ 'ਚ ਬੱਝ ਸਕਦੇ ਹਨ। ਉਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਆਪਣੀ ਪ੍ਰੇਮਿਕਾ ਅੰਕਿਤਾ ਕੁੰਵਰ ਨੂੰ ਡੇਟ ਕਰ ਰਹੇ ਹਨ। ਅੰਕਿਤਾ ਏਅਰ ਹੋਸਟੇਸ ਹੈ ਅਤੇ ਉਸਦੀ ਉਮਰ ਸਿਰਫ 23 ਸਾਲ ਹੈ। ਉਹ ਮਿਲਿੰਦ ਤੋਂ 28 ਸਾਲ ਛੋਟੀ ਹੈ। ਦੱਸ ਦੇਈਏ ਮਿਲਿੰਦ ਨੇ ਹਾਲ ਹੀ 'ਚ ਅੰਕਿਤਾ ਦੇ ਘਰ ਵਾਲਿਆਂ ਨਾਲ ਗੁਹਾਟੀ 'ਚ ਮੁਲਾਕਾਤ ਕੀਤੀ। ਉਹ ਜਲਦ ਹੀ ਸਭ ਦੀ ਸਹਿਮਤੀ ਨਾਲ ਵਿਆਹ ਕਰ ਸਕਦੇ ਹਨ। ਜਾਣਕਾਰੀ ਮੁਤਾਬਕ ਅਗਲੇ ਸਾਲ ਦੀ ਸ਼ੁਰੂਆਤ 'ਚ ਮਿਲਿੰਦ ਵਿਆਹ ਕਰ ਸਕਦੇ ਹਨ। ਮਿਲਿੰਦ ਨੇ ਅੰਕਿਤਾ ਦੇ ਭਤੀਜੇ ਦੇ ਬਰਥਡੇ ਸੈਲੀਬ੍ਰੇਸ਼ਨ 'ਚ ਸ਼ਾਮਿਲ ਹੋਣ ਦੀ ਯੋਜਨਾ ਬਣਾਈ ਸੀ। ਇਸ ਦੌਰਾਨ ਉਹ ਅੰਕਿਤਾ ਦੇ ਪਰਿਵਾਰ ਵਾਲਿਆਂ ਨੂੰ ਵੀ ਮਿਲੇ।

Punjabi Bollywood Tadka
ਸੂਤਰਾਂ ਮੁਤਾਬਕ ਮਿਲਿੰਦ ਅਤੇ ਅੰਕਿਤਾ ਦੀ ਉਮਰ 'ਚ ਦੋਗੁਣਾ ਦਾ ਅੰਤਰ ਹੈ, ਇਹ ਪਹਿਲਾਂ ਅੰਕਿਤਾ ਦੇ ਪਰਿਵਾਰ ਵਾਲਿਆਂ ਲਈ ਵੱਡਾ ਮੁੱਦਾ ਸੀ, ਪਰ ਜਦੋਂ ਤੋਂ ਉਹ ਮਿਲਿੰਦ ਨੂੰ ਮਿਲੇ ਹਨ ਤਾਂ ਉਨ੍ਹਾਂ ਇਸ ਉਮਰ ਦੇ ਅੰਤਰ ਨੂੰ ਇਕ ਪਾਸੇ ਕਰਨ ਦਾ ਫੈਸਲਾ ਲਿਆ ਹੈ। ਮਿਲਿੰਦ ਦੇ ਵਿਵਹਾਰ ਤੋਂ ਪਰਿਵਾਰ ਕਾਫੀ ਖੁਸ਼ ਹੈ। ਜਦੋਂ ਮਿਲਿੰਦ ਅਤੇ ਅੰਕਿਤਾ ਦੀ ਡੇਟਿੰਗ ਦੀ ਖਬਰ ਆਈ ਤਾਂ ਮਿਲਿੰਦ ਨੂੰ ਇਹ ਕਹਿ ਕੇ ਟਰੋਲ ਕੀਤਾ ਗਿਆ ਕਿ ਉਹ 18 ਸਾਲ ਦੀ ਲੜਕੀ ਨੂੰ ਡੇਟ ਕਰ ਰਹੇ ਹਨ ਪਰ ਅੰਕਿਤਾ ਦੀ ਉਮਰ 23-24 ਸਾਲ ਦੱਸੀ ਜਾ ਰਹੀ ਹੈ।

Punjabi Bollywood Tadka
ਦੱਸਣਯੋਗ ਹੈ ਕਿ ਇਹ ਮਿਲਿੰਦ ਦਾ ਦੂਜਾ ਵਿਆਹ ਹੋਵੇਗਾ। ਇਸ ਤੋਂ ਪਹਿਲਾਂ ਉਹ 2006 'ਚ ਅਭਿਨੇਤਰੀ ਮਿਲਿਨ ਜੈਮਪੋਨੋਈ ਨਾਲ ਵਿਆਹ ਕਰ ਚੁੱਕੇ ਹਨ ਪਰ ਦੋਵੇਂ ਤਿੰਨ ਸਾਲ ਬਾਅਦ ਵੱਖ ਹੋ ਗਏ ਅਤੇ ਦੋਵਾਂ ਵਿਚਕਾਰ ਤਲਾਕ ਹੋ ਗਿਆ।

Punjabi Bollywood TadkaPunjabi Bollywood Tadka


Tags: Milind Soman Anikita Konwar Marriage Girl Friend Relationship Bollywood Actor