FacebookTwitterg+Mail

ਲਾਟਰੀ ਲੱਗਣ ਤੋਂ ਬਾਅਦ ਮਿਲਿੰਦ ਦੀ 25 ਸਾਲ ਛੋਟੀ ਗਰਲਫਰੈਂਡ ਨੇ ਦਿੱਤਾ ਧੋਖਾ

milind soman dumped by gf ankita
18 April, 2018 04:36:02 PM

ਮੁੰਬਈ (ਬਿਊਰੋ)— 'ਕੈਪਟਨ ਵਿਓਮ' ਤੇ 'ਨੂਰਜਹਾਂ' ਵਰਗੇ ਟੀ. ਵੀ. ਸੀਰੀਅਲਜ਼ 'ਚ ਕੰਮ ਕਰ ਚੁੱਕੇ ਮਿਲਿੰਦ ਸੋਮਣ ਨੂੰ ਲੈ ਕੇ ਖਬਰਾਂ ਸਨ ਕਿ ਉਹ ਛੇਤੀ ਹੀ ਦੂਜਾ ਵਿਆਹ ਕਰਨ ਵਾਲੇ ਹਨ ਪਰ ਹੁਣ ਚਰਚਾ ਹੈ ਕਿ ਗਰਲਫਰੈਂਡ ਅੰਕਿਤਾ ਕੰਵਰ ਉਸ ਨੂੰ ਛੱਡ ਕੇ ਚਲੀ ਗਈ ਹੈ। ਜੀ ਹਾਂ, 52 ਸਾਲਾ ਮਿਲਿੰਦ ਜਿਸ 25 ਸਾਲ ਛੋਟੀ ਗਰਲਫਰੈਂਡ ਅੰਕਿਤਾ ਨਾਲ ਦੂਜਾ ਵਿਆਹ ਕਰਨਾ ਚਾਹੁੰਦੇ ਸਨ ਪਰ ਉਸ ਨੇ ਮਿਲਿੰਦ ਨੂੰ ਛੱਡ ਦਿੱਤਾ ਹੈ।
Punjabi Bollywood Tadka
ਇਸੇ ਹਫਤੇ 27 ਸਾਲਾ ਅੰਕਿਤਾ ਦਾ ਮਿਲਿੰਦ ਨਾਲ ਬ੍ਰੇਕਅੱਪ ਹੋ ਗਿਆ ਹੈ। ਅਸਲ 'ਚ ਉਹ 26 ਹਜ਼ਾਰ ਰੁਪਏ ਮਹੀਨਾ ਤਨਖਾਹ 'ਤੇ ਫਲਾਈਟ ਅਟੈਂਡੇਂਟ ਦੀ ਨੌਕਰੀ ਕਰ ਰਹੀ ਸੀ। ਕੰਮ ਵਿਚਾਲੇ ਖਾਲੀ ਸਮੇਂ 'ਚ ਉਹ ਅਕਸਰ ਫੋਨ 'ਤੇ ਆਨਲਾਈਨ ਕੈਸੀਨੋ ਖੇਡਦੀ ਸੀ। ਇਸੇ ਗੇਮ ਨਾਲ ਹਾਲ ਹੀ 'ਚ ਉਸ ਦਾ 8,73,982 ਰੁਪਏ ਦਾ ਜੈਕਪਾਟ ਲੱਗਾ ਹੈ।
Punjabi Bollywood Tadka
ਇਸ ਜੈਕਪਾਟ ਦੀ ਵਜ੍ਹਾ ਕਾਰਨ ਉਹ ਨਾ ਸਿਰਫ ਰਾਤੋਂ-ਰਾਤ ਮਿਲੇਨੀਅਰ ਬਣ ਗਈ ਹੈ, ਸਗੋਂ ਇਸ ਤੋਂ ਬਾਅਦ ਉਸ ਨੇ ਮਿਲਿੰਦ ਨਾਲ ਗੱਲਬਾਤ ਕਰਨੀ ਵੀ ਬੰਦ ਕਰ ਦਿੱਤੀ ਹੈ। ਹਾਲ ਹੀ 'ਚ ਅੰਕਿਤਾ ਨੇ ਇਕ ਇੰਟਰਵਿਊ ਵੀ ਦਿੱਤਾ ਹੈ, ਜਿਸ 'ਚ ਉਸ ਨੇ ਕਿਹਾ, 'ਮੈਂ ਅਜੇ ਉਮਰ 'ਚ ਬਹੁਤ ਛੋਟੀ ਹਾਂ ਤੇ ਮੇਰੇ ਨਾਲ ਚੀਜ਼ਾਂ ਬਹੁਤ ਤੇਜ਼ੀ ਨਾਲ ਵਾਪਰ ਰਹੀਆਂ ਹਨ। ਮੈਨੂੰ ਮੇਰੀ ਆਜ਼ਾਦੀ ਚਾਹੀਦੀ ਹੈ। ਮੈਂ ਇਸ ਪੈਸੇ ਨਾਲ ਆਪਣੇ ਪਰਿਵਾਰ ਦੀ ਮਦਦ ਤੇ ਸਫਰ ਕਰਨਾ ਚਾਹੁੰਦੀ ਹਾਂ। ਮੈਂ ਅਜੇ ਇੰਨੀ ਛੇਤੀ ਵਿਆਹ ਨਹੀਂ ਕਰਨਾ ਚਾਹੁੰਦੀ। ਮੈਨੂੰ ਲੱਗਦਾ ਹੈ ਕਿ ਇਹ ਗੱਲ ਮਿਲਿੰਦ ਤੇ ਮੇਰੇ ਦੋਸਤ ਸਮਝਣਗੇ।'
Punjabi Bollywood Tadka
ਅਚਾਨਕ ਅੰਕਿਤਾ ਦੇ ਮਿਲੇਨੀਅਰ ਬਣਨ ਤੋਂ ਬਾਅਦ ਮਿਲਿੰਦ ਉਸ ਨੂੰ ਕਾਲ ਕਰ ਰਹੇ ਹਨ ਤੇ ਨਾਲ ਹੀ ਮੈਸਿਜ ਵੀ ਕਰ ਰਹੇ ਹਨ ਪਰ ਅੰਕਿਤਾ ਵਲੋਂ ਕੋਈ ਰਿਪਲਾਈ ਨਹੀਂ ਆ ਰਿਹਾ ਹੈ।

21 ਅਪ੍ਰੈਲ ਨੂੰ ਹੋਣਾ ਸੀ ਵਿਆਹ
ਖਬਰਾਂ ਮੁਤਾਬਕ 21 ਅਪ੍ਰੈਲ ਨੂੰ ਮਿਲਿੰਦ ਆਪਣੀ 27 ਸਾਲ ਦੀ ਗਰਲਫਰੈਂਡ ਨਾਲ ਵਿਆਹ ਕਰਨ ਵਾਲੇ ਸਨ। ਕਿਹਾ ਤਾਂ ਇਥੋਂ ਤਕ ਜਾ ਰਿਹਾ ਹੈ ਕਿ ਵਿਆਹ ਚੋਰੀ-ਛਿਪੇ ਤਰੀਕੇ ਨਾਲ ਅਲੀਬਾਗ 'ਚ ਹੋਵੇਗਾ। ਇਸ ਵਿਆਹ 'ਚ ਨਜ਼ਦੀਕੀ ਦੋਸਤ ਤੇ ਪਰਿਵਾਰਕ ਮੈਂਬਰ ਹੀ ਸ਼ਾਮਲ ਹੋਣਗੇ। ਹਾਲਾਂਕਿ ਹੁਣ ਕੀ ਹੋਣ ਵਾਲਾ ਹੈ, ਇਸ ਦੀ ਕੋਈ ਜਾਣਕਾਰੀ ਨਹੀਂ ਹੈ।


Tags: Ankita Konwar Milind Soman Girlfriend Breakup Marriage

Edited By

Rahul Singh

Rahul Singh is News Editor at Jagbani.