ਮੁੰਬਈ (ਬਿਊਰੋ)— ਅਭਿਨੇਤਾ ਮਿਲਿੰਦ ਸੋਮਨ ਨੇ 22 ਅਪ੍ਰੈਲ ਨੂੰ ਆਪਣੀ ਗਰਲਫਰੈਂਡ ਅੰਕਿਤਾ ਕੰਵਰ ਨਾਲ ਵਿਆਹ ਕਰਵਾ ਲਿਆ ਸੀ। ਵਿਆਹ ਤੋਂ ਬਾਅਦ ਮਿਲਿੰਦ ਇਨ੍ਹੀਂ ਦਿਨੀਂ ਆਇਰਲੈਂਡ ਦੇ 'ਹਵਾਈ' 'ਚ ਪਤਨੀ ਨਾਲ ਹਨੀਮੂਨ ਮਨਾ ਰਹੇ ਹਨ।
ਮਿਲਿੰਦ ਅਤੇ ਅੰਕਿਤਾ ਨੇ ਆਪਣੀਆਂ ਕਈ ਤਸਵੀਰਾਂ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਹਨੀਮੂਨ ਦੀਆਂ ਇਨ੍ਹਾਂ ਤਸਵੀਰਾਂ 'ਚ ਦੋਹਾਂ ਦਾ ਰੋਮਾਂਟਿਕ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।
ਮਿਲਿੰਦ ਦੀ ਤਰ੍ਹਾਂ ਉਸਦੀ ਪਤਨੀ ਵੀ ਵਰਕਆਊਟ ਅਤੇ ਫਿੱਟਨੈੱਸ ਦਾ ਖਾਸ ਧਿਆਨ ਰੱਖਦੀ ਹੈ। ਸਾਹਮਣੇ ਆਈਆਂ ਤਸਵੀਰਾਂ 'ਚ ਅੰਕਿਤਾ ਬਿਕਨੀ ਪਹਿਨੇ ਦਿਖਾਈ ਦੇ ਰਹੀ ਹੈ।
ਦੱਸਣਯੋਗ ਹੈ ਕਿ 52 ਸਾਲ ਦੇ ਮਿਲਿੰਦ ਸੋਮਨ ਨੇ 25 ਸਾਲ ਛੋਟੀ ਗਰਲਫਰੈਂਡ ਅੰਕਿਤਾ ਕੰਵਰ ਨਾਲ ਵਿਆਹ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ।